ਬਟਾਲਾ, 27 ਸਤੰਬਰ (ਸਤਿੰਦਰ ਸਿੰਘ)-ਗੁੱਡਵਿਲ ਇੰਟਰਨੈਸ਼ਨਲ ਸਕੂਲ (ਸੀ.ਬੀ.ਐਸ.ਈ.) ਢਡਿਆਲਾ ਨੱਤ ਦੇ ਵਿਦਿਆਰਥੀਆਂ ਵਲੋਂ ਖੇਡਾਂ ਦੇ ਖੇਤਰ ਵਿਚ ਮਾਣਮੱਤੀਆਂ ਪ੍ਰਾਪਤੀਆਂ ਹਾਸਿਲ ਕੀਤੀਆਂ ਜਾ ਰਹੀਆਂ ਹਨ | ਗੁੱਡਵਿਲ ਸਕੂਲ ਦੇ ਖਿਡਾਰੀ ਐਥਲੈਟਿਕਸ ਮੁਕਾਬਲਿਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ | ਖੇਡ ਵਿਭਾਗ ਵਲੋਂ ਪੰਜਾਬ ਸਕੂਲ ਖੇਡਾਂ (ਜ਼ੋਨ ਪੱਧਰ) ਰਾਜੀਵ ਗਾਂਧੀ ਸਟੇਡੀਅਮ ਆਈ.ਟੀ.ਆਈ. ਬਟਾਲਾ ਵਿਖੇ ਕਰਵਾਈਆਂ ਗਈਆਂ, ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਐਥਲੈਟਿਕਸ ਮੁਕਾਬਲਿਆਂ ਵਿਚ 5 ਸੋਨ, 4 ਚਾਂਦੀ ਤੇ 2 ਕਾਂਸੇ ਦੇ ਤਗਮੇ ਜਿੱਤ ਕੇ ਆਪਣੇ ਸਕੂਲ ਦਾ ਮਾਣ ਵਧਾਇਆ ਹੈ | ਇਸ ਮੁਕਾਬਲੇ ਵਿਚ ਅੰਡਰ-14 ਗਰੁੱਪ ਦੇ ਗੁਰਕੀਰਤ ਸਿੰਘ ਨੇ 600 ਮੀਟਰ, ਅੰਡਰ-17 ਲਕਸ਼ਦੀਪ ਸਿੰਘ 3000 ਮੀਟਰ, (ਅੰਡਰ-17) 600 ਮੀਟਰ ਤੇ ਲੰਬੀ ਛਾਲ ਗੁਰਕੀਰਤ ਸਿੰਘ, ਅੰਡਰ-17 ਸ਼ੁਭਮਪ੍ਰੀਤ ਸਿੰਘ ਨੇ ਸ਼ਾ ਪੁੱਟ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ 400 ਮੀਟਰ ਤੇ 200 ਮੀਟਰ ਵਿਚ ਗੁਰਨੂਰਦੀਪ ਸਿੰਘ ਨੇ 2 ਤਗਮੇ ਤੇ ਰੀਲੇਅ ਵਿਚ ਤਲਬੀਰ ਸਿੰਘ, ਗੁਰਨੂਰਦੀਪ ਸਿੰਘ ਤੇ ਹਰਮਨਪ੍ਰੀਤ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਗੁਰਨੂਰਦੀਪ ਸਿੰਘ ਨੇ 400 ਤੇ 200 ਮੀਟਰ ਵਿਚ ਕਾਂਸਾ ਤਗਮਾ ਜਿੱਤਿਆ | ਐਥਲੈਟਿਕਸ ਖਿਡਾਰੀਆਂ ਦੇ ਸਕੂਲ ਪਹੁੰਚਣ 'ਤੇ ਸਕੂਲ ਦੇ ਡਾਇਰੈਕਟਰ ਜਸਬਿੰਦਰ ਕੌਰ, ਪਿ੍ੰਸੀਪਲ ਅਮਨਦੀਪ ਸਿੰਘ ਤੇ ਸਮੂਹ ਸਟਾਫ਼ ਮੈਂਬਰਾਂ ਨੇ ਨਿੱਘਾ ਸਵਾਗਤ ਕੀਤਾ | ਚੇਅਰਮੈਨ ਗੁਰਦਿਆਲ ਸਿੰਘ ਵਲੋਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਸਕੂਲ ਦੇ ਕੋਚ ਸੰਦੀਪ ਸਿੰਘ, ਕੋਚ ਤੇ ਅੰਤਰਰਾਸ਼ਟਰੀ ਖਿਡਾਰੀ ਸਤਿੰਦਰਜੀਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਸਮੂਹ ਖਿਡਾਰੀ ਤੇ ਅਧਿਆਪਕ ਵੀ ਹਾਜ਼ਰ ਸਨ |