ਕਾਦੀਆਂ, 25 ਸਤੰਬਰ (ਕੁਲਵਿੰਦਰ ਸਿੰਘ)-ਹਮੇਸ਼ਾ ਦੀ ਤਰ੍ਹਾਂ ਹਰ ਖੇਤਰ ਵਿਚ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਕਲਾਸਵਾਲਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਸ਼ੇਸ਼ ਭੂਮਿਕਾ ਨਿਭਾਉਂਦਾ ਆ ਰਿਹਾ ਹੈ | ਇਸ ਵਾਰ ਵੀ ਪਿ੍ੰਸੀਪਲ ਡਾ. ਸ਼ਾਲਿਨੀ ਦੱਤਾ ਦੀ ਯੋਗ ਅਗਵਾਈ ਅਧੀਨ ਸਕੂਲ ਖਿਡਾਰੀ, ਵਿਦਿਆਰਥੀਆਂ ਦੀ ਵਾਲੀਬਾਲ ਟੀਮ ਵਿਚੋਂ 12ਵੀਂ ਜਮਾਤ ਦਾ ਪਿ੍ੰਸਦੀਪ ਸਿੰਘ ਸੂਬਾ ਪੱਧਰੀ ਮੁਕਾਬਲੇ ਲਈ ਚੁਣਿਆ ਗਿਆ ਹੈ | ਇਸ ਮੁਕਾਬਲੇ ਵਿਚ ਬਹੁਤ ਸਾਰੇ ਸਕੂਲ ਕਾਲਜਾਂ ਨੇ ਹਿੱਸਾ ਲਿਆ ਸੀ | ਇਹ ਮੁਕਾਬਲਾ ਸਭ ਤੋਂ ਪਹਿਲਾਂ ਰਿਆੜਕੀ ਪਬਲਿਕ ਸਕੂਲ ਤੁਗਲਵਾਲ ਵਿਖੇ ਜ਼ੋਨਲ ਪੱਧਰ ਦਾ ਹੋਇਆ ਸੀ | ਉਸ ਤੋਂ ਬਾਅਦ ਜ਼ਿਲ੍ਹਾ ਪੱਧਰ 'ਤੇ ਇਹ ਮੁਕਾਬਲਾ ਬੁਰਜ ਸਾਹਿਬ ਧਾਰੀਵਾਲ ਵਿਖੇ ਹੋਇਆ, ਜਿਸ 'ਚ ਪਿ੍ੰਸਦੀਪ ਸਿੰਘ ਦੀ ਸੂਬਾ ਪੱਧਰੀ ਮੁਕਾਬਲੇ ਲਈ ਚੋਣ ਕੀਤੀ ਗਈ | ਪਿ੍ੰਸਦੀਪ ਸਿੰਘ ਨੂੰ ਤਮਗੇ ਤੇ ਵਿਸ਼ੇਸ਼ ਇਨਾਮ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਵਿਸ਼ੇਸ਼ ਜਿੱਤ ਦਾ ਸਿਹਰਾ ਸਕੂਲ ਪ੍ਰਬੰਧਕ ਕਮੇਟੀ ਤੇ ਕੋਚ ਨੂੰ ਜਾਂਦਾ ਹੈ | ਪਿ੍ੰਸੀਪਲ ਡਾ. ਸ਼ਾਲਿਨੀ ਦੱਤਾ ਨੇ ਪਿ੍ੰਸਦੀਪ ਸਿੰਘ ਤੇ ਉਸ ਦੇ ਮਾਤਾ-ਪਿਤਾ ਨੂੰ ਮੁਬਾਰਕਾਂ ਦਿੱਤੀਆਂ ਅਤੇ ਆਉਣ ਵਾਲੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ 'ਤੇ ਉੱਪ ਪਿ੍ੰਸੀਪਲ ਸ੍ਰੀਮਤੀ ਪਰਮਿੰਦਰ ਕੌਰ, ਮੁੱਖ ਅਧਿਆਪਕ ਪਰਮਜੀਤ ਸਿੰਘ, ਸ਼੍ਰੀਮਤੀ ਸ਼ਰਨਬੀਰ ਕੌਰ, ਹਰਦੀਪ ਸਿੰਘ, ਧਿਆਨ ਸਿੰਘ ਆਦਿ ਸਟਾਫ਼ ਹਾਜ਼ਰ ਸਨ |