ਘਰੋਟਾ, 27 ਸਤੰਬਰ (ਸੰਜੀਵ ਗੁਪਤਾ)-ਪੰਡਿਤ ਦੀਨ-ਦਿਆਲ ਉਪਾਧਿਆਇ ਦੇ ਜਨਮ ਦਿਨ 'ਤੇ ਭਾਰਤੀ ਜਨਤਾ ਪਾਰਟੀ ਘਰੋਟਾ ਮੰਡਲ ਵਲੋਂ ਪਿੰਡ ਨਾਲਾ ਵਿਖੇ ਸਫ਼ਾਈ ਮੁਹਿੰਮ ਚਲਾਈ ਗਈ | ਇਸ ਮੁਹਿੰਮ ਦੀ ਪ੍ਰਧਾਨਗੀ ਮੁੱਖ ਮਹਿਮਾਨ ਹਲਕਾ ਇੰਚਾਰਜ ਸੀਮਾ ਕੁਮਾਰੀ ਨੇ ਕੀਤੀ ਅਤੇ ਮੰਡਲ ਪ੍ਰਧਾਨ ਸੰਜੀਵ ਪਠਾਨੀਆ ਨੇ ਕੀਤੀ | ਜਦੋਂ ਕਿ ਵਿਸ਼ੇਸ਼ ਤੌਰ 'ਤੇ ਬਲਵਾਨ ਸਲਾਰੀਆ, ਮਾਸਟਰ ਮਨਜੀਤ ਕੁੰਡਾ, ਮਹਿੰਦਰ ਠਾਕੁਰ, ਦਿਲਬਾਗ ਸਿੰਘ, ਕੈਪਟਨ ਧਰਮਪਾਲ, ਸਰਪੰਚ ਨਰੇਸ਼ ਘਰੋਟਾ, ਵਿਜੇ, ਸੁਸ਼ਮਾ ਸਰਪੰਚ, ਅਭਿਸ਼ੇਕ ਸਲਾਰੀਆ, ਬਲਬੀਰ ਸਿੰਘ, ਨੱਥਾ ਰਾਮ, ਅਨਿਰੁਧ ਮਨਹਾਸ, ਵਿਨੋਦ ਸਿੰਘ ਅਤੇ ਹੋਰ ਵਰਕਰ ਸ਼ਾਮਿਲ ਹੋਏ | ਸਾਬਕਾ ਵਿਧਾਇਕਾ ਸੀਮਾ ਕੁਮਾਰੀ ਨੇ ਪੰਡਿਤ ਦੀਨ-ਦਿਆਲ ਉਪਾਧਿਆਇ ਦੇ ਜੀਵਨ ਅਤੇ ਭਾਜਪਾ ਵਲੋਂ ਚਲਾਏ ਜਾ ਰਹੇ ਪੰਦ੍ਹਰਵਾੜੇ ਬਾਰੇ ਚਰਚਾ ਕਰਦਿਆਂ ਵਰਕਰਾਂ ਨੂੰ ਮੁਹਿੰਮ 'ਚ ਉਤਸ਼ਾਹ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ |