ਬਟਾਲਾ, 26 ਸਤੰਬਰ (ਸਤਿੰਦਰ ਸਿੰਘ)-ਆਰ.ਆਰ. ਬਾਵਾ ਕਾਲਜ ਫਾਰ ਗਰਲਜ਼ ਬਟਾਲਾ ਵਿਖੇ ਪਿ੍ੰਸੀਪਲ ਡਾ. ਏਕਤਾ ਖੋਸਲਾ ਦੇ ਨਿਰਦੇਸ਼ਾਂ ਅਨੁਸਾਰ ਤੇ ਉਦੇਸ਼ ਕੁਮਾਰੀ (ਇੰਚਾਰਜ ਹੋਸਟਲ) ਤੇ ਰੁਚਿਕਾ ਵਰਮਾ (ਹੋਸਟਲ ਵਾਰਡਨ) ਦੇ ਸਹਿਯੋਗ ਨਾਲ ਕਾਲਜ ਕੈਂਪਸ 'ਚ ਹੋਸਟਲ ਫਰੈਸ਼ਰ ਨਾਈਟ 'ਆਗਾਜ਼' ਦਾ ਕਰਵਾਈ ਗਈ | ਇਸ ਮੌਕੇ ਪਿ੍ੰਸੀਪਲ ਡਾ. ਏਕਤਾ ਖੋਸਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦ ਕਿ ਸ: ਗੁਰਮੁਖ ਸਿੰਘ ਤੇ ਅੰਜਲਿਤਾ ਵਿਸ਼ੇਸ਼ ਮਹਿਮਾਨ ਸਨ | ਸਮਾਗਮ ਦੀ ਸ਼ੁਰੂਆਤ ਜੋਤੀ ਜਗਾਉਣ ਅਤੇ ਡੀ.ਏ.ਵੀ. ਗਾਣ ਨਾਲ ਹੋਈ | ਇਸ ਮੌਕੇ ਪਿ੍ੰਸੀਪਲ ਡਾ. ਏਕਤਾ ਖੋਸਲਾ ਨੇ ਉਨ੍ਹਾਂ ਨੂੰ ਭਾਈਚਾਰੇ ਦੀ ਭਾਵਨਾ ਪੈਦਾ ਕਰਨ ਅਤੇ ਉਨ੍ਹਾਂ ਦੇ ਜੀਵਨ ਵਿਚ ਇਕ ਨਵਾਂ ਅਧਿਆਇ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇੇ ਸੀਨੀਅਰ ਵਿਦਿਆਰਥਣਾਂ ਨੇ ਨਵੀਆਂ ਵਿਦਿਆਰਥਣਾਂ ਦਾ ਸਵਾਗਤ ਕੀਤਾ | ਵਿਦਿਆਰਥਣਾਂ ਨੇ ਮਾਡਲਿੰਗ ਰਾਊਾਡ, ਗਰੁੱਪ ਡਾਂਸ, ਬਾਲੀਵੁੱਡ ਅਤੇ ਪੱਛਮੀ ਕੋਰੀਓਗ੍ਰਾਫ਼ੀ, ਡੋਗਰੀ ਡਾਂਸ, ਕਵਿਤਾ ਵਰਗੀਆਂ ਵੱਖ-ਵੱਖ ਗਤੀਵਿਧੀਆਂ ਪੇਸ਼ ਕੀਤੀਆਂ | ਜਾਹਨਵੀ, ਹਰਸ਼ਿਤਾ, ਸੁਨੇਹਾ ਅਤੇ ਵੈਸ਼ਾਲੀ ਨੇ ਕ੍ਰਮਵਾਰ ਮਿਸ ਫਰੈਸ਼ਰ, ਮਿਸ ਐਲੀਗੈਂਟ, ਮਿਸ ਕੈਟ-ਵਾਕ ਅਤੇ ਮਿਸ ਚਾਰਮਿੰਗ ਦਾ ਖਿਤਾਬ ਜਿੱਤਿਆ | ਇਸ ਮੌਕੇ ਉਦੇਸ਼ ਕੁਮਾਰੀ ਇੰਚਾਰਜ ਹੋਸਟਲ ਨੇ ਵੀ ਵਿਦਿਆਰਥਣਾਂ ਨੂੰ ਸੰਬੋਧਨ ਕੀਤਾ | ਰੁਚਿਕਾ ਵਰਮਾ ਨੇ ਰਸਮੀ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਡਾ. ਮੀਨਾਕਸ਼ੀ ਦੁੱਗਲ, ਡਾ. ਰਿਤੂ ਗੋਸਵਾਮੀ ਅਤੇ ਦਮਨਪ੍ਰੀਤ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ | ਇਸ ਮੌਕੇ ਸਾਰੇ ਫੈਕਲਟੀ ਤੇ ਸਟਾਫ਼ ਮੈਂਬਰ ਵੀ ਮੌਜ਼ੂਦ ਸਨ |