23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸ੍ਰੀ ਆਦਰਸ਼ ਰਾਮਾ ਕ੍ਰਿਸ਼ਨ ਡਰਾਮਾਟਿਕ ਕਲੱਬ ਵਲੋਂ ਰਾਮਲੀਲ੍ਹਾ ਦਾ ਮੰਚਨ

Ad Position 21
No active advertisement
ਅਜੀਤ ਡੈਸਕ 28-09-2025
ਬਟਾਲਾ, 27 ਸਤੰਬਰ (ਸਤਿੰਦਰ ਸਿੰਘ)-ਸ੍ਰੀ ਆਦਰਸ਼ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਕਿਲ੍ਹਾ ਮੰਡੀ ਵਿਖੇ ਰਾਮਲੀਲਾ ਦਾ ਮੰਚਨ ਸ਼ਰਧਾ ਭਾਵਨਾ ਨਾਲ ਕੀਤਾ ਗਿਆ | ਸੀਤਾ ਸਵੰਬਰ ਨਾਈਟ ਦਾ ਸ਼ੁਭ ਆਰੰਭ ਸਮਾਜ ਸੇਵਕ ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਕੀਤਾ | ਇਸ ਮੌਕੇ ਪਿ੍ੰਸੀਪਲ ਅਨਿਲ ਗੁਪਤਾ, ਵਿਪਨ ਹਾਂਡਾ, ਜਤਿੰਦਰ ਕੁਮਾਰ ਤੇ ਅਸ਼ਵਨੀ ਅਰੋੜਾ ਵੀ ਹਾਜ਼ਰ ਹੋਏ | ਮਾ. ਅੱਚਲੀ ਗੇਟ ਨੇ ਭਗਵਾਨ ਸ੍ਰੀ ਰਾਮ ਜੀ ਵਲੋਂ ਚਲਾਈ ਮਰਿਆਦਾ ਤੇ ਸਿੱਖਿਆਵਾਂ ਸਬੰਧੀ ਚਾਨਣਾ ਪਾਇਆ | ਕਲੱਬ ਪ੍ਰਧਾਨ ਮਨੀਸ਼ ਮਹਾਜਨ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਉਪ ਪ੍ਰਧਾਨ ਸ਼ਮੀਰ ਮਹਾਜਨ, ਜਨਰਲ ਸਕੱਤਰ ਅਰੁਣ ਮਹਾਜਨ, ਕੈਸ਼ੀਅਰ ਰਜਿੰਦਰ ਮਹਾਜਨ, ਸਕੱਤਰ ਸਾਗਰ ਸੰਗੋਤਰਾ, ਸੰਨੀ ਸਾਗਰ, ਬਬਲਾ ਸੇਖੜੀ, ਸਟੇਜ ਇੰਚਾਰਜ ਦਰਸੀ ਸ਼ਰਮਾ, ਸੁਰੇਸ਼ ਭਸੀਨ, ਡਾ. ਅਸ਼ੋਕ ਸ਼ਰਮਾ, ਨਰਾਇਣ ਮਲਹੋਤਰਾ, ਮੁਨੀਸ਼ ਗੋਇਲ, ਡਿੰਪਲ ਮਹਾਜਨ, ਅਨਿਲ ਵਰਮਾ, ਗੁਲਸ਼ਨ ਕੁਮਾਰ, ਜਨਕ ਰਾਜ, ਵਰੁਣ ਪੰਡਿਤ, ਰੂਪ ਲਾਲ, ਜਤਿਨ ਗੋਸਾਈਾ, ਪੱਪੂ, ਸ਼ਿਵਮ ਮਹਾਜਨ, ਚੰਦਨ ਭਗਤ, ਹਰ ਸਿਮਰਨ, ਰਾਮ ਸ਼ੈਲੀ, ਰਿੰਕੀ ਸ਼ਰਮਾ ਤੇ ਹੋਰ ਕਲੱਬ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਰਾਸਤੀ ਮੰਚ ਬਟਾਲਾ ਨੇ ਮਹਾਰਾਜਾ ਸ਼ੇਰ ਸਿੰਘ ਦੇ ਮਹੱਲ ਅੱਗੋਂ ਬੂਟੇ ਕਟਾਉਣ ਦੀ ਕੀਤੀ ਮੰਗ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਦੇ ਯਤਨਾਂ ਸਦਕਾ ਬਟਾਲਾ ਕਲੱਬ ਦੀ ਬਦਲੀ ਨੁਹਾਰ- ਨਵੇਂ ਬਣੇ ਫੈਮਿਲੀ ਲੌਂਜ ਦਾ ਕੀਤਾ ਉਦਘਾਟਨ
Ad Position 24