ਬਟਾਲਾ, 26 ਸਤੰਬਰ (ਸਤਿੰਦਰ ਸਿੰਘ)-ਡਾਕਟਰ ਐੱਮ.ਆਰ.ਐੱਸ. ਭੱਲਾ ਡੀ.ਏ.ਵੀ. ਸਕੂਲ ਕਿਲ੍ਹਾ ਮੰਡੀ ਬਟਾਲਾ ਵਿਖੇ ਭਾਰਤ ਵਿਕਾਸ ਪਸ਼ਦ, ਬਟਾਲਾ ਵਲੋਂ ਦੰਦਾ ਦਾ ਚੈੱਕਅਪ ਕੈਂਪ ਲਗਾਇਆ ਗਿਆ | ਕੈਂਪ 'ਚ ਡਾਕਟਰ ਦਸ਼ਅੰਤ ਦੁਸ਼ਯੰਤ ਚੋਪੜਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਵਿਦਿਆਰਥੀਆਂ ਦੇ ਦੰਦਾਂ ਦਾ ਚੈੱਕਅਪ ਕੀਤਾ | ਉਨ੍ਹਾਂ ਵਲੋਂ ਵਿਦਿਆਰਥੀਆਂ ਨੂੰ ਦੰਦਾਂ ਦੀ ਸਾਫ਼-ਸਫ਼ਾਈ ਤੇ ਸੰਭਾਲ ਸਬੰਧੀ ਜ਼ਰੂਰੀ ਸੁਝਾਅ ਦਿੱਤੇ ਗਏ | ਉਨ੍ਹਾਂ ਵਲੋਂ ਵਿਦਿਆਰਥੀਆਂ ਨੂੰ ਟੁੱਥ ਪੇਸਟ ਤੇ ਟੁੱਥ ਬੁਰਸ਼ ਵੀ ਦਿੱਤੇ ਗਏ | ਕੈਂਪ 'ਚ ਭਾਰਤ ਵਿਕਾਸ ਪ੍ਰੀਸ਼ਦ ਬਟਾਲਾ ਤੋਂ ਸ਼੍ਰੀ ਰਮਨ ਸ਼ਰਮਾ (ਜਨਰਲ ਸੈਕਟਰੀ), ਅਰਵਿੰਦ ਕਾਲੀਆ (ਕੈਸ਼ੀਅਰ), ਰਵਿੰਦਰ ਹੰਡਾ (ਸਟੇਟ ਪ੍ਰੋਜੈਕਟ ਇੰਚਾਰਜ ਮੈਡੀਕਲ), ਜੁਗਲ (ਸੀਨੀਅਰ ਮੈਂਬਰ), ਕੇ.ਐੱਲ. ਗੁਪਤਾ (ਸੀਨੀਅਰ ਮੈਂਬਰ), ਕਮਲ ਅਗਰਵਾਲ (ਮੈਂਬਰ), ਦੀਪਕ ਅਗਰਵਾਲ (ਸਟੇਟ ਵਾਈਸ ਪ੍ਰੈਸਿਡੈਂਟ ਭਾਰਤ ਵਿਕਾਸ ਕੌਂਸਲ), ਵਿਪਿਨ ਮਹਾਜਨ (ਮੈਂਬਰ), ਕੌਸ਼ਲ ਅਗਰਵਾਲ (ਮੈਂਬਰ) ਨੇ ਭਾਗ ਲਿਆ | ਇਸ ਤੋਂ ਇਲਾਵਾ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਗੁਰੂ ਵੰਦਨ ਵਿਦਿਆਰਥੀ ਵੰਦਨ ਪ੍ਰੋਗਰਾਮ ਕੀਤਾ ਗਿਆ, ਜਿਸ ਵਿਚ ਵਿਦਿਆਰਥੀਆਂ ਦੁਆਰਾ ਆਪਣੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼੍ਰੀਮਤੀ ਹੇਮਾ ਖੰਨਾ, ਸ਼ਸ਼ੀ ਬਾਲਾ, ਸ਼ਿਵਾਨੀ, ਕੰਨੂ ਸ਼ਰਮਾ ਅਤੇ ਕਮਲਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਬਟਾਲਾ ਵਲੋਂ ਸਕੂਲ ਦੇ ਪਿ੍ੰਸੀਪਲ ਰੀਚਾ ਮਹਾਜਨ ਨੂੰ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਰਿਚਾ ਮਹਾਜਨ ਵਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਵਿਸ਼ੇਸ਼ ਤੌਰ 'ਤੇ ਡਾਕਟਰ ਦੁਸ਼ਯੰਤ ਚੋਪੜਾ ਨੂੰ ਸਨਮਾਨਿਤ ਕੀਤਾ |