23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਫਰੈਂਡਜ਼ ਯੂਥ ਕਲੱਬ ਤੇ ਯੂ.ਐਸ.ਏ. ਕਲੱਬ ਦੇ ਯਤਨਾਂ ਸਦਕਾ ਵਿਸ਼ਾਲ ਜਾਗਰਨ 'ਚ ਫ਼ਿਰੋਜ਼ ਖ਼ਾਨ ਨੇ ਬੰਨਿ੍ਹਆ ਰੰਗ

Ad Position 21
No active advertisement
ਫਰੈਂਡਜ਼ ਯੂਥ ਕਲੱਬ ਤੇ ਯੂ.ਐਸ.ਏ ਕਲੱਬ ਵਲੋਂ ਨਵਾਂ ਸ਼ਾਲਾ ਚਾਵਾ ਵਿਖੇ ਕਰਵਾਏ ਜਾਗਰਨ ਮੌਕੇ ਗਾਇਕ ਫ਼ਿਰੋਜ਼ ਖ਼ਾਨ, ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੌਧਰੀ ਕਮੇਟੀ ਮੈਂਬਰਾਂ ਨਾਲ ਹੇਠਾਂ ਹੇਠਾਂ ਸੰਗਤਾਂ | ਤਸਵੀਰ: ਅਸ਼ੋਕ ਸ਼ਰਮਾ <br/> 28-09-2025
ਗੁਰਦਾਸਪੁਰ, 27 ਸਤੰਬਰ (ਅਸ਼ੋਕ ਸ਼ਰਮਾ)-ਫਰੈਂਡਜ਼ ਯੂਥ ਕਲੱਬ ਅਤੇ ਯੂ.ਐਸ.ਏ ਯੂਥ ਕਲੱਬ ਰਜਿ. ਗੁਰਦਾਸਪੁਰ ਦੇ ਸਾਂਝੇ ਯਤਨਾਂ ਸਦਕਾ ਮਹਾਂਮਾਈ ਦਾ 17ਵਾਂ ਵਿਸ਼ਾਲ ਜਾਗਰਨ ਨਵਾਂ ਸ਼ਾਲਾ ਚਾਵਾ ਵਿਖੇ ਸ਼ਰਧਾ ਨਾਲ ਕਰਵਾਇਆ ਗਿਆ | ਇਸ ਜਾਗਰਨ ਵਿਚ ਵੱਖ-ਵੱਖ ਦੇਸ਼ਾਂ 'ਚ ਰਹਿੰਦੇ ਨੌਜਵਾਨਾਂ ਤੇ ਪਿੰਡ ਵਾਸੀਆਂ ਨੇ ਵੱਡੇ ਪੱਧਰ 'ਤੇ ਸਹਿਯੋਗ ਦਿੱਤਾ | ਇਸ ਜਾਗਰਨ 'ਚ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਚੌਧਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਦੌਰਾਨ ਇਲਾਕੇ ਦੇ ਪੁਰਾਣੇ ਸਰਪੰਚਾਂ ਤੋਂ ਇਲਾਵਾ ਕਾਂਗਰਸੀ ਆਗੂ ਵੱਡੀ ਤਾਦਾਦ 'ਚ ਹਾਜ਼ਰ ਹੋਏ | ਸੀਨੀਅਰ ਆਗੂ ਅਸ਼ੋਕ ਚੌਧਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਚੰਗੀ ਸੋਚ ਕਾਰਨ ਆਪਸੀ ਭਾਈਚਾਰਕ ਪਿਆਰ ਵੇਖਣ ਨੂੰ ਮਿਲਦਾ ਹੈ | ਉਨ੍ਹਾਂ ਕਿਹਾ ਉਹ ਲੋਕ ਹਮੇਸ਼ਾ ਹਮੇਸ਼ਾ ਤਰੱਕੀ ਕਰਦੇ ਹਨ ਜੋ ਗੁਰੂਆਂ, ਪੀਰਾਂ ਤੇ ਪੈਗ਼ੰਬਰਾਂ ਨੂੰ ਯਾਦ ਕਰਦੇ ਹਨ | ਉਨ੍ਹਾਂ ਕਿਹਾ ਕਿ ਇਲਾਕੇ ਦੇ 7 ਪਿੰਡਾਂ ਦੇ ਬੱਚੇ ਆਪਣੇ ਕਾਰੋਬਾਰ ਲਈ ਵਿਦੇਸ਼ਾਂ ਵਿਚ ਰਹਿੰਦੇ ਹਨ, ਜਿਨ੍ਹਾਂ ਦੀ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਤੇ ਇਨ੍ਹਾਂ ਦੇ ਸਹਿਯੋਗ ਸਦਕਾ ਇਲਾਕੇ ਵਲੋਂ ਹਰ ਸਾਲ ਇਹ ਜਾਗਰਨ ਕਰਵਾਇਆ ਜਾਂਦਾ ਹੈ | ਇਸ ਮੌਕੇ ਪਹੁੰਚੇ ਕਲਾਕਾਰ ਮੈਡਮ ਡੀ.ਖ਼ਾਨ ਨੇ ਧਾਰਮਿਕ ਗੀਤ ਗਾ ਕੇ 11 ਵਜੇ ਤੱਕ ਹਾਜ਼ਰੀ ਭਰੀ | ਇਨ੍ਹਾਂ ਤੋਂ ਬਾਅਦ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਫ਼ਿਰੋਜ਼ ਖ਼ਾਨ ਨੇ ਗਣੇਸ਼ ਬੰਦਨਾ ਤੋਂ ਬਾਅਦ ਆਪਣੀ ਸੁਰੀਲੀ ਆਵਾਜ਼ ਵਿਚ ਮਹਾਂਮਾਈ ਦੀਆਂ ਭੇਟਾਂ ਨਾਲ ਸੰਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ | ਇਸ ਮੌਕੇ ਪ੍ਰਧਾਨ ਬਿਕਰਮਜੀਤ ਸਿੰਘ, ਸੈਕਟਰੀ ਹਰਜੀਤ ਸਿੰਘ, ਚਰਨਜੀਤ ਸਿੰਘ, ਸੰਨ੍ਹੀ ਅਮਰੀਕਾ, ਰਾਜੂ ਅਮਰੀਕਾ, ਗੋਰਾ ਕੈਨੇਡਾ, ਰਾਜੂ ਅਮਰੀਕਾ, ਸਰਪੰਚ ਸੁਲੱਖਣ ਸਿੰਘ ਚਾਵਾ, ਹਰਭਜਨ ਸਿੰਘ, ਐਸ.ਡੀ.ਓ. ਭਜਨ ਸਿੰਘ ਅਤੇ ਹੋਰ ਕਲੱਬ ਦੇ ਮੈਂਬਰਾਂ ਤੇ ਆਗੂਆਂ ਨੇ ਦੇਸ਼ਾਂ-ਵਿਦੇਸ਼ਾਂ ਰਹਿੰਦੇ ਨੌਜਵਾਨਾਂ, ਸਰਪੰਚਾਂ, ਸਮਾਜ ਸੇਵੀ ਜਥੇਬੰਦੀਆਂ ਤੇ ਬੁੱਧੀਜੀਵੀਆਂ ਦਾ ਧੰਨਵਾਦ ਕਰਦਿਆਂ ਆਈਆਂ ਸਖਸ਼ੀਅਤਾਂ ਨੰੂ ਸਨਮਾਨ ਕਰਨ ਤੋਂ ਇਲਾਵਾ ਅਸ਼ੋਕ ਚੌਧਰੀ ਨੂੰ ਕਲੱਬ ਵਲੋਂ ਦੁਸ਼ਾਲਾ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸੰਗਤਾਂ ਵਾਸਤੇ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਤੇ ਜਾਗਰਨ 'ਚ ਲਗਾਈ ਲਾਈਟਿੰਗ ਬਾ ਕਮਾਲ ਸੀ | ਇਸ ਮੌਕੇ ਅਮਰਜੀਤ ਸਿੰਘ ਜ਼ੋਨ ਪ੍ਰਧਾਨ, ਸਾਬਕਾ ਸਰਪੰਚ ਕੇਵਲ ਰਾਜ, ਲਵਲੀ ਸਰਪੰਚ ਲਮੀਣ, ਮਜੀਦਾ ਸਰਪੰਚ ਕਰਾਲ, ਸਰਪੰਚ ਹਰਜਿੰਦਰ ਸਿੰਘ ਨੌਸ਼ਹਿਰਾ, ਸਾਬਕਾ ਸਰਪੰਚ ਪੂਰਨ ਸਿੰਘ ਨਵਾਂ ਪਿੰਡ, ਬਲਵੀਰ ਚੰਦ ਕਾਂਗਰਸੀ ਆਗੂ, ਸਾਬਕਾ ਸਰਪੰਚ ਨਵਾਂ ਪਿੰਡ ਭਜਨ ਸਿੰਘ, ਠੇਕੇਦਾਰ ਕੁਲਵੰਤ ਸਿੰਘ ਆਪਣੇ ਸਾਥੀਆਂ ਸਮੇਤ, ਸੂਬੇ; ਮੇਜਰ ਬਸੰਤ ਸਿੰਘ ਢਿਲੋਂ, ਲਖਵਿੰਦਰ ਸਿੰਘ ਲੱਖਾ, ਪੁਸ਼ਪਿੰਦਰ ਸਿੰਘ ਕਾਟਲ, ਗੋਲਡੀ ਪ੍ਰਵਾਸੀ ਭਾਰਤੀ, ਰਾਜੂ ਪਠਾਨੀਆ ਪ੍ਰਧਾਨ ਰਾਮ ਲੀਲਾ ਕਲੱਬ ਚਾਵਾ, ਰਾਜੇਸ਼ ਪ੍ਰਧਾਨ ਮੰਦਿਰ ਕਮੇਟੀ ਚਾਵਾ, ਰਜੇਸ਼ ਕੁਮਾਰ ਮਨਹਾਸ ਉਰਫ਼ ਮੰਗਾ ਤੋਂ ਇਲਾਵਾ ਕਾਂਗਰਸੀ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁੱਤਰ ਜਗਜੀਵਨ ਸਿੰਘ ਦੀ ਮੌਤ 'ਤੇ ਮਾਂ ਨਿਰਮਲ ਕੌਰ ਵਲੋਂ ਇਨਸਾਫ਼ ਦੀ ਮੰਗ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਸ੍ਰੀ ਨਾਮਦੇਵ ਦਰਬਾਰ ਘੁਮਾਣ ਵਿਖੇ ਸਮਾਗਮ ਕਰਵਾਏ <...
Ad Position 24