16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਨਵੇਂ ਅਕਾਦਮਿਕ ਪ੍ਰੋਗਰਾਮ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 27-09-2025
ਗੁਰਦਾਸਪੁਰ, 26 ਸਤੰਬਰ (ਪੰਕਜ ਸ਼ਰਮਾ)-ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਵਲੋਂ ਵਾਈਸ ਚਾਂਸਲਰ ਡਾ: ਐਸ.ਕੇ ਮਿਸ਼ਰਾ ਦੀ ਪ੍ਰਧਾਨਗੀ ਹੇਠ ਆਉਣ ਵਾਲੇ ਅਕਾਦਮਿਕ ਦੀ ਸ਼ੁਰੂਆਤ 'ਤੇ ਵਿਚਾਰ ਵਟਾਂਦਰਾ ਸੈਸ਼ਨ ਕਰਵਾਇਆ ਗਿਆ | ਸੈਸ਼ਨ ਦਾ ਤਾਲਮੇਲ ਡਾ: ਜਸਵਿੰਦਰ ਸਿੰਘ ਡਾਇਰੈਕਟਰ ਤੇ ਲਲਿਤ ਸਨਮਾਨਵਾਕ ਵਲੋਂ ਕੀਤਾ ਗਿਆ | ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਅਜੇ ਕੁਮਾਰ, ਡੀਨ ਅਕਾਦਮਿਕ ਡਾ: ਹਰੀਸ਼ ਪੰਗੋਤਰਾ, ਸਿਵਲ ਇੰਜੀਨੀਅਰ ਵਿਭਾਗ ਦੇ ਮੁਖੀ ਡਾ: ਰਣਜੀਤ ਸਿੰਘ ਤੇ ਕੈਮੀਕਲ ਬਾਇਓ ਟੈਕਨੀਕਲ ਵਿਭਾਗ ਦੇ ਮੁਖੀ ਬਲਜੀਵ ਕੁਮਾਰ ਨੇ ਹਿੱਸਾ ਲਿਆ | ਇਸ ਮੌਕੇ ਵਾਈਸ ਚਾਂਸਲਰ ਨੇ ਕਿਹਾ ਕਿ ਫਾਰਮੇਸੀ, ਪੈਰਾ ਮੈਡੀਕਲ, ਨਰਸਿੰਗ, ਕਾਨੰੂਨ, ਆਰਕੀਟੈਕਚਰ ਤੇ ਅੰਤਰ ਅਨੁਸ਼ਾਸਕੀ ਸਿੱਖਿਆ ਵਰਗੇ ਉੱਚ ਮੰਗ ਵਾਲੇ ਖੇਤਰਾਂ ਵਿਚ ਮੌਕੇ ਵਧਾਏ ਜਾਣਗੇ | ਮਾਹਿਰਾਂ ਨੇ ਰਾਸ਼ਟਰੀ ਐਮਰਜੈਂਸੀ 2020, ਰੁਜ਼ਗਾਰ ਯੋਗਤਾ ਹੁਨਰ, ਉਦਯੋਗ ਦੀ ਸ਼ਮੂਲੀਅਤ ਤੇ ਖੋਜ ਸਥਿਤੀ ਦੇ ਨਾਲ ਪਾਠਕ੍ਰਮ ਦੀ ਇਕਸਾਰਤਾ ਬਾਰੇ ਗੱਲਬਾਤ ਕੀਤੀ | ਇਸ ਮੌਕੇ ਬੀ.ਫਾਰਮੇਸੀ, ਕਾਨੰੂਨ, ਬੀ.ਐਡ, ਆਈ.ਟੀ.ਈ.ਪੀ ਐਂਡ ਬੀ.ਐਡ, ਬੀ.ਐਸ.ਸੀ, ਪੈਰਾ ਮੈਡੀਕਲ ਪ੍ਰੋਗਰਾਮ ਅਤੇ ਬਿਲਡਿੰਗ ਡਿਜਾਇਨ ਵਿਚ ਬੀ.ਐਸ.ਸੀ ਵਰਗੇ ਨਵੇਂ ਕੋਰਸ ਪ੍ਰਸਤਾਵਿਤ ਕੀਤੇ ਗਏ | ਇਸ ਮੌਕੇ ਡਾ: ਜਤਿੰਦਰ ਸ਼ਰਮਾ ਡਾਇਰੈਕਟਰ ਪੰਡਿਤ ਦੀਨ ਦਿਆਲ ਉਪਾਧਿਆਇ ਨੈਸ਼ਨਲ ਇੰਸਟੀਚਿਊਟ ਨਵੀਂ ਦਿੱਲੀ, ਡਾ: ਅਮਿਤ ਕੌਰ ਪ੍ਰੋਫੈਸਰ ਸਿੱਖਿਆ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ, ਡਾ: ਭਾਰਤ ਪ੍ਰੋਫੈਸਰ ਕਾਨੰੂਨ ਵਿਭਾਗ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ, ਡਾ: ਰਾਜੀਵ ਗਰਗ ਡਾਇਰੈਕਟਰ ਗੁਰੂ ਨਾਨਕ ਇੰਸਟੀਚਿਊਟ ਆਫ਼ ਫਾਰਮੇਸੀ ਹੁਸ਼ਿਆਰਪੁਰ, ਡਾ: ਪ੍ਰਭਜੋਤ ਕੌਰ ਡਿਜ਼ਾਈਨਰ ਕੰਸਰਟ ਤੇ ਸੇਵਾ ਮੁਕਤ ਪ੍ਰੋਫੈਸਰ ਆਈ.ਕੇ.ਜੀ.ਭੀ.ਟੀ.ਯੂ ਮੋਹਾਲੀ ਕੈਂਪਸ ਤੇ ਰਵੀਸ਼ ਅਬਰੋਲ ਕੰਸਰਟ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਗੁਰਮਤਿ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਇੱਕੋ ਪਲਾਟ ਦੇ 3 ਵਿਅਕਤੀਆਂ ਨਾਲ ਬਿਆਨੇ ਕਰਨ ਨੰੂ ਲੈ ਕੇ ਪੀੜਤਾਂ ਨੇ ਪੁਲਿਸ ਮੁਖੀ ਨੰੂ ਦਿੱਤਾ ਸ਼ਿਕਾਇਤ ਪੱਤਰ
Ad Position 24