23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਰਾਜਿੰਦਰ ਧੀਮਾਨ ਪੀ. ਐਸ. ਐਸ. ਐਫ. ਪੈਨਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 28-09-2025
ਪਠਾਨਕੋਟ, 27 ਸਤੰਬਰ (ਵਿਨੋਦ)-ਪੀ.ਐਸ.ਐਸ.ਐਫ ਪੈਨਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਸਰਪ੍ਰਸਤ ਅਸ਼ਵਨੀ ਉੱਪਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜਲ ਸਪਲਾਈ ਵਿਭਾਗ ਪਠਾਨਕੋਟ, ਸਿੰਚਾਈ ਵਿਭਾਗ ਮਾਧੋਪੁਰ, ਸਿੰਚਾਈ ਵਿਭਾਗ ਮਲਕਪੁਰ, ਲੋਕ ਨਿਰਮਾਣ ਭਵਨ/ਰੋਡ ਦੇ ਪੈਨਸ਼ਨਰਾਂ ਨੇ ਹਿੱਸਾ ਲਿਆ | ਇਸ ਮੌਕੇ 1 ਸਾਲ ਲਈ ਸਰਵਸੰਮਤੀ ਨਾਲ ਚੋਣ ਕੀਤੀ ਗਈ | ਜਿਸ ਵਿਚ ਸਰਪ੍ਰਸਤ ਮੰਗਤ ਸਿੰਘ, ਅਸ਼ਵਨੀ ਉੱਪਲ, ਠਾਕੁਰ ਕਰਨ ਸਿੰਘ, ਚੇਅਰਮੈਨ ਯੁੱਧਵੀਰ ਸਿੰਘ, ਜ਼ਿਲ੍ਹਾ ਪ੍ਰਧਾਨ ਰਾਜਿੰਦਰ ਧੀਮਾਨ, ਸੀਨੀਅਰ ਉਪ ਪ੍ਰਧਾਨ ਸਤੀਸ਼ ਸ਼ਰਮਾ, ਜਨਰਲ ਸਕੱਤਰ ਸੁਰੇਸ਼ ਚੌਹਾਨ, ਖ਼ਜ਼ਾਨਚੀ ਮਨੋਹਰ ਲਾਲ, ਡਿਪਟੀ ਜਨਰਲ ਸਕੱਤਰ ਸੰਸਾਰ ਚੰਦਰ, ਸੁਨੀਲ ਕੁਮਾਰ, ਸਲਾਹਕਾਰ ਸੁਭਾਸ਼ ਕਾਲਾ, ਠੁੱਡੂ ਰਾਮ, ਅਜੀਤ ਰਾਮ, ਤਰਸੇਮ ਲਾਲ, ਆਡੀਟਰ ਵਿਜੇ ਕੁਮਾਰ, ਮਹਿੰਦਰ ਸਿੰਘ, ਕਾਰਜਕਾਰੀ ਮੈਂਬਰ ਜਗਦੀਸ਼ ਰਾਜ, ਰਵੀ ਕਾਂਤ ਸ਼ਰਮਾ, ਸੁਭਾਸ਼ ਚੰਦਰ, ਦਰਸ਼ਨ ਸਿੰਘ, ਜਨਕ ਰਾਜ, ਰਾਮ ਮੂਰਤੀ ਸ਼ਰਮਾ ਨੂੰ ਬਣਾਇਆ ਗਿਆ | ਇਸ ਮੌਕੇ ਪ੍ਰਧਾਨ ਰਾਜੇਂਦਰ ਧੀਮਾਨ, ਯੁੱਧਵੀਰ ਸਿੰਘ, ਸਤੀਸ਼ ਸ਼ਰਮਾ, ਸੁਰੇਸ਼ ਚੌਹਾਨ, ਮੰਗਤ ਸਿੰਘ, ਮਨੋਹਰ ਲਾਲ, ਵਿਜੇ ਕੁਮਾਰ, ਕਰਨ ਸਿੰਘ, ਅਸ਼ਵਨੀ ਉੱਪਲ ਨੇ ਕਿਹਾ ਕਿ ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ | ਅੱਜ ਤੱਕ ਪੈਨਸ਼ਨਰਾਂ ਨੂੰ 2.59 ਦੀ ਦਰ ਨਾਲ ਸੋਧਿਆ ਨਹੀਂ ਗਿਆ ਹੈ, ਸਗੋਂ 2.45 ਪ੍ਰਤੀਸ਼ਤ ਦੀ ਦਰ ਨਾਲ ਪੈਨਸ਼ਨ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਹੁਣ ਤੱਕ ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਦਾ ਭੁਗਤਾਨ ਨਹੀਂ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਦੇ ਬਕਾਏ ਦਾ ਭੁਗਤਾਨ ਕੀਤਾ ਗਿਆ, ਮੈਡੀਕਲ ਭੱਤਾ ਵੀ ਨਹੀਂ ਵਧਾਇਆ ਗਿਆ ਅਤੇ 75 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਬਕਾਇਆ ਜਾਰੀ ਨਹੀਂ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਮੈਡੀਕਲ ਭੱਤੇ ਦੀ ਰਕਮ ਵਧਾ ਕੇ 2000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਲਦੀ ਜਾਰੀ ਕੀਤੀਆਂ ਜਾਣ | ਇਸ ਮੌਕੇ ਤਿਲਕ ਰਾਜ, ਜਗਦੀਸ਼ ਰਾਜ, ਜੋਗਿੰਦਰ ਪਾਲ, ਮੇਵਾ ਸਿੰਘ, ਰਾਮ ਰਤਨ, ਯਸ਼ਪਾਲ, ਰਮੇਸ਼ ਲਾਲ, ਓਮਕਾਰ ਸਿੰਘ, ਜਨਕ ਰਾਜ, ਰਾਮ ਮੂਰਤੀ ਸ਼ਰਮਾ, ਚਮੇਲ ਸਿੰਘ, ਸੁਸ਼ੀਲ ਸ਼ਰਮਾ, ਅਵਿਨਾਸ਼ ਚੰਦਰ, ਓਮ ਪ੍ਰਕਾਸ਼ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਉਡਾਣ ਐਜੂਕੇਸ਼ਨ ਸੁਸਾਇਟੀ ਨੇ 1 ਲੱਖ ਦੇ ਵਜ਼ੀਫ਼ੇ ਵੰਡੇ ਅਗਲੀ ਖ਼ਬਰ 12ਵੇਂ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲੇ ਕਰਵਾਏ
Ad Position 24