ਬਟਾਲਾ, 27 ਸਤੰਬਰ (ਸਤਿੰਦਰ ਸਿੰਘ)-ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫ਼ਾਰ ਗਰਲਜ਼ ਬਟਾਲਾ ਵਿਖੇ ਪਿ੍ੰਸੀਪਲ ਡਾ. ਏਕਤਾ ਖੋਸਲਾ ਦੇ ਨਿਰਦੇਸ਼ਾਂ ਅਨੁਸਾਰ ਡਾ. ਰੰਗਾਨਾਥਨ ਲਾਇਬ੍ਰੇਰੀ ਰੀਡਰਜ਼ ਕਲੱਬ ਵਲੋਂ ਵਿਦਿਆਰਥਣ ਭਾਰਤੀ ਨੂੰ ਅਗਸਤ ਮਹੀਨੇ ਲਈ 'ਦ ਰੀਡਰ ਆਫ਼ ਦਿ ਮੰਥ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਹ ਪੁਰਸਕਾਰ ਇਕ ਸਕਾਰਾਤਮਕ ਸੋਚ ਅਤੇ ਸ਼ਖ਼ਸੀਅਤ ਦਾ ਨਿਰਮਾਣ ਕਰਨ ਵਾਲੇ ਮਾਹੌਲ ਵਿਚ ਸਾਹਿਤ ਪ੍ਰਤੀ ਪਿਆਰ ਨੂੰ ਉਤਸ਼ਾਹਿਤ ਕਰਨ ਹਿੱਤ ਦਿੱਤਾ ਗਿਆ, ਜਿਸ ਦਾ ਉਦੇਸ਼ ਵਿਦਿਆਰਥਣਾਂ ਵਿਚ ਸਾਹਿਤ ਪ੍ਰਤੀ ਪਿਆਰ ਤੇ ਵਿਦਿਆਰਥੀ ਜੀਵਨ ਵਿਚ ਨਿਯਮਤਾ ਨੂੰ ਸਥਾਪਿਤ ਕਰਨਾ ਹੈ | ਇਸ ਮੌਕੇ ਪਿ੍ੰਸੀਪਲ ਡਾ. ਏਕਤਾ ਖੋਸਲਾ ਨੇ ਅੱਜ ਦੇ ਹਾਲਾਤ ਵਿਚ ਬਿਹਤਰ ਹੁਨਰ ਵਿਕਸਿਤ ਕਰਨ ਲਈ ਵਿਦਿਆਰਥਣਾਂ ਵਿਚ ਆਲੋਚਨਾਤਮਕ ਸੋਚ ਤੇ ਪੜ੍ਹਨ ਦੀਆਂ ਆਦਤਾਂ ਵਿਕਸਿਤ ਕਰਨ 'ਤੇ ਜ਼ੋਰ ਦਿੱਤਾ |