ਘੁਮਾਣ, 27 ਸਤੰਬਰ (ਬੰਮਰਾਹ, ਬਾਵਾ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੰਨ-ਧੰਨ ਬਾਬਾ ਨਾਗੀਆਣਾ ਸਾਹਿਬ ਅਤੇ ਸੱਚਖੰਡ ਵਾਸੀ ਸੰਤ ਬਾਬਾ ਜੁਗਤ ਸਿੰਘ ਜੀ ਦੀ ਯਾਦ 'ਚ ਬਾਬਾ ਨਾਗੀਆਣਾ ਸਾਹਿਬ ਸੇਵਾ ਸੁਸਾਇਟੀ ਪਿੰਡ ਸੱਖੋਵਾਲ ਵਲੋਂ ਨੌਵਾਂ 'ਗੁਰੂ ਮਾਨਿਓਾ ਗ੍ਰੰਥ' ਗੁਰਮਤਿ ਸਮਾਗਮ ਪਿੰਡ ਸੱਖੋਵਾਲ ਵਿਖੇ ਪ੍ਰਧਾਨ ਬਾਬਾ ਹਰਜਿੰਦਰ ਸਿੰਘ ਅਤੇ ਮੁੱਖ ਸੇਵਾਦਾਰ ਬੀਬੀ ਰਾਜਵਿੰਦਰ ਕੌਰ ਦੀ ਅਗਵਾਹੀ 'ਚ ਕਰਵਾਇਆ ਗਿਆ | ਇਨ੍ਹਾਂ ਸਮਾਗਮਾਂ ਵਿਚ ਪੰਥ ਪ੍ਰਸਿੱਧ ਰਾਗੀ ਜਥਿਆਂ ਤੇ ਢਾਡੀ ਜਥਿਆਂ ਨੇ ਪਹੁੰਚ ਕੇ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ | ਇਸ ਸਮਾਗਮ ਦੌਰਾਨ 7 ਲੋੜਵੰਦ ਧੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਗਏ | ਪ੍ਰਧਾਨ ਬਾਬਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਵਾਰ ਵੀ ਜਿਨਾਂ ਧੀਆਂ ਦੇ ਅਨੰਦ ਕਾਰਜ ਕੀਤੇ ਗਏ ਹਨ ਉਨ੍ਹਾਂ ਨੂੰ ਘਰੇਲੂ ਲੋੜਾਂ ਦਾ ਵਰਤਣ ਵਾਲਾ ਸਮਾਨ ਜਿਵੇਂ ਫਰਨੀਚਰ ਸੋਈ ਦਾ ਸਮਾਨ ਤੇ ਹੋਰ ਜਰੂਰੀ ਸਮਾਨ ਵੀ ਭੇਟਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਹ ਸਾਰੇ ਸਮਾਗਮ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਹਨ | ਇਸ ਮੌਕੇ ਉਚੇਚੇ ਤੌਰ 'ਤੇ ਆਨੰਦ ਕਾਰਜ ਵਾਲੀਆਂ ਜੋੜੀਆਂ ਨੂੰ ਅਸ਼ੀਰਵਾਦ ਦੇਣ ਲਈ ਬਾਬਾ ਕੰਵਲਜੀਤ ਸਿੰਘ ਨਾਗੀਆਣਾ ਸਾਹਿਬ, ਪੰਥ ਦੇ ਜਰਨੈਲ ਬਾਬਾ ਮੇਜਰ ਸਿੰਘ ਸੋਢੀ ਉਚੇਚੇ ਤੌਰ 'ਤੇ ਪਹੁੰਚੇ ਅਤੇ ਪ੍ਰਧਾਨ ਬਾਬਾ ਹਰਜਿੰਦਰ ਸਿੰਘ ਅਤੇ ਮੁੱਖ ਸੇਵਾਦਾਰ ਬੀਬੀ ਰਾਜਵਿੰਦਰ ਕੌਰ ਨੇ ਸਾਂਝੇ ਤੌਰ 'ਤੇ ਪੱਲੇ ਦੀ ਰਸਮ ਅਦਾ ਕੀਤੀ ਅਤੇ ਵਿਆਹ ਵਾਲੀਆਂ ਜੋੜੀਆਂ ਨੂੰ ਆਸ਼ੀਰਵਾਦ ਦਿੱਤਾ | ਇਸ ਮੌਕੇ ਪ੍ਰਬੰਧਕਾਂ ਤੋਂ ਇਲਾਵਾ ਰਜਿੰਦਰ ਸਿੰਘ ਗ੍ਰੰਥਗੜ੍ਹ, ਕੁਲਜਿੰਦਰ ਸਿੰਘ ਬਹਾਦਰਪੁਰ, ਗੁਰਨਾਮ ਸਿੰਘ, ਰਾਜਾ ਨੰਗਲ ਖੱਖ, ਕਰਨਬੀਰ ਸਿੰਘ ਸਖੋਵਾਲ ਰੋਬਨ ਗ੍ਰੰਥਗੜ੍ਹ, ਗੁਰਸ਼ਰਨਦੀਪ ਸਿੰਘ, ਨਵਦੀਪ ਸਿੰਘ, ਬੋਬੀ ਸੱਖੋਵਾਲ, ਚੈਂਚਲ ਸਿੰਘ ਸੱਖੋਵਾਲ ਕੁੰਨਣ ਸਿੰਘ ਆਦਿ ਹਾਜ਼ਰ ਸਨ |