23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਦੀ ਸ਼ਾਖਾ ਹਰਪੁਰਾ ਵਲੋਂ ਲਿੰਕ ਸੜਕ ਦੇ ਕਿਨਾਰਿਆਂ ਤੋਂ ਗਾਜਰ ਬੂਟੀ ਦੀ ਕੀਤੀ ਸਫ਼ਾਈ

Ad Position 21
No active advertisement
ਅਜੀਤ ਡੈਸਕ 28-09-2025
ਊਧਨਵਾਲ, 27 ਸਤੰਬਰ (ਪਰਗਟ ਸਿੰਘ)-ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਦੀ ਸ਼ਾਖਾ ਹਰਪੁਰਾ ਵਲੋਂ ਲਿੰਕ ਸੜਕ ਦੇ ਕਿਨਾਰਿਆਂ ਤੋਂ ਗਾਜਰ ਬੂਟੀ ਭੰਗ ਆਦਿ ਦੀ ਸਫ਼ਾਈ ਕਰਵਾਈ ਗਈ | ਸ਼ਾਖਾ ਕੋਆਰਡੀਨੇਟਰ ਸੁਆਮੀ ਬਲਰਾਮ, ਸੁਆਮੀ ਧਰਮ ਸਿੰਘ ਅਤੇ ਪਿੰਡ ਦੇ ਸਾ. ਸਰਪੰਚ ਹਰਪਾਲ ਸਿੰਘ ਨੇ ਸਫ਼ਾਈ ਕਰ ਰਹੇ ਨੌਜਵਾਨਾਂ ਦੀ ਹੌਂਸਲਾ ਅਫ਼ਜਾਈ ਕੀਤੀ | ਸੁਆਮੀ ਧਰਮ ਸਿੰਘ ਨੇ ਦੱਸਿਆ ਕਿ ਹਰ ਸਾਲ ਸੰਸਥਾਨ ਵਲੋਂ ਪਿੰਡ ਨੂੰ ਆਉਂਦੀ ਸੜਕ ਦੇ ਪਏ ਟੋਇਆਂ ਨੂੰ ਪੂਰਿਆਂ ਜਾਂਦਾ ਤੇ ਗਾਜਰ ਬੂਟੀ ਦੀ ਸਫ਼ਾਈ ਕੀਤੀ ਹੈ | ਸਾਬਕਾ ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਅਸੀਂ ਸੰਸਥਾਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਗਾਜ਼ਰ ਬੂਟੀ ਦੀ ਸਫ਼ਾਈ ਕਰਵਾਈ ਗਈ | ਬਰਸਾਤਾਂ ਕਾਰਨ ਗਾਜ਼ਰ ਬੂਟੀ ਬਹੁਤ ਜ਼ਿਆਦਾ ਹੋ ਗਈ ਸੀ, ਆਉਣ-ਜਾਣ ਵਾਲੇ ਰਾਹੀਆਂ ਅਤੇ ਧੀਆਂ-ਭੈਣਾਂ ਨੂੰ ਡਰ ਬਣਿਆ ਰਹਿੰਦਾ ਸੀ | ਨੌਜਵਾਨਾਂ ਨੇ ਬਹੁਤ ਤਸੱਲੀ ਨਾਲ ਸਫ਼ਾਈ ਕੀਤੀ | ਇਸ ਕੰਮ ਦੀ ਚੁਫ਼ੇਰਿਓਾ ਸ਼ਾਲਾਘਾ ਹੋ ਰਹੀ ਹੈ | ਇਸ ਮੌਕੇ ਸੁਆਮੀ ਬਲਰਾਮ, ਸੁਆਮੀ ਧਰਮ ਸਿੰਘ, ਸਾ. ਸਰਪੰਚ ਹਰਪਾਲ ਸਿੰਘ, ਕੁਲਵਿੰਦਰ ਸਿੰਘ, ਜਸਵੰਤ ਸਿੰਘ, ਅਵਤਾਰ ਸਿੰਘ, ਰਾਜਬੀਰ ਸਿੰਘ, ਅਮਰੀਕ ਸਿੰਘ, ਸਵਿੰਦਰ ਸਿੰਘ, ਮੁਰਲੀ ਸਿੰਘ, ਮੇਜ਼ਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਸੱਖੋਵਾਲ ਵਿਖੇ 9ਵਾਂ 'ਗੁਰੂ ਮਾਨਿਓ ਗ੍ਰੰਥ' ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਸਾਬਕਾ ਸੈਂਟਰਲ ਆਰਮਡ ਪੁਲਿਸ ਫੋਰਸ ਵੈੱਲਫੇਅਰ ਐਸੋਸੀਏਸ਼ਨ ਨੇ ਹੜ੍ਹ ਪੀੜਤਾਂ ਨੰੂ ਵੰਡਿਆ ਰਾਸ਼ਨ
Ad Position 24