ਘਰੋਟਾ, 25 ਸਤੰਬਰ (ਸੰਜੀਵ ਗੁਪਤਾ)-ਭਾਰਤ ਦੇਸ਼ ਦੀ ਸੱਭਿਅਤਾ ਤੇ ਸੰਸਕਿ੍ਤੀ ਅਮੀਰ ਹੈ | ਸਾਨੂੰ ਪੱਛਮੀ ਸੱਭਿਆਚਾਰ ਤੋਂ ਦੂਰ ਰਹਿ ਕੇ ਆਪਣੇ ਸੱਭਿਅਤਾ ਤੇ ਸੰਸਕਿ੍ਤੀ ਤੋਂ ਪ੍ਰੇਰਨਾ ਲੈ ਕੇ ਜ਼ਿੰਦਗੀ ਨੂੰ ਉੱਨਤ ਕਰਨਾ ਚਾਹੀਦਾ ਹੈ | ਇਹ ਗੱਲ ਦਾ ਪ੍ਰਗਟਾਵਾ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੀਵ ਬੈਂਸ ਨੇ ਕੀਤਾ | ਸਾਬਕਾ ਜ਼ਿਲ੍ਹਾ ਪ੍ਰਧਾਨ ਸੰਜੀਵ ਬੈਂਸ ਨੇ ਕਿਹਾ ਕਿ ਸੰਗਤ ਦਾ ਜੀਵਨ ਵਿਚ ਬਹੁਤ ਮਹੱਤਵ ਹੈ | ਜਿਸ ਤਰ੍ਹਾਂ ਦੀ ਸੰਗਤ ਹੁੰਦੀ ਹੈ, ਉਸ ਤਰ੍ਹਾਂ ਦੀ ਰੰਗਤ ਲੱਗਦੀ ਹੈ | ਨੌਜਵਾਨ ਵਰਗ ਨੂੰ ਵੀ ਆਪਣੇ ਸੰਗਤ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਤੇ ਆਪਣੇ ਰੋਲ ਮਾਡਲ ਦਰਸ਼ਕ ਮਹਾਂਪੁਰਸ਼ਾਂ ਨੂੰ ਬਣਾਉਣਾ ਚਾਹੀਦਾ | ਜਿੱਥੋਂ ਪ੍ਰੇਰਨਾ ਲੈ ਕੇ ਜ਼ਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ ਜਾ ਸਕੇ | ਇਸ ਤੋਂ ਪਹਿਲਾਂ ਉਨ੍ਹਾਂ ਰਾਮ ਲੀਲ੍ਹਾ ਦਾ ਉਦਘਾਟਨ ਕੀਤਾ ਅਤੇ ਜੋ ਕਲੱਬ ਵਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸੰਦੀਪ, ਕਾਕਾ ਐਮ.ਸੀ., ਵਿਕਰਾਂਤ ਸੈਣੀ, ਮੋਹਿਤ ਸਰਨਾ ਸਮੇਤ ਹੋਰ ਵੀ ਹਾਜ਼ਰ ਸਨ |