10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਘੁਮਾਣ ਵਿਖੇ ਸਜਾਇਆ ਨਗਰ ਕੀਰਤਨ

Ad Position 21
No active advertisement
ਅਜੀਤ ਡੈਸਕ 02-11-2025
ਘੁਮਾਣ, 1 ਨਵੰਬਰ (ਬੰਮਰਾਹ, ਬਾਵਾ)- ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਗਤ ਨਾਮਦੇਵ ਜੀ ਦੇ ਅੰਤਿਮ ਸਮਾਧੀ ਅਸਥਾਨ ਸ੍ਰੀ ਨਾਮਦੇਵ ਦਰਬਾਰ ਘੁਮਾਣ ਤੋਂ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੀ ਆਰੰਭਤਾ ਮੌਕੇ ਅਰਦਾਸ ਬੇਨਤੀ ਕੀਤੀ ਗਈ | ਗਤਕਾ ਪਾਰਟੀਆਂ ਵਲੋਂ ਗਤਕੇ ਦੇ ਜੌਹਰ ਦਿਖਾਏ ਗਏ ਅਤੇ ਬੈਂਡ ਪਾਰਟੀਆਂ ਵਲੋਂ ਧਾਰਮਿਕ ਧੁੰਨਾਂ ਵਜਾ ਕੇ ਕੀਰਤਨ ਦੀ ਸ਼ੋਭਾ ਨੂੰ ਹੋਰ ਵੀ ਵਧਾਇਆ ਗਿਆ | ਸਕੂਲਾਂ ਦੇ ਵਿਦਿਆਰਥੀਆਂ ਵਲੋਂ ਵੰਨ-ਸੁਵੰਨੀਆਂ ਪੋਸ਼ਾਕਾਂ ਪਾ ਕੇ ਨਗਰ ਕੀਰਤਨ 'ਚ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਮਹਾਰਾਸ਼ਟਰ ਤੋਂ ਨਾਨਕ ਸਾਈਾ ਫਾਊਾਡੇਸ਼ਨ ਦੇ ਚੇਅਰਮੈਨ ਪੰਡਰੀ ਨਾਥ ਬੁਕਾਰੇ ਦੀ ਅਗਵਾਈ 'ਚ 200 ਦੇ ਕਰੀਬ ਸ਼ਰਧਾਲੂਆਂ ਦਾ ਜਥਾ ਸ੍ਰੀ ਨਾਮਦੇਵ ਦਰਬਾਰ ਘੁਮਾਣ ਨਤਮਸਤਕ ਹੋਇਆ | ਨਗਰ ਕੀਰਤਨ ਪੁਰਾਣੇ ਬਾਜ਼ਾਰ ਵੱਲ ਦੀ ਹੁੰਦਾ ਹੋਇਆ ਡੇਰਾ ਰਾਧਾ ਸੁਆਮੀ ਸਤਿਸੰਗ ਘਰ ਤੋਂ ਫਿਰ ਮੁੱਖ ਬਾਜ਼ਾਰ 'ਚ ਪੁੱਜਾ | ਇਥੋਂ ਅੱਡਾ ਚੌਂਕ ਘੁਮਾਣ, ਬੇਦੀ ਹਸਪਤਾਲ, ਬਾਵਾ ਫਿਲਿੰਗ ਸਟੇਸ਼ਨ ਤੋਂ ਬਾਬਾ ਫਿਰਨਾ ਜੀ ਦੇ ਅਸਥਾਨ ਤੋਂ ਭੱਟੀਵਾਲ ਰੋਡ ਤੇ ਸ਼ਾਮ ਨੂੰ ਸ੍ਰੀ ਨਾਮਦੇਵ ਦਰਬਾਰ ਘੁਮਾਣ ਵਿਖੇ ਸਮਾਪਤੀ ਹੋਈ | ਨਗਰ ਕੀਰਤਨ ਦੌਰਾਨ ਸ੍ਰੀ ਨਾਮਦੇਵ ਦਰਬਾਰ ਕਮੇਟੀ, ਭਗਤ ਨਾਮਦੇਵ ਸੇਵਾ ਸੁਸਾਇਟੀ, ਸ਼ਹੀਦ ਭਗਤ ਸਿੰਘ ਕਲੱਬ, ਡੇਰਾ ਰਾਧਾ ਸੁਆਮੀ ਸੈਂਟਰ ਘੁਮਾਣ ਦੇ ਸੇਵਾਦਾਰਾਂ, ਇਲਾਕੇ ਦੀਆਂ ਵੱਖ-ਵੱਖ ਧਾਰਮਿਕ ਸਮਾਜਿਕ ਜਥੇਬੰਦੀਆਂ ਤੇ ਸੰਗਤਾਂ ਵਲੋਂ ਵੱਧ ਚੜ੍ਹ ਕੇ ਸੇਵਾ ਕੀਤੀ ਗਈ | ਇਸ ਮੌਕੇ ਸਾਬਕਾ ਪੰਜਾਬ ਐਗਰੋ ਚੇਅਰਮੈਨ ਤਰਲੋਕ ਸਿੰਘ ਬਾਠ, ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ, ਜਥੇਦਾਰ ਕਸ਼ਮੀਰ ਸਿੰਘ ਬਰਿਆਰ ਸਾਬਕਾ ਮੈਂਬਰ ਐੱਸ.ਜੀ.ਪੀ.ਸੀ., ਬਾਬਾ ਸੁਖਦੇਵ ਸਿੰਘ ਬੇਦੀ, ਸਾਬਕਾ ਚੇਅਰਮੈਨ ਕੁਲਵੰਤ ਸਿੰਘ ਚੀਮਾ, ਚੇਅਰਮੈਨ ਨਿਸ਼ਾਨ ਸਿੰਘ ਬੋਲੇਵਾਲ, ਮਨਦੀਪ ਸਿੰਘ ਰੰਗੜ ਨੰਗਲ ਹਲਕਾ ਇੰਚਾਰਜ ਕਾਂਗਰਸ, ਹਰਵਿੰਦਰਪਾਲ ਸਿੰਘ ਸ਼ਾਹਬਾਦ ਸਾਬਕਾ ਉਪ ਚੇਅਰਮੈਨ ਐੱਸ.ਸੀ. ਵਿੰਗ, ਡਾਕਟਰ ਕੇ.ਜੇ. ਸਿੰਘ ਆਪ ਆਗੂ, ਰੁਪਿੰਦਰ ਸਿੰਘ ਸ਼ਾਮਪੁਰਾ, ਨੀਲਮ ਘੁਮਾਣ ਤੋਂ ਇਲਾਵਾ ਹੋਰ ਕਈ ਰਾਜਨੀਤਿਕ ਸ਼ਖਸੀਅਤਾਂ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ | ਇਸ ਮੌਕੇ ਗੁਰਦੁਆਰਾ ਤਪਿਆਣਾ ਸਾਹਿਬ ਕਮੇਟੀ, ਗੁਰਦੁਆਰਾ ਚਰਨ ਕਮਲ ਸਾਹਿਬ ਕਮੇਟੀ ਤੇ ਹੋਰ ਵੱਖ-ਵੱਖ ਕਮੇਟੀਆਂ ਦੇ ਅਹੁਦੇਦਾਰਾਂ ਨੇ ਨਗਰ ਕੀਰਤਨ 'ਚ ਸ਼ਮੂਲੀਅਤ ਕੀਤੀ | ਇਸ ਮੌਕੇ ਸ੍ਰੀ ਨਾਮਦੇਵ ਦਰਬਾਰ ਕਮੇਟੀ ਦੇ ਪ੍ਰਬੰਧਕ ਸਰਪ੍ਰਸਤ ਹਰਜਿੰਦਰ ਸਿੰਘ ਬਾਵਾ, ਪ੍ਰਧਾਨ ਤਰਸੇਮ ਸਿੰਘ ਬਾਵਾ, ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ, ਸਕੱਤਰ ਸੁਖਜਿੰਦਰ ਸਿੰਘ ਲਾਲੀ, ਮੀਤ ਸਕੱਤਰ ਮਨਜਿੰਦਰ ਸਿੰਘ ਬਿੱਟੂ, ਸਾਬਕਾ ਸਰਪੰਚ ਨਰਿੰਦਰ ਸਿੰਘ ਨਿੰਦੀ, ਜੁਆਇੰਟ ਸਕੱਤਰ ਸਰਬਜੀਤ ਸਿੰਘ ਬਾਵਾ, ਮੁੱਖ ਸਲਾਹਕਾਰ ਪਿ੍ੰ. ਗੁਰਮੁਖ ਸਿੰਘ, ਸੀਨੀਅਰ ਮੀਤ ਪ੍ਰਧਾਨ ਬਾਬਾ ਬੇਅੰਤ ਸਿੰਘ, ਮੀਤ ਪ੍ਰਧਾਨ ਰਘਬੀਰ ਸਿੰਘ, ਸੁਖਵੰਤ ਸਿੰਘ ਰਾਜੂ ਕੈਸ਼ੀਅਰ, ਮਨਜੀਤ ਸਿੰਘ ਕੈਸ਼ੀਅਰ, ਸੁਖਬੀਰ ਸਿੰਘ ਬਾਵਾ, ਪਿ੍ਤਪਾਲ ਸਿੰਘ, ਦਲਜੀਤ ਸਿੰਘ ਬਾਵਾ, ਅਰਵਿੰਦਰ ਸਿੰਘ ਬਾਵਾ, ਇੰਦਰਜੀਤ ਸਿੰਘ ਨਿੱਕੂ, ਮੈਨੇਜਰ ਪਿ੍ਤਪਾਲ ਸਿੰਘ, ਕੁਲਦੀਪ ਸਿੰਘ ਬਾਵਾ, ਰਣਜੀਤ ਸਿੰਘ ਬਾਵਾ, ਜਸਬੀਰ ਸਿੰਘ, ਇੰਦਰਜੀਤ ਸਿੰਘ ਬਾਵਾ, ਨਰੇਸ਼ ਕੁਮਾਰ ਬਾਵਾ, ਕੁਲਵੰਤਬੀਰ ਸਿੰਘ ਸਾਬਕਾ ਸਰਪੰਚ ਘੁਮਾਣ, ਮਾਸਟਰ ਜੋਗਿੰਦਰ ਸਿੰਘ, ਸਮਾਜ ਸੇਵੀ ਬੱਬੂ ਟੀ.ਵੀ.ਐਸ., ਦਲਬੀਰ ਸਿੰਘ ਵਾੜੇ, ਗੁਰਸ਼ਰਨਜੀਤ ਸਿੰਘ ਬਬਲੂ, ਅਸ਼ਵਨੀ ਕੁਮਾਰ ਮਿੰਟਾ, ਅਮਰਜੀਤ ਸਿੰਘ ਮਾੜੂ, ਅਰਵਿੰਦਰ ਸਿੰਘ ਬਿੱਲਾ, ਮਾਸਟਰ ਸੁਰਿੰਦਰ ਸਿੰਘ, ਲੈਕਚਰਾਰ ਗੁਰਨਾਮ ਸਿੰਘ ਮੰਡ, ਪਲਵਿੰਦਰ ਸਿੰਘ ਮਨੀਮ, ਕਾਮਰੇਡ ਗੁਰਦਿਆਲ ਸਿੰਘ, ਅੰਮਿ੍ਤਪਾਲ ਸਿੰਘ ਸੋਹੀ, ਸਰਹੱਦ ਸੰਸਥਾ ਦੇ ਮੁਖੀ ਸੰਜੇ ਨਾਹਰ, ਸਰਬਜੀਤ ਕੌਰ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਲਖਬੀਰ ਸਿੰਘ ਕਲਸੀ, ਡਾ. ਸੁਖਪ੍ਰੀਤ ਸਿੰਘ ਬੇਦੀ, ਬਲਕਾਰ ਸਿੰਘ ਬੇਦੀ, ਹਰਦੀਪ ਸਿੰਘ ਬੇਦੀ, ਮਨਪ੍ਰੀਤ ਸਿੰਘ ਕਾਹਲੋਂ, ਸਾਹਿਬ ਸਿੰਘ ਮੰਡ, ਲਖਵਿੰਦਰ ਸਿੰਘ ਢੰਡੇ, ਬਚਿੱਤਰ ਸਿੰਘ ਜਾਲੀਆਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੈਂਟਰਲ ਕਾਲਜ ਘੁਮਾਣ ਵਿਖੇ 3 ਤੋਂ 9 ਨਵੰਬਰ ਤੱਕ ਲੱਗੇਗੀ ਰਾਸ਼ਟਰ ਪੱਧਰੀ ਦੀ ਪੁਸਤਕ ਪ੍ਰਦਰਸ਼ਨੀ : ਡਾਇਰੈਕਟਰ ਪੰਨੂੰ ਅਗਲੀ ਖ਼ਬਰ ਅੱਜ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਹੋਣਗੇ ਨਤਮਸਤਕ
Ad Position 24