ਪਠਾਨਕੋਟ, 1 ਨਵੰਬਰ (ਸੰਧੂ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਠਾਨਕੋਟ ਵਿਖੇ ਸਜਾਏ ਜਾਣ ਵਾਲੇ ਨਗਰ ਕੀਰਤਨ ਦੀਆਂ ਤਿਆਰੀਆਂ ਨੂੰ ਲੈ ਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਮੀਟਿੰਗ ਕੀਤੀ ਗਈ | ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਾਹਨੀ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਤੋਂ 3 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ ਪ੍ਰਭਾਤ ਫੇਰੀ ਨਗਰ ਕੀਰਤਨ ਦੇ ਰੂਪ 'ਚ ਸਵੇਰੇ 6 ਵਜੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਕੱਢੀ ਜਾਵੇਗੀ | ਉਨ੍ਹਾਂ ਦੱਸਿਆ ਕਿ ਨਗਰ ਕੀਰਤਨ 'ਚ ਗਤਕਾ ਪਾਰਟੀਆਂ ਗਤਕੇ ਦੇ ਜੌਹਰ ਦਿਖਾਉਣਗੀਆਂ | ਇਹ ਨਗਰ ਕੀਰਤਨ ਗੁਰਦੁਆਰਾ ਮਾਡਲ ਟਾਊਨ, ਗੁਰੂ ਨਾਨਕ ਪਾਰਕ, ਮਾਡਲ ਸਕੂਲ, ਮੀਰਪੁਰ ਕਾਲੋਨੀ ਤੋਂ ਹੁੰਦੇ ਹੋਏ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗੀ | ਇਸ ਮੌਕੇ ਖ਼ਜ਼ਾਨਚੀ ਸੰਦੀਪ ਸਿੰਘ ਸ਼ਿੰਗਾਰੀ, ਸਕੱਤਰ ਗੁਰਵਿੰਦਰ ਸਿੰਘ ਡਿੱਕੀ, ਗਿਆਨੀ ਰਸ਼ਪਾਲ ਸਿੰਘ, ਰਣਬੀਰ ਸਿੰਘ, ਰਵਨੀਤ ਸਿੰਘ ਗਢ, ਜਸਪਾਲ ਸਿੰਘ ਰਾਜੂ, ਮੈਨੇਜਰ ਜਸਮੀਤ ਸਿੰਘ, ਭਾਈ ਗੁਰਇਕਬਾਲ ਸਿੰਘ, ਤਰੁਨਪਾਲ ਸਿੰਘ ਸ਼ੰਟੀ, ਦਵਿੰਦਰ ਸਿੰਘ ਮਿੰਟੂ, ਜਸਪਾਲ ਸਿੰਘ ਰਾਜੂ, ਦੇਸਾ ਸਿੰਘ, ਪੂਰਨ ਸਿੰਘ ਬਾਜਵਾ, ਹਰਵਿੰਦਰ ਸਿੰਘ ਬਾਬੂ, ਮਨਜੀਤ ਸਿੰਘ, ਸਿੰਘ ਆਨੰਦ, ਪਰਮਿੰਦਰ ਸਿੰਘ, ਕੰਵਲਪ੍ਰੀਤ ਸਿੰਘ, ਮੰਗਲ ਸਿੰਘ, ਭਗਵਾਨ ਸਿੰਘ, ਹਰਜੀਤ ਸਿੰਘ, ਰਣਦੀਪ ਸਿੰਘ ਗੁਰਮੀਤ ਸਿੰਘ, ਤਰਸੇਮ ਸਿੰਘ ਆਦਿ ਹਾਜ਼ਰ ਸਨ |