ਅੱਚਲ ਸਾਹਿਬ, 31 ਅਕਤੂਬਰ (ਗੁਰਚਰਨ ਸਿੰਘ)-ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਤੇ ਅਚਲੇਸ਼ਵਰ ਧਾਮ ਵਿਖੇ ਸਾਲਾਨਾ ਜੋੜ ਮੇਲਾ ਨੌਵੀਂ-ਦਸਵੀਂ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਭੋਗ ਪਾਏ ਗਏ | ਉਪਰੰਤ ਗ੍ਰੰਥੀ ਭਾਈ ਨਾਨਕ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ | ਇਸ ਤੋਂ ਬਾਅਦ ਗ੍ਰੰਥੀ ਭਾਈ ਕਰਮਜੀਤ ਸਿੰਘ ਨੇ ਗੁਰਮਤਿ ਸਮਾਗਮ ਦੀ ਆਰੰਭਤਾ ਦੀ ਅਰਦਾਸ ਕੀਤੀ ਤੇ ਭਾਈ ਗੁਰਵਿੰਦਰ ਸਿੰਘ ਤੇ ਸਾਥੀਆਂ ਹਜ਼ੂਰੀ ਰਾਗੀ ਨੇ ਗੁਰਬਾਣੀ ਨਾਲ ਸੰਗਤਾਂ ਨੂੰ ਜੋੜਿਆ | ਭਾਈ ਪੰਥਜੀਤ ਸਿੰਘ ਪ੍ਰਚਾਰਕ, ਭਾਈ ਗੁਰਪਿੰਦਰ ਸਿੰਘ ਪ੍ਰਚਾਰਕ, ਭਾਈ ਮੋਹਨ ਸਿੰਘ ਬੁਢਾ ਕੋਟ ਕਵੀਸ਼ਰ ਤੇ ਸਾਥੀਆਂ, ਭਾਈ ਤਰਸੇਮ ਸਿੰਘ, ਭਾਈ ਗੁਰਦੇਵ ਸਿੰਘ ਲੱਧਾ ਮੁੰਡਾ, ਭਾਈ ਯਾਦਵਿੰਦਰ ਸਿੰਘ ਧੰਦਲ ਕਵੀਸ਼ਰ, ਭਾਈ ਗੁਰਮੁਖ ਸਿੰਘ, ਭਾਈ ਨਿਰਮਲ ਸਿੰਘ ਕਵੀਸ਼ਰ, ਭਾਈ ਕੁਲਵੰਤ ਸਿੰਘ ਕਵੀਸ਼ਰ, ਭਾਈ ਹਰਦੀਪ ਸਿੰਘ ਕਵੀਸ਼ਰ ਦੇ ਜਥਿਆਂ ਨੇ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ | ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਗੁਰਨਾਮ ਸਿੰਘ ਜੱਸਲ ਨੇ ਨਤਮਸਤਕ ਹੋਣ ਲਈ ਆਈਆਂ ਸੰਗਤਾਂ ਨੂੰ ਮੁਬਾਰਕਬਾਦ ਦਿੱਤੀ | ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਜੋੜ ਮੇਲੇ ਮੌਕੇ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਪੰਥ ਰਤਨ ਸੱਚਖੰਡ ਵਾਸੀ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਵਲੋਂ ਆਰੰਭੀ ਕਾਰ ਸੇਵਾ ਨਿਭਾ ਰਹੇ ਬਾਬਾ ਬਚਨ ਸਿੰਘ ਦਿੱਲੀ ਵਾਲਿਆਂ ਦੀ ਸੁਚੱਜੀ ਤੇ ਯੋਗ ਅਗਵਾਈ ਹੇਠ ਕਾਰ ਸੇਵਾਵਾਂ ਨਿਭਾ ਰਹੇ ਬਾਬਾ ਮਲਕੀਤ ਸਿੰਘ ਕਾਰ ਸੇਵਾ ਵਾਲਿਆਂ ਵਲੋਂ ਵੱਖ-ਵੱਖ ਪਦਾਰਥ ਤਿਆਰ ਕਰਵਾ ਕੇ ਲੰਗਰ ਲਗਾਏ ਗਏ ਤੇ ਗੰਨੇ ਦੇ ਰਸ ਦੇ ਲੰਗਰ ਵੀ ਵਰਤਾਇਆ ਜਾ ਰਿਹਾ ਹੈ | ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਬੀਬੀ ਜਸਬੀਰ ਕੌਰ ਜਫਰਵਾਲ, ਮੈਨੇਜਰ ਮਲਕੀਅਤ ਸਿੰਘ ਬਸਰਾਵਾਂ, ਮੈਨੇਜਰ ਜਤਿੰਦਰ ਸਿੰਘ ਚੀਮਾ, ਸ਼ਮਸ਼ੇਰ ਸਿੰਘ ਚੀਮਾ, ਕੰਵਲਪ੍ਰੀਤ ਸਿੰਘ ਦੌਲਤਪੁਰ, ਹਰਪਾਲ ਸਿੰਘ ਤੇ ਮਲਕੀਅਤ ਸਿੰਘ, ਪਰਮਜੀਤ ਸਿੰਘ ਝੰੜੇਰ ਸਾਰੇ ਗੁਰਦੁਆਰਾ ਇੰਸਪੈਕਟਰ, ਹਰਵਿੰਦਰ ਸਿੰਘ ਜਫਰਵਾਲ, ਜਤਿੰਦਰਪਾਲ ਸਿੰਘ ਵਿੱਕੀ, ਅਮਰਜੀਤ ਸਿੰਘ ਸੇਖਵਾਂ, ਸੁਖਦੇਵ ਸਿੰਘ ਵੈਰੋਨੰਗਲ, ਜਸਵੰਤ ਸਿੰਘ ਟਿਕਾ ਨਸੀਰਪੁਰ, ਕੁਲਵੰਤ ਸਿੰਘ ਕੌਸਲਰ, ਹਰਜੀਤ ਸਿੰਘ ਬਟਾਲਾ, ਦਰਸ਼ਨ ਸਿੰਘ ਪੁਰੀਆਂ, ਦੌਲਤ ਸਿੰਘ ਭੰਬੋਈ, ਪ੍ਰੇਮ ਸਿੰਘ ਜੈਤੋਸਰਜਾ, ਗੁਰਪ੍ਰੀਤ ਸਿੰਘ, ਗੁਲਬਾਗ ਸਿੰਘ ਬਾਸਰਪੁਰ, ਸੰਤੋਖ ਸਿੰਘ ਭੰਬੋਈ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ |