ਧਾਰੀਵਾਲ, 31 ਅਕਤੂਬਰ (ਸਵਰਨ ਸਿੰਘ)-ਸਾਹਿਬਜਾਦਾ ਜੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਧਾਰੀਵਾਲ ਵਲੋਂ 2025-26 ਦੀਆਂ ਸਾਲਾਨਾ ਖੇਡਾਂ ਕਰਵਾਈਆਂ ਗਈਆਂ | ਇਨ੍ਹਾਂ ਖੇਡਾਂ ਦੀ ਸ਼ੁਰੂਆਤ ਸ਼ਬਦ ਗਾਇਨ ਤੇ ਗੂਬਾਰੇ ਛੱਡਣ ਨਾਲ ਕੀਤੀ ਗਈ | ਪਿ੍ੰਸੀਪਲ ਡਾ. ਗਗਨਜੀਤ ਕੌਰ ਦੀ ਰਹਿਨੁਮਾਈ ਹੇਠ ਵੱਖ-ਵੱਖ 5 ਹਾਊਸ ਸਤਲੁਜ, ਬਿਆਸ, ਰਾਵੀ, ਜਿਹਲਮ, ਚਨਾਬ ਦੇ ਖਿਡਾਰੀਆਂ ਦੇ ਅੰਤਰ ਹਾਊਸ ਮੁਕਾਬਲੇ ਕਰਵਾਏ ਗਏ | ਇਨ੍ਹਾਂ ਖੇਡ ਮੁਕਾਬਲਿਆਂ 'ਚ ਰੱਸਾਕੱਸੀ ਵਿਚ ਚਨਾਬ ਹਾਊਸ ਨੇ ਬਾਜ਼ੀ ਮਾਰੀ | ਬਾਲ ਚੁੱਕਣਾ ਤੇ ਪਾਸ ਕਰਨ 'ਚ ਚਨਾਬ ਹਾਊਸ ਪਹਿਲੇ, ਰਿਲੇਅ ਪਾਸ ਵਿਚ ਬਿਆਸ ਹਾਊਸ ਪਹਿਲੇੇ, ਕੱਪ ਤੇ ਲਾਕ ਵਿਚ ਚਨਾਬ ਹਾਊਸ ਪਹਿਲੇ, ਬਾਲ ਪਿਕਿੰਗ ਵਿਚ ਸਤਲੁਜ ਹਾਊਸ ਪਹਿਲੇ, ਹੁੱਲਾ ਹੋਪ ਵਿਚ ਜੇਹਲਮ ਹਾਊਸ ਪਹਿਲੇ ਤੇ ਓਵਰ ਆਲ ਚਨਾਬ ਹਾਊਸ ਨੇ ਸਭ ਤੋਂ ਜ਼ਿਆਦਾ ਮੁਕਾਬਲੇ ਜਿੱਤ ਕੇ ਟਰਾਫ਼ੀ 'ਤੇ ਬਾਜੀ ਮਾਰੀ | ਪਿ੍ੰਸੀਪਲ ਤੇ ਸੀਨੀਅਰ ਅਧਿਆਪਕਾਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ | ਇਨ੍ਹਾਂ ਸਾਲਾਨਾ ਖੇਡਾਂ ਦੇ ਦੂਜੇ ਭਾਗ ਵਿਚ ਪਹਿਲੀ ਤੋਂ 5ਵੀਂ ਤੱਕ ਜੂਨੀਅਰ ਵਰਗ ਦੇ ਖੇਡ ਮੁਕਾਬਲੇ ਕਰਵਾਏ ਗਏ | ਇਨ੍ਹਾਂ ਦੇ ਮਨੋਰੰਜਨ ਲਈ ਫਾਸਟੈਸਟ ਬਾਲ ਪਾਸ, ਹੁੱਲਾ ਹੋਪ, ਚਿਕਨ ਰੇਸ, ਚੇਨ ਰੇਸ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਪਿ੍ੰਸੀਪਲ ਡਾ. ਗਗਨਜੀਤ ਕੌਰ ਵਲੋਂ ਤਗਮੇ ਦੇ ਕੇ ਸਨਮਾਨਿਤ ਕੀਤਾ ਤੇ ਇਹ ਸਮਾਗਮ ਤੇ ਖੇਡ ਮੁਕਾਬਲੇ ਕਰਵਾਉਣ ਲਈ ਸਕੂਲ ਦੇ ਡੀ.ਪੀ. ਅਧਿਆਪਕਾਵਾਂ ਪਲਵਿੰਦਰ ਕੌਰ, ਅਮਨਦੀਪ ਕੌਰ ਤੇ ਸੋਨੀਆ ਦੀ ਪ੍ਰਸ਼ੰਸਾ ਕੀਤੀ |