ਧਾਰੀਵਾਲ, 1 ਨਵੰਬਰ (ਸਵਰਨ ਸਿੰਘ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ 2 ਨਵੰਬਰ ਨੂੰ ਬਾਬਾ ਭੂਰਾ ਜੀ ਜੋੜਾ ਛੱਤਰਾਂ ਦੇ ਸਾਲਾਨਾ ਜੋੜ ਮੇਲੇ ਦੇ ਦੀਵਾਨ 'ਚ ਸ਼ਿਰਕਤ ਕਰਨਗੇ | ਇਸ ਸਬੰਧ ਵਿਚ ਜਥੇਦਾਰ ਸੁੱਚਾ ਸਿੰਘ ਲੰਗਾਹ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਵਲੋਂ ਗੜ੍ਹੀ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਵਿਖੇ ਮੀਟਿੰਗ ਕੀਤੀ ਗਈ ਜਿਸ ਵਿਚ ਪਾਰਟੀ ਆਗੂਆਂ ਤੇ ਧਾਰਮਿਕ ਸ਼ਖ਼ਸੀਅਤਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ | ਇਸ ਮੌਕੇ ਕੁਲਬੀਰ ਸਿੰਘ ਰਿਆੜ, ਜੋਗਾ ਸਿੰਘ ਮਾਨ, ਰਾਜਿੰਦਰ ਸਿੰਘ ਵੈਰੋਕੇ, ਗੁਰਪ੍ਰੀਤ ਸਿੰਘ ਬਾਦਲ, ਸਰਕਲ ਪ੍ਰਧਾਨ ਧਰਮਪਾਲ ਸਿੰਘ, ਬਲਵਿੰਦਰ ਸਿੰਘ ਲੋਪਾ, ਪਟਵਾਰੀ ਸਤਨਾਮ ਸਿੰਘ, ਗੁਰਿੰਦਰ ਸਿੰਘ ਅਠਵਾਲ, ਸਿਮਰਜੀਤ ਵੈਰੋਕੇ, ਬਲਵਿੰਦਰ ਸਿੰਘ ਢਿੱਲਵਾਂ, ਚੇਅਰਮੈਨ ਸਰਬਜੀਤ ਸਿੰਘ ਫੱਤੂਪੁਰ, ਜੋਤੀ ਧਾਰੋਵਾਲੀ, ਤੇਜਬੀਰ ਸਿੰਘ ਪੀ.ਏ., ਥਾਣੇਦਾਰ ਸਵਰਨ ਸਿੰਘ, ਤਰਸੇਮ ਸਿੰਘ, ਅੰਮਿ੍ਤਪਾਲ ਸਿੰਘ ਭਿੰਡਰ, ਜਤਿੰਦਰ ਸਿੰਘ ਹਾਜ਼ਰ ਸਨ |