ਸ਼ਾਹਪੁਰ ਕੰਢੀ, 27 ਸਤੰਬਰ (ਰਣਜੀਤ ਸਿੰਘ)-ਆਜ਼ਾਦ ਡਰਾਮੈਟਿਕ ਕਲੱਬ ਸ਼ਾਹਪੁਰ ਕੰਢੀ ਟਾਊਨਸ਼ਿਪ ਵਲੋਂ ਪ੍ਰਧਾਨ ਵਿਜੇ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਦੁਸਹਿਰਾ ਗਰਾਉਂਡ ਵਿਖੇ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੀ 5ਵੀਂ ਰਾਤ ਦਾ ਉਦਘਾਟਨ ਸੇਵਾ ਮੁਕਤ ਨਿਗਰਾਨ ਇੰਜੀਨੀਅਰ ਨਰੇਸ਼ ਮਹਾਜਨ ਨਿਰਗੁਨ ਨੇ ਕੀਤਾ ਅਤੇ ਰਾਮ ਲੀਲ੍ਹਾ ਕਲੱਬ ਨੰੂ 5100 ਰੁਪਏ ਭੇਟ ਕੀਤੇ | ਇੰਜੀ: ਨਰੇਸ਼ ਮਹਾਜਨ ਨਿਰਗੁਨ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਨੇ ਆਪਣੇ ਪਿਤਾ ਜੀ ਦੀ ਆਗਿਆ ਮੰਨ ਕੇ 14 ਸਾਲ ਦਾ ਬਨਵਾਸ ਸਵੀਕਾਰ ਕੀਤਾ, ਸਾਨੰੂ ਉਨ੍ਹਾਂ ਦੀਆਂ ਸਿੱਖਿਆਵਾਂ ਅਨੁਸਾਰ ਚੱਲਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਸੰਦੇਸ਼ ਨੰੂ ਘਰ ਘਰ ਪਹੁੰਚਾਉਣਾ ਚਾਹੀਦਾ ਹੈ | ਇਸ ਮੌਕੇ ਨਿਰਦੇਸ਼ਕ ਮੇਘਰਾਜ, ਹਰਬੰਸ ਰਾਜ, ਦਵਿੰਦਰ ਅੱਤਰੀ, ਸ਼ੁਭਮ ਕੁਮਾਰ, ਵਿਪਨ ਕੁਮਾਰ, ਅਕਾਸ਼ ਭਾਰਤੀ ਆਦਿ ਹਾਜ਼ਰ ਸਨ |