23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਸ੍ਰੀ ਨਾਮਦੇਵ ਦਰਬਾਰ ਘੁਮਾਣ ਵਿਖੇ ਸਮਾਗਮ ਕਰਵਾਏ <br/>

Ad Position 21
No active advertisement
ਸ੍ਰੀ ਨਾਮਦੇਵ ਦਰਬਾਰ ਘੁਮਾਣ ਵਿਖੇ ਕਰਵਾਏ ਸ਼ਤਾਬਦੀ ਸਮਾਗਮਾਂ ਦੌਰਾਨ ਪ੍ਰਚਾਰਕਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ | ਤਸਵੀਰ : ਬੰਮਰਾਹ, ਬਾਵਾ <br/> 28-09-2025
ਘੁਮਾਣ, 27 ਸਤੰਬਰ (ਬੰਮਰਾਹ, ਬਾਵਾ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਘੁਮਾਣ ਵਿਖੇ ਸ੍ਰੀ ਨਾਮਦੇਵ ਦਰਬਾਰ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ 8 ਰੋਜ਼ਾ ਗੁਰਮਤਿ ਸਮਾਗਮ ਕਰਵਾਏ ਗਏ | ਇਨ੍ਹਾਂ ਸਮਾਗਮਾਂ 'ਚ ਗਿਆਨੀ ਦਲਬੀਰ ਸਿੰਘ ਸੱਤੋਵਾਲ ਵਲੋਂ ਹਰ ਰੋਜ਼ ਸ਼ਾਮ 7 ਵਜੇ ਤੋਂ ਰਾਤ 9 ਵਜੇ ਤੱਕ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਜੋਤੀ ਜੋਤ ਦਿਵਸ ਤੱਕ ਉਨ੍ਹਾਂ ਦੇ ਜੀਵਨ 'ਤੇ ਸੰਗਤਾਂ ਨੂੰ ਚਾਨਣਾ ਪਾਇਆ | ਉਨ੍ਹਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਵਲੋਂ ਕਸ਼ਮੀਰੀ ਪੰਡਤਾਂ ਦੀ ਰੱਖਿਆ ਕਰਨ ਲਈ ਦਿੱਤੇ ਬਲਿਦਾਨ ਦੇ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾ ਕੀਤਾ | ਉਨ੍ਹਾਂ ਤੋਂ ਇਲਾਵਾ ਸੰਤ ਰਣਜੀਤ ਸਿੰਘ ਰਾੜਾ ਸਾਹਿਬ ਨਾਭੇ ਵਾਲੇ ਵੀ ਉਚੇਚੇ ਤੌਰ 'ਤੇ ਪਹੁੰਚੇ ਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ | ਇਸ ਦੇ ਨਾਲ ਭਾਈ ਹਰਮਨਪ੍ਰੀਤ ਸਿੰਘ ਘੁਮਾਣ ਵਾਲੇ, ਭਾਈ ਰਣਜੀਤ ਸਿੰਘ ਭੋਮੇ ਵਾਲੇ, ਭਾਈ ਸਤਨਾਮ ਸਿੰਘ ਭੋਮੇ ਵਾਲੇ, ਭਾਈ ਕਰਨੈਲ ਸਿੰਘ ਘੁਮਾਣ ਵਾਲੇ ਵੀ ਇਨ੍ਹਾਂ ਸਮਾਗਮਾਂ ਵਿਚ ਪਹੁੰਚ ਕੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਦੇ ਰਹੇ | ਇਸ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗੁਰਬਾਣੀ ਕੰਠ ਕਰ ਕੇ ਸੁਣਾਉਣ ਵਾਲੇ ਬੱਚਿਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਸਕੱਤਰ ਸੁਖਜਿੰਦਰ ਸਿੰਘ ਲਾਲੀ ਨੇ ਗਿਆਨੀ ਦਲਬੀਰ ਸਿੰਘ ਸੱਤੋਵਾਲ ਤੇ ਪਹੁੰਚੇ ਪ੍ਰਚਾਰਕਾਂ ਤੇ ਸਮਾਗਮਾਂ ਲਈ ਵਿਸ਼ੇਸ਼ ਯਤਨ ਕਰਨ ਵਾਲੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸ੍ਰੀ ਨਾਮਦੇਵ ਦਰਬਾਰ ਕਮੇਟੀ ਦੇ ਸਰਪ੍ਰਸਤ ਹਰਜਿੰਦਰ ਸਿੰਘ ਬਾਵਾ, ਪ੍ਰਧਾਨ ਤਰਸੇਮ ਸਿੰਘ ਬਾਵਾ, ਸੁਖਜਿੰਦਰ ਸਿੰਘ ਲਾਲੀ ਸਕੱਤਰ, ਜਥੇਦਾਰ ਕਸ਼ਮੀਰ ਸਿੰਘ ਬਰਿਆਰ ਸਾਬਕਾ ਮੈਂਬਰ ਐਸ.ਜੀ.ਪੀ.ਸੀ., ਨਰਿੰਦਰ ਸਿੰਘ ਨਿੰਦੀ, ਮਨਜਿੰਦਰ ਸਿੰਘ ਬਿੱਟੂ, ਬਲਵਿੰਦਰ ਸਿੰਘ ਪੱਪੂ, ਬਾਬਾ ਬੇਅੰਤ ਸਿੰਘ ਅਚਿੰਤ, ਸੁਖਬੀਰ ਸਿੰਘ ਟਿੰਮੀ, ਇੰਦਰਜੀਤ ਸਿੰਘ ਲਾਲਾ, ਸੰਤੋਖ ਸਿੰਘ ਬਾਵਾ, ਰਘਬੀਰ ਸਿੰਘ, ਪ੍ਰਧਾਨ ਕਸ਼ਮੀਰ ਸਿੰਘ ਲੰਗਿਆਂਵਾਲੀ, ਮਾਸਟਰ ਗੁਰਮੁਖ ਸਿੰਘ ਮੁੱਖ ਸਲਾਹਕਾਰ, ਇੰਦਰਜੀਤ ਸਿੰਘ ਨਿੱਕੂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਫਰੈਂਡਜ਼ ਯੂਥ ਕਲੱਬ ਤੇ ਯੂ.ਐਸ.ਏ. ਕਲੱਬ ਦੇ ਯਤਨਾਂ ਸਦਕਾ ਵਿਸ਼ਾਲ ਜਾਗਰਨ 'ਚ ਫ਼ਿਰੋਜ਼ ਖ਼ਾਨ ਨੇ ਬੰਨਿ੍ਹਆ ਰੰਗ ਅਗਲੀ ਖ਼ਬਰ ਪੰਜਾਬ ਰਾਜ ਸਕੂਲ ਖੇਡਾਂ ਦਾ ਜ਼ਿਲ੍ਹਾ ਪੱਧਰੀ ਸਰਕਲ ਸਟਾਈਲ ਕਬੱਡੀ ਟੂਰਨਾਮੈਂਟ ਹਰਭਜਨ ਸਿੰਘ ਯਾਦਗਾਰੀ ਸਟੇਡੀਅਮ 'ਚ ਹੋਇਆ...
Ad Position 24