ਕੋਟਲੀ ਸੂਰਤ ਮੱਲ੍ਹੀ, 1 ਨਵੰਬਰ (ਕੁਲਦੀਪ ਸਿੰਘ ਨਾਗਰਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਨੇੜਲੇ ਪਿੰਡ ਭਗਵਾਨਪੁਰ ਦੀਆਂ ਸੰਗਤਾਂ ਵਲੋਂ ਅੰਮਿ੍ਤ ਵੇਲੇ ਪ੍ਰਭਾਤ ਫੇਰੀਆਂ ਸਜਾਈਆਂ ਜਾ ਰਹੀਆਂ ਹਨ ਜਿਸ ਵਿਚ ਵੱਡੀ ਗਿਣਤੀ ਵਿਚ ਨਗਰ ਦੀਆਂ ਸੰਗਤਾਂ ਇਲਾਹੀ ਗੁਰਬਾਣੀ ਦੇ ਜਾਪ ਕਰਦੀਆਂ ਸ਼ਾਮਿਲ ਹੋ ਰਹੀਆਂ ਹਨ | ਇਸ ਸੰਬੰਧੀ ਬਾਬਾ ਦਲੇਰ ਸਿੰਘ ਨੇ ਦੱ ਸਿਆ ਕਿ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਉਣ ਲਈ ਸੰਗਤਾਂ 'ਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ | ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ 5 ਨਵੰਬਰ ਨੂੰ ਪੰਜ ਪਿਆਰੇ ਦੀ ਅਗਵਾਈ 'ਚ ਨਗਰ ਕੀਰਤਨ ਸਜਾਏ ਜਾ ਰਹੇ ਹਨ | ਇਸ ਮੌਕੇ ਸਤਨਾਮ ਸਿੰਘ ਭਗਵਾਨਪੁਰ, ਸਰਪੰਚ ਸੁਰਜੀਤ ਸਿੰਘ ਮਾਹਲ, ਸਮਸ਼ੇਰ ਸਿੰਘ ਜੋਬਨ, ਜਰਨੈਲ ਸਿੰਘ, ਗੁਰਜੰਟ ਸਿੰਘ, ਪਲਵਿੰਦਰ ਸਿੰਘ ਸੋਨੂੰ, ਮੁਖਤਾਰ ਸਿੰਘ ਮੁੱਖਾ, ਗੁਰਦੀਪ ਸਿੰਘ, ਮੁਖਤਾਰ ਸਿੰਘ ਭਗਵਾਨਪੁਰ ਆਦਿ ਹਾਜ਼ਰ ਸਨ |