ਧਿਆਨਪੁਰ, 31 ਅਕਤੂਬਰ (ਕੁਲਦੀਪ ਸਿੰਘ ਸੋਨੂੰ)-ਆਲ ਇੰਡੀਆ ਲੋਕ ਯੁਵਾ ਸ਼ਕਤੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਡਾ. ਸਤਨਾਮ ਸਿੰਘ ਬਾਜਵਾ ਨੇ ਡੈਲੀਗੇਟਾਂ ਸਣੇ ਪਿੰਡ ਦੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਤੇ ਆਸ਼ੀਰਵਾਦ ਲਿਆ | ਇਸ ਸਮੇਂ ਪਾਰਟੀ ਦੇ ਪ੍ਰਧਾਨ ਹਲਕਾ ਡੇਰਾ ਬਾਬਾ ਨਾਨਕ 2027 ਵਿਧਾਨ ਸਭਾ ਦੇ ਉਮੀਦਵਾਰ ਸਤਨਾਮ ਸਿੰਘ ਬਾਜਵਾ ਖਹਿਰਾ ਸੁਲਤਾਨ ਨੇ ਕਿਹਾ ਪਾਰਟੀ ਦੀ ਜਿੱਤ ਵਾਸਤੇ ਵੱਖ-ਵੱਖ ਹਲਕਿਆਂ 'ਚ ਸੂਝਵਾਨ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ | ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵਲੋਂ ਚੜਦੀ ਕਲਾ ਦਾ ਜੈਕਾਰਾ ਲਾ ਕੇ ਸ: ਬਾਜਵਾ ਤੇ ਡੋਲੀਗੇਟਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਪਾਰਟੀ ਦੀ ਜਿੱਤ ਕਰਨ ਵਾਸਤੇ ਚੜ੍ਹਦੀ ਕਲਾ 'ਚ ਰਹਿਣ ਵਾਸਤੇ ਅਰਦਾਸ ਬੇਨਤੀ ਕੀਤੀ | ਇਸ ਸਮੇਂ ਡਾ. ਬਾਜਵਾ ਨੇ ਕਿਹਾ ਕਿ ਲੋਕ ਯੁਵਾ ਸ਼ਕਤੀ ਪਾਰਟੀ ਗਰੀਬਾਂ ਦਾ ਮਸੀਹਾ ਬਣ ਕੇ ਅੱਗੇ ਆਵੇਗੀ | ਇਸ ਮੌਕੇ ਨਰਿੰਦਰ ਮੋਹਣ ਸ਼ਰਮਾ ਕੋਆਰਡੀਨੇਟਰ ਪੰਜਾਬ, ਰਵਿੰਦਰ ਠੇਕੇਦਾਰ, ਸੁਖਵਿੰਦਰ ਸਿੰਘ, ਹਜੂਰਾ ਸਿੰਘ, ਹਰਭਜਨ ਸਿੰਘ, ਮਹਿੰਦਰ ਸਿੰਘ, ਪ੍ਰਗਟ ਸਿੰਘ ਰੰਧਾਵਾ, ਗੁਰਨਾਮ ਸਿੰਘ, ਸਤਪਾਲ ਸ਼ਰਮਾ ਆਦਿ ਹਾਜ਼ਰ ਸਨ |