ਬਟਾਲਾ, 27 ਸਤੰਬਰ (ਸਤਿੰਦਰ ਸਿੰਘ)-ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਦੇ ਯਤਨਾਂ ਸਦਕਾ ਬਟਾਲਾ ਕਲੱਬ ਦੀ ਨੁਹਾਰ ਬਦਲੀ ਗਈ ਹੈ, ਜਿਸ ਦੇ ਚਲਦਿਆਂ ਬਟਾਲਾ ਕਲੱਬ ਵਿਚ ਬਣਾਏ ਗਏ ਸ਼ਾਨਦਾਰ ਫੈਮਿਲੀ ਲਾਉਂਜ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਦੇ ਭਰਾ ਸਮਾਜ ਸੇਵੀ ਅੰਮਿ੍ਤ ਕਲਸੀ, ਚੇਅਰਮੈਨ ਮਾਨਿਕ ਮਹਿਤਾ, ਰਾਜੀਵ ਵਿਗ ਜਨਰਲ ਸਕੱਤਰ, ਹਰਵੰਤ ਮਹਾਜਨ ਸਕੱਤਰ, ਪੁਨੀਤ ਬਾਂਸਲ ਵਿੱਤ ਸਕੱਤਰ ਸਮੇਤ ਪੂਰੀ ਟੀਮ ਮੌਜੂਦ ਸੀ | ਸਮਾਜ ਸੇਵੀ ਅੰਮਿ੍ਤ ਕਲਸੀ ਨੇ ਦੱਸਿਆ ਕਿ ਵਿਧਾਇਕ ਸ਼ੈਰੀ ਕਲਸੀ ਵਿਧਾਨ ਸਭਾ ਸ਼ੈਸਨ ਹੋਣ ਕਾਰਨ ਚੰਡੀਗੜ੍ਹ ਸਨ ਅਤੇ ਉਨ੍ਹਾਂ ਨੇ ਮੇਰੀ ਡਿਊਟੀ ਲਗਾਈ ਸੀ ਕਿ ਬਟਾਲਾ ਕਲੱਬ ਜਾ ਕੇ ਪੂਰੀ ਟੀਮ ਨੂੰ ਮੁਬਾਰਕਬਾਦ ਦਿੱਤੀ ਜਾਵੇ | ਇਸ ਮੌਕੇ ਚੇਅਰਮੈਨ ਮਾਨਿਕ ਮਹਿਤਾ ਨੇ ਬਟਾਲਾ ਕਲੱਬ ਦੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਮੁੱਚੀ ਟੀਮ ਪੂਰੀ ਮਿਹਨਤ ਤੇ ਲਗਨ ਨਾਲ ਬਟਾਲਾ ਕਲੱਬ ਦੀ ਵਿਰਾਸਤ ਨੂੰ ਸਾਂਭਣ ਲਈ ਸਫਲ ਉਪਰਾਲੇ ਕਰ ਰਹੀ ਹੈ | ਇਸ ਮੌਕੇ ਬਟਾਲਾ ਕਲੱਬ ਰਜਿ: ਦੇ ਜਨਰਲ ਸਕੱਤਰ, ਰਾਜੀਵ ਵਿਗ ਨੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਰਹਿਨੁਮਾਈ ਹੇਠ ਬਟਾਲਾ ਕਲੱਬ ਨੂੰ ਫੈਮਿਲੀ ਕਲੱਬ ਵਜੋਂ ਪ੍ਰਫੁਲਿਤ ਕੀਤਾ ਗਿਆ ਹੈ ਅਤੇ ਬਟਾਲਾ ਸ਼ਹਿਰ ਦੀ ਇਸ ਵਿਰਾਸਤ ਨੂੰ ਸਾਂਭਣ ਲਈ ਲਗਾਤਾਰ ਯਤਨਸ਼ੀਲ ਹਨ | ਇਸ ਮੌਕੇ ਲਾਇਨ ਵੀ.ਐਮ. ਗੋਇਲ, ਰਾਕੇਸ਼ ਅਗਰਵਾਲ, ਦੀਪਕ ਪਥਰੀਆ, ਸਸ਼ੀ ਢੱਲ, ਸੁਭਾਸ਼ ਸ਼ਰਮਾ, ਮਨਜੀਤ ਸਿੰਘ ਬੁਮਰਾਹ, ਅਸ਼ੋਕ ਮਹਾਜਨ, ਕਪਿਲ ਗੁਪਤਾ, ਟਰੱਸਟੀ ਸੰਨੀ ਮਸੀਹ, ਰਾਜੇਸ਼ ਢੱਲ, ਬਰਿੰਦਰ ਸਿੰਘ, ਹਰਦੀਪ ਸਿੰਘ ਬਾਜਵਾ ਡਿਪਟੀ ਚੀਫ ਵਾਰਡਨ ਸਿਵਲ ਡਿਫੈਸ, ਡਾ. ਲਖਬੀਰ ਸਿੰਘ ਭਾਗੋਵਾਲੀਆ, ਲੈਕਚਰਾਰ ਜਸਬੀਰ ਸਿੰਘ, ਲਾਇਨ ਜੋਗਿੰਦਰ ਅੰਗਰੂਲਾ, ਲਾਇਨ ਯੋਗੇਸ਼ ਬੇਰੀ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਡਾ. ਹਰਪਾਲ ਸਿੰਘ, ਮਾਸਟਰ ਪਰੇਮ ਸਿੰਘ, ਗਗਨ ਪਲਾਜ਼ਾ, ਪਦਮ ਕੋਹਲੀ, ਕੇ.ਕੇ. ਵਿਗ, ਅੰਕੁਰ ਮਹਾਜਨ, ਕੇ ਸਲਹੋਤਰਾ, ਪੁਨੀਤ ਮਰਵਾਹਾ ਅਤੇ ਜਸ਼ਨਦੀਪ ਸਿੰਘ ਬੁਮਰਾਹ ਆਦਿ ਮੌਜੂਦ ਸਨ |