09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਜ਼ੀਰਕਪੁਰ 'ਚ ਨਾਜਾਇਜ਼ ਉਸਾਰੀਆਂ ਤੇ ਸੀਵਰੇਜ ਕੁਨੈਕਸ਼ਨ ਬਣ ਰਹੇ ਨੇ ਓਵਰਫਲੋ ਦਾ ਮੁੱਖ ਕਾਰਨ -ਗੁਰਪ੍ਰੀਤ ਵਿਰਕ

ਜ਼ੀਰਕਪੁਰ (ਮੁਹਾਲੀ), 9 ਅਗਸਤ (ਹੈਪੀ ਪੰਡਵਾਲਾ) - ਸ਼ਹਿਰ 'ਚ ਸਾਹਮਣੇ ਆ ਰਹੀ ਸੀਵਰੇਜ ਓਵਰਫਲੋ..

Ad Position 21
No active advertisement
ਅਜੀਤ ਡੈਸਕ 09-08-2026

ਜ਼ੀਰਕਪੁਰ (ਮੁਹਾਲੀ), 9 ਅਗਸਤ (ਹੈਪੀ ਪੰਡਵਾਲਾ) -  ਸ਼ਹਿਰ 'ਚ ਸਾਹਮਣੇ ਆ ਰਹੀ ਸੀਵਰੇਜ ਓਵਰਫਲੋ ਦੀ ਸਮੱਸਿਆ ਬਾਬਤ ਨਗਰ ਕੌਂਸਲ ਜ਼ੀਰਕਪੁਰ ਹੁਣ ਸਖ਼ਤ ਕਾਰਵਾਈ ਕਰਨ ਦੀ ਤਿਆਰੀ 'ਚ ਹੈ। ਕੌਂਸਲ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ ਨੇ ਨਾਜਾਇਜ਼ ਉਸਾਰੀਆਂ ਅਤੇ ਸੀਵਰੇਜ ਦੇ ਨਾਜਾਇਜ਼ ਕੁਨੈਕਸ਼ਨਾਂ ਨੂੰ ਇਸ ਸਮੱਸਿਆ ਦਾ ਮੁੱਖ ਕਾਰਨ ਦੱਸਿਆ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਛੇਤੀ ਹੀ ਨਗਰ ਕੌਂਸਲ ਵਲੋਂ ਸ਼ਹਿਰ 'ਚ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਦੌਰਾਨ ਨਾਜਾਇਜ਼ ਸੀਵਰੇਜ ਕੁਨੈਕਸ਼ਨ ਅਤੇ ਉਸਾਰੀਆਂ ਦੀ ਜਾਂਚ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਵਿਰਕ ਨੇ ਕਿਹਾ ਕਿ ਸ਼ਹਿਰ ਦੇ ਕਈ ਇਲਾਕਿਆਂ 'ਚ ਸੀਵਰੇਜ ਓਵਰਫਲੋ ਦੀਆਂ ਸ਼ਿਕਾਇਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।

ਕਈ ਥਾਵਾਂ ’ਤੇ ਸਥਿਤੀ ਦੇਖਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਬਿਨ੍ਹਾਂ ਮਨਜ਼ੂਰੀ ਸੀਵਰੇਜ ਦੇ ਕੁਨੈਕਸ਼ਨ ਮੁੱਖ ਲਾਈਨਾਂ ਨਾਲ ਜੋੜੇ ਗਏ ਹਨ। ਜਿਸ ਕਾਰਨ ਸੀਵਰੇਜ ਲਾਈਨਾਂ ’ਤੇ ਲੋੜ ਤੋਂ ਵੱਧ ਬੋਝ ਪੈ ਰਿਹਾ ਹੈ। ਇਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਕਈ ਥਾਵਾਂ ’ਤੇ ਸੀਵਰੇਜ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਸੜਕਾਂ ਤੇ ਗਲੀਆਂ 'ਚ ਫੈਲ ਰਿਹਾ ਹੈ ਜਿਸ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੇ ਚੰਡੀਗੜ੍ਹ ਧਰਨੇ ’ਚ ਜ਼ਿਲ੍ਹਾ ਮੋਹਾਲੀ ਤੋਂ ਹੋਵੇਗੀ ਭਰਵੀਂ ਸ਼ਮੂਲੀਅਤ- ਢੋਲਾ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਤਮਗਾ ਜੇਤੂ ਖਿਡਾਰੀਆਂ ਅਤੇ ਭਾਰਤੀ ਦਲ ਦੇ ਮੈਂਬਰਾਂ ਨਾਲ ਕੀਤੀ ਮੁਲਾਕਾਤ
Ad Position 24