23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਵਿਕਾਸ ਦੇ ਨਾਂਅ 'ਤੇ ਹਲਕੇ ਦੇ ਲੋਕਾਂ ਨੂੰ ਗੁਮਰਾਹ ਕਰ ਰਹੀ ਕਾਂਗਰਸ-ਛੀਨਾ

Ad Position 21
No active advertisement
ਅਜੀਤ ਡੈਸਕ 28-09-2025
ਦੀਨਾਨਗਰ, 27 ਸਤੰਬਰ (ਸ਼ਰਮਾ/ਸੋਢੀ)-ਪਿਛਲੇ ਦਿਨੀਂ ਦੀਨਾਨਗਰ ਦੀ ਕਾਂਗਰਸੀ ਵਿਧਾਇਕਾ ਦੇ ਪਤੀ ਵਲੋਂ ਹਲਕੇ ਅੰਦਰ ਕੀਤੇ ਗਏ ਅਥਾਹ ਵਿਕਾਸ ਦੇ ਦਾਅਵਿਆਂ ਨੂੰ ਭਾਜਪਾ ਦੀ ਸੂਬਾ ਕਾਰਜਕਾਰਨੀ ਮੈਂਬਰ ਜੋਗਿੰਦਰ ਸਿੰਘ ਛੀਨਾ ਨੇ ਪੱਤਰਕਾਰ ਮਿਲਣੀ ਦੌਰਾਨ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ | ਜੋਗਿੰਦਰ ਸਿੰਘ ਛੀਨਾ ਨੇ ਕਿਹਾ ਕਿ ਪਿਛਲੇ ਦਿਨੀਂ ਕਾਂਗਰਸੀ ਆਗੂ ਨੇ ਕਿਹਾ ਸੀ ਕਿ ਹਲਕੇ ਅੰਦਰ ਜਿੰਨਾ ਵਿਕਾਸ ਹੋਇਆ ਹੈ, ਉਹ ਕਾਂਗਰਸ ਪਾਰਟੀ ਤੇ ਉਨ੍ਹਾਂ ਦੇ ਪਰਿਵਾਰ ਦੀ ਦੇਣ ਹੈ | ਪਰ ਹਕੀਕਤ 'ਚ ਅਜਿਹਾ ਨਹੀਂ ਹੈ | ਛੀਨਾ ਨੇ ਕਿਹਾ ਕਿ ਹਲਕੇ ਅੰਦਰ ਆਉਂਦੀ ਪਨਿਆੜ ਖੰਡ ਮਿੱਲ ਵੀ ਅਕਾਲੀ ਸਰਕਾਰ ਦੀ ਦੇਣ ਹੈ | ਉਨ੍ਹਾਂ ਕਿਹਾ ਕਿ ਹਲਕੇ ਨੂੰ ਕਾਂਗਰਸ ਪਾਰਟੀ ਦੀ ਦੇਣ ਇਹ ਹੈ ਕਿ ਇਸ ਨੇ ਕਮਜ਼ੋਰ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਤੋਂ ਵਾਂਝੇ ਰੱਖਿਆ ਹੈ | ਪਿਛਲੀ ਸਰਕਾਰ ਵੇਲੇ ਪਹਿਲਾਂ ਇਨ੍ਹਾਂ ਦੋਦਵਾਂ ਪੋਲੀਟੈਕਨਿਕ ਨੂੰ ਬੰਦ ਕੀਤਾ ਅਤੇ ਫਿਰ ਹਲਕੇ ਨੂੰ ਮਿਲੇ ਸਰਕਾਰੀ ਕਾਲਜ ਨੂੰ ਸ਼ਹਿਰ ਤੋਂ 12 ਕਿੱਲੋਮੀਟਰ ਦੂਰ ਬਣਾ ਕੇ ਪੈਸੇ ਦੀ ਬਰਬਾਦੀ ਕੀਤੀ ਹੈ | ਉਨ੍ਹਾਂ ਨੇ ਦੀਨਾਨਗਰ ਮੀਰਥਲ ਪ੍ਰੋਜੈਕਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਜਿਸ ਪ੍ਰੋਜੈਕਟ ਨੂੰ ਆਪਣਾ ਵਿਕਾਸ ਮੰਨਦੀ ਹੈ, ਉਹ ਗੈਰ ਮਿਆਰੀ ਕੰਮਾਂ ਕਾਰਨ ਕਈ ਸਾਲਾਂ ਤੋਂ ਚਰਚਾ 'ਚ ਹੈ ਅਤੇ ਕਈ ਸਾਲ ਬੀਤਣ ਮਗਰੋਂ ਵੀ ਮੁਕੰਮਲ ਨਹੀਂ ਹੋ ਸਕਿਆ | ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਸੀਵਰੇਜ ਦੇ ਘਟੀਆ ਕੰਮ ਨਾਲ ਨਾ ਸਿਰਫ਼ ਸਰਕਾਰ ਦੇ ਪੈਸੇ ਦੀ ਬਰਬਾਦੀ ਹੋਈ ਹੈ, ਸਗੋਂ ਜਨਤਾ ਨੂੰ ਵੱਡੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਮੁਹੱਲਾ ਨੰਗਲ ਕੋਟਲੀ ਵਿਖੇ ਫੈਲਿਆ ਡੇਂਗੂ ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ ਡੀ. ਸੀ. ਦਫ਼ਤਰ ਮੂਹਰੇ ਧਰਨਾ
Ad Position 24