23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸਾਡੇ ਪਿੰਡ ਨੂੰ ਕਿਤੇ ਉੱਚੀ ਜਗ੍ਹਾ 'ਤੇ ਵਸਾਇਆ ਜਾਵੇ- ਸਰਪੰਚ ਤੇ ਪਿੰਡ ਵਾਸੀ ਘੋਨੇਵਾਹਲਾ

Ad Position 21
No active advertisement
ਅਜੀਤ ਡੈਸਕ 28-09-2025
ਫਤਹਿਗੜ੍ਹ ਚੂੜੀਆਂ, 27 ਸਤੰਬਰ (ਅਵਤਾਰ ਸਿੰਘ ਰੰਧਾਵਾ)-ਦਰਿਆ ਰਾਵੀ 'ਤੇ ਵੱਸਦੇ ਪਿੰਡ ਘੋਨੇਵਾਹਲਾ, ਜੋ ਮਹੀਨਾ ਕੁ ਪਹਿਲਾਂ ਹਰਿਆ-ਭਰਿਆ ਤੇ ਵੱਸਦਾ ਕਿਹਾ ਜਾ ਸਕਦਾ ਸੀ, ਪ੍ਰੰਤੂ ਉਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਹੁਣ ਵੱਸਦਾ ਨਹੀਂ ਰਿਹਾ | ਉਦਾਸ ਚਿਹਰਿਆਂ 'ਤੇ ਛਾਇਆ ਰਾਵੀ ਦਾ ਖੌਫ਼ ਉਨ੍ਹਾਂ ਨੂੰ ਸੌਣ ਨਹੀਂ ਦਿੰਦਾ | ਪਿੰਡ 'ਚ ਜਾਂਦਿਆਂ ਹੀ ਪੱਤਰਕਾਰਾਂ ਦੀ ਟੀਮ ਨੂੰ ਲੋਕਾਂ ਨੇ ਕਿਹਾ ਕਿ ਸਾਡੀ ਗੱਲ ਸਰਕਾਰ ਤੱਕ ਪਹੁੰਚਾਓ ਕਿ ਸਾਡਾ ਪਿੰਡ ਚੁੱਕ ਕੇ ਕਿਸੇ ਉੱਚੇ ਥਾਂ 'ਤੇ ਵਸਾ ਦਿਓ | ਪਿੰਡ ਦੇ ਸਰਪੰਚ ਪਿ੍ਥਵੀਪਾਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਨੇੜਿਓ ਹੀ ਟੁੱਟੇ ਧੁੱਸੇ ਬੰਨ੍ਹ ਨੇ ਪਿੰਡ ਦੀ ਇਕ ਕੋਠੀ ਨੀਂਹ ਤੋਂ ਉਖਾੜ ਕੇ ਰੱਖ ਦਿੱਤੀ | ਪਾਣੀ ਇਕਦਮ ਏਨਾ ਆ ਗਿਆ ਕਿ ਨਿਕਲਣ ਦਾ ਸਮਾਂ ਹੀ ਨਾ ਬਚਿਆ, ਪਸ਼ੂ ਰੁੜਦੇ ਵੇਖੇ, ਫਸਲਾਂ ਡੁੱਬਦੀਆਂ ਵੇਖੀਆਂ, ਧੁੱਸੀ ਇਸ ਤਰ੍ਹਾਂ ਤੁਰੀ ਆਉਂਦੀ ਸੀ, ਜਿਵੇਂ ਸਭ ਕੁਝ ਖਤਮ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਪਿੰਡ 'ਚ ਵੜਨ ਵਾਲਾ ਮੁੱਖ ਰਸਤਾ ਰੁੜ ਗਿਆ, ਉੱਚੀ ਥਾਂ 'ਤੇ ਖਲੋ ਕੇ ਵੇਖੀਏ, ਜਿਵੇਂ ਕਿਸੇ ਖੂਹ ਵਿਚ ਕੁਝ ਇਮਾਰਤਾਂ ਹੀ ਰਹਿ ਗਈਆਂ ਹੋਣ | ਉਨ੍ਹਾਂ ਕਿਹਾ ਕਿ ਵੱਖ-ਵੱਖ ਥਾਂਈ ਧੁੱਸੀ 'ਚ ਪਏ ਪਾੜਾਂ ਨੂੰ ਪੂਰਾ ਕਰਨ ਲਈ ਸੰਤ-ਮਹਾਂਪੁਰਖ ਅਤੇ ਹੋਰ ਪੰਜਾਬ ਦੇ ਸਮਾਜ ਸੇਵੀ ਲੋਕ ਜੁਟੇ ਹੋਏ ਹਨ, ਪਰ ਅਜੇ ਤੱਕ ਸਰਕਾਰੀ ਮਦਦ ਨਹੀਂ ਆਈ | ਪਿੰਡ ਆਉਣ ਲਈ ਕੋਈ ਰਸਤਾ ਨਹੀਂ | ਪਿੰਡ ਦੇ ਆਲੇ-ਦੁਆਲੇ 20-20 ਫੁੱਟ ਡੂੰਘੇ ਟੋਏ ਪਏ ਹੋਏ ਹਨ, ਜਿਨ੍ਹਾਂ ਵਿਚ ਪਾਣੀ ਖੜਾ ਹੈ ਅਤੇ ਹੁਣ ਉਹ ਸਮਾਂ ਬੀਤਣ ਦੇ ਨਾਲ ਬਦਬੂ ਮਾਰਨ ਲੱਗ ਪਿਆ ਹੈ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਡਰ ਵੀ ਬਣ ਗਿਆ ਹੈ | ਪਾਣੀ ਨਾਲ ਰੁੜ ਕੇ ਆਈ ਰੇਤ ਦੇ ਖੇਤਾਂ ਵਿਚ ਢੇਰ ਲੱਗੇ ਹੋਏ ਹਨ | ਪਿੰਡ ਦੇ ਸਰਕਾਰੀ ਸਕੂਲ ਵੀ ਹਾਲਤ ਵੀ ਬਹੁਤ ਮਾੜੀ ਹੋ ਗਈ ਹੈ | ਪਿੰਡ ਦੇ ਬਾਹਰਵਾਰ ਬਣੀ ਕੋਠੀ ਜਿਹੜੀ ਪਿਛਲੀ ਦਿਨੀਂ ਕਾਫੀ ਚਰਚਿਤ ਰਹੀ, ਰਾਵੀ ਦੇ ਪਾਣੀ ਦੇ ਤੇਜ਼ ਵਹਾਅ ਨੇ ਉਸ ਨੂੰ ਨੀਂਹਾਂ ਤੋਂ ਉਖਾੜ ਦਿੱਤਾ | ਕਈ ਹੜ੍ਹਾਂ ਦੀ ਮਾਰ ਸਹਿ ਚੁੱਕੇ ਇਹ ਲੋਕ ਬੜੇ ਵੱਡੇ ਜਿਗਰੇ ਵਾਲੇ ਲਗਦੇ ਹਨ, ਡਿੱਗੇ ਘਰ, ਛੱਤਾਂ, ਘਰਾਂ 'ਚ ਆਈਆਂ ਤਰੇੜਾਂ, ਮਰੇ ਪਸ਼ੂ ਤੇ ਫਸਲਾਂ ਦੇ ਬਾਵਜੂਦ ਵੀ ਪੁੱਛਣ 'ਤੇ ਚੜ੍ਹਦੀ ਕਲਾ 'ਚ ਹੀ ਜਵਾਬ ਦਿੰਦੇ ਹਨ | ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਉਨ੍ਹਾਂ ਦੀ ਸਾਰ ਜ਼ਰੂਰ ਲਵੇ, ਕਿਉਂਕਿ ਬਹੁਤ ਸਾਰੀਆਂ ਹੋਰ ਜ਼ਰੂਰਤਾਂ ਹਨ, ਜੋ ਇਕ ਹੱਥ ਨਾਲ ਪੂਰੀਆਂ ਨਹੀਂ ਹੋਣੀਆਂ |
Ad Position 22
No active advertisement
ਪਿਛਲੀ ਖ਼ਬਰ ਆਰ.ਡੀ. ਖੋਸਲਾ ਸਕੂਲ ਲੜਕੀਆਂ ਦੀ ਟੀਮ ਜ਼ਿਲ੍ਹਾ ਪੱਧਰੀ ਬੈਡਮਿੰਟਨ ਟੂਰਨਾਮੈਂਟ ਵਿਚ ਅੱਵਲ ਅਗਲੀ ਖ਼ਬਰ ਆਰ.ਆਰ. ਬਾਵਾ ਕਾਲਜ ਬਟਾਲਾ ਵਿਖੇ ਵਿਦਿਆਰਥਣ ਭਾਰਤੀ 'ਦ ਰੀਡਰ ਆਫ਼ ਦਿ ਮੰਥ' ਨਾਲ ਸਨਮਾਨਿਤ
Ad Position 24