ਪਠਾਨਕੋਟ, 1 ਨਵੰਬਰ (ਸੰਧੂ)- ਮਾਸਟਰ ਕੇਡਰ ਯੂਨੀਅਨ ਪੰਜਾਬ ਵਲੋਂ ਬੋਰਡ ਪ੍ਰੀਖਿਆਵਾਂ ਵਿਚ ਸੈੱਲਫ਼ ਸੈਂਟਰ ਬਣਾਉਣ ਦੀ ਮੰਗ ਕਰਦਿਆਂ ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਪ੍ਰਧਾਨ ਰਮਨ ਕੁਮਾਰ, ਸੂਬਾ ਕਮੇਟੀ ਆਗੂ ਰਾਕੇਸ਼ ਸ਼ਰਮਾ, ਵਿੱਤ ਸਕੱਤਰ ਰਾਕੇਸ਼ ਮਹਾਜਨ ਤੇ ਜਨਰਲ ਸਕੱਤਰ ਪਵਨ ਸ਼ਰਮਾ ਨੇ ਪੈੱ੍ਰਸ ਨਾਲ਼ ਗੱਲ ਕਰਦਿਆਂ ਕਿਹਾ ਕਿ ਬੋਰਡ ਪ੍ਰੀਖਿਆਵਾਂ ਵਿਚ ਬੱਚਿਆਂ ਦਾ ਕੇਂਦਰ ਦੂਰ ਬਣਾਉਣ ਕਾਰਨ ਬੱਚਿਆਂ, ਖ਼ਾਸ ਕਰਕੇ ਅੱਠਵੀਂ ਕਲਾਸ ਦੇ ਬੱਚਿਆਂ ਨੂੰ ਮਾਨਸਿਕ ਤੇ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਵਿਦਿਆਰਥੀਆਂ ਨੂੰ ਕਈ ਕਿੱਲੋਮੀਟਰ ਸਫ਼ਰ ਕਰਨਾ ਪੈਂਦਾ ਹੈ ਤੇ ਲੜਕੀਆਂ ਨੂੰ ਵਿਸ਼ੇਸ਼ ਕਰਕੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸਬੰਧੀ ਮਸਲਾ ਯੂਨੀਅਨ ਵਲੋਂ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਸੀ ਤੇ ਉਨਾਂ ਵਲੋਂ ਇਸ ਸੰਬੰਧੀ ਉਚਿੱਤ ਕਦਮ ਚੁੱਕਣ ਦੀ ਗੱਲ ਕਹੀ ਗਈ ਸੀ | ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸੈਂਟਰ ਦੂਰ ਬਣਨ ਕਰਕੇ ਕਈ ਵਾਰ ਬੱਚਿਆਂ ਨੂੰ ਦੁਰਘਟਨਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤੇ ਕਈ ਵਾਰੀ ਬੱਚਿਆਂ ਦਾ ਜਾਨੀ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ | ਯੂਨੀਅਨ ਮੰਗ ਕਰਦੀ ਹੈ ਕਿ ਇਨ੍ਹਾਂ ਸੈਂਟਰਾਂ ਨੂੰ ਦੂਰ ਬਣਾਉਣ ਦੀ ਬਜਾਏ ਸੈੱਲਫ਼ ਸੈਂਟਰਾਂ 'ਚ ਤਬਦੀਲ ਕੀਤਾ ਜਾਵੇ | ਇਸ ਦੇ ਨਾਲ਼ ਹੀ ਬੋਰਡ ਨੇ ਅਧਿਆਪਕਾਂ ਵਲੋਂ ਨਿਭਾਈ ਬੋਰਡ ਡਿਊਟੀ, ਪੇਪਰ ਮਾਰਕਿੰਗ ਤੇ ਅਬਜ਼ਰਵਰ ਡਿਊਟੀ ਦਾ ਭੁਗਤਾਨ ਕਰਨ ਦੀ ਮੰਗ ਕੀਤੀ | ਇਸ ਮੌਕੇ ਪੈੱ੍ਰਸ ਸਕੱਤਰ ਹਰਸਿਮਰਨਜੀਤ ਸਿੰਘ, ਜ਼ਿਲ੍ਹਾ ਕਮੇਟੀ ਮੈਂਬਰ ਸੰਜੀਵ ਕੁਮਾਰ, ਪਰਵਿੰਦਰ ਸੈਣੀ, ਜ਼ਿਲ੍ਹਾ ਕਮੇਟੀ ਮੈਂਬਰ ਪ੍ਰੇਮ ਭੜੋਲੀ, ਅਜੇ ਭੋਗਲ, ਬਲਾਕ ਪ੍ਰਧਾਨ ਪੁਸ਼ਪਿੰਦਰ ਸਿੰਘ, ਬਲਾਕ ਪ੍ਰਧਾਨ ਭੋਆ ਰਾਜੀਵ ਸਲਾਰੀਆ, ਬਲਾਕ ਘਰੋਟਾ ਪ੍ਰਧਾਨ ਲਲਿਤ ਤੇ੍ਰਹਨ, ਬਲਾਕ ਪਠਾਨਕੋਟ ਪ੍ਰਧਾਨ ਰਜੀਵ ਕੁਮਾਰ ਬਲਾਕ, ਬਲਾਕ ਨਰੋਟ ਜੈਮਲ ਸਿੰਘ ਪ੍ਰਧਾਨ ਪ੍ਰਵੀਨ ਕੁਮਾਰ, ਵਿਵੇਕ ਗੁਪਤਾ, ਬਲਾਕ ਧਾਰ ਪ੍ਰਧਾਨ ਸੰਜੀਵ ਮਾਹੀ ਆਦਿ ਹਾਜ਼ਰ ਸਨ |