ਪਠਾਨਕੋਟ, 25 ਸਤੰਬਰ (ਵਿਨੋਦ)-ਰੇਨਿੰਗ ਸੀਜ਼ਨ ਦੇ ਚੱਲਦੇ ਇਸ ਵੇਲੇ ਪੂਰੀ ਤਰ੍ਹਾਂ ਮਾਈਨਿੰਗ ਬੰਦ ਹੈ | ਜਿਹੜਾ ਵੀ ਗੈਰ ਕਾਨੂੰਨੀ ਮਾਈਨਿੰਗ ਕਰਦਾ ਪਾਇਆ ਗਿਆ, ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਹ ਜਾਣਕਾਰੀ ਕਾਰਜਕਾਰੀ ਇੰਜੀਨੀਅਰ ਕਮ ਮਾਈਨਿੰਗ ਅਫ਼ਸਰ ਪਠਾਨਕੋਟ ਰਜਿੰਦਰ ਪਾਲ ਸਿੰਘ ਗੋਇਲ ਨੇ ਦਿੱਤੀ, ਉਨ੍ਹਾਂ ਕਿਹਾ ਕਿ ਇਸ ਸਮੇਂ ਰੇਨਿੰਗ ਸੀਜ਼ਨ ਹੈ, ਹੜ੍ਹਾਂ ਦਾ ਦੌਰ ਹੈ, ਇਸ ਕਾਰਨ 30 ਸਤੰਬਰ ਤੱਕ ਮਾਈਨਿੰਗ ਦੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ | ਜਿਸ ਦੇ ਚੱਲਦੇ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਜਿਹੜਾ ਵੀ ਗੈਰ ਕਾਨੂੰਨੀ ਢੰਗ ਨਾਲ ਮਾਈਨਿੰਗ ਕਰਦਾ ਪਾਇਆ ਗਿਆ ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਜ਼ਿਕਰਯੋਗ ਹੈ ਕਿ ਪਠਾਨਕੋਟ ਜ਼ਿਲ੍ਹੇ ਨਾਲ ਲੱਗਦੇ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਕਠੂਆ ਪ੍ਰਸ਼ਾਸਨ ਵਲੋਂ ਵੀ ਦਰਿਆਵਾਂ ਦੇ ਕੰਡੇ ਦੇ ਮਾਈਨਿੰਗ ਕਰਨ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ, ਕਿਉਂਕਿ ਹੜ੍ਹਾਂ ਦੇ ਦੌਰਾਨ ਰਾਵੀ ਦਰਿਆ ਨੇ ਜਿੱਥੇ ਪਠਾਨਕੋਟ ਜ਼ਿਲ੍ਹੇ ਅਤੇ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ੍ਹ ਵਿਚ ਵੀ ਭਾਰੀ ਨੁਕਸਾਨ ਕੀਤਾ