10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਰਿਆੜਕੀ ਪਬਲਿਕ ਸਕੂਲ ਤੁਗਲਵਾਲ ਵਿਖੇ ਜ਼ਿਲ੍ਹਾ ਪੱਧਰੀ ਸ਼ੂਟਿੰਗ ਖੇਡਾਂ ਦਾ ਸ਼ਾਨਦਾਰ ਆਗਾਜ਼ ਸ਼ੂਟਿੰਗ ਖੇਡ ਨੂੰ ਪ੍ਰਫੁੱਲਿਤ ਕਰਨ ਵਾਲਾ ਜ਼ਿਲ੍ਹੇ ਦਾ ਮੋਢੀ ਰਿਆੜਕੀ ਪਬਲਿਕ ਸਕੂਲ

ਬਟਾਲਾ, 10 ਅਗਸਤ (ਸਤਿੰਦਰ ਸਿੰਘ)-ਹਰ ਨਿਸ਼ਾਨਾ ਉਦੋਂ ਹੀ ਸਹੀ ਲਗਦਾ ਹੈ, ਜਦੋਂ ਅੱਖ ਸਥਿਰ, ਸਾਹ ਸੰਜਮੀ ਅਤੇ ਮਨ ਇਕਾਗਰ ਹੋਵੇ। ਇਹੀ ਸਿੱਖਿਆ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਸੈਂਕੜੇ ਨੌਜਵਾਨ ਨਿਸ਼ਾਨੇਬਾਜ਼ ਅੱਜ ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਤੁਗਲਵਾਲ ਵਿਖੇ ਇਕੱਠੇ ਹੋਏ।

Ad Position 21
No active advertisement
ਅਜੀਤ ਡੈਸਕ 11-08-2026
ਬਟਾਲਾ, 10 ਅਗਸਤ (ਸਤਿੰਦਰ ਸਿੰਘ)-ਹਰ ਨਿਸ਼ਾਨਾ ਉਦੋਂ ਹੀ ਸਹੀ ਲਗਦਾ ਹੈ, ਜਦੋਂ ਅੱਖ ਸਥਿਰ, ਸਾਹ ਸੰਜਮੀ ਅਤੇ ਮਨ ਇਕਾਗਰ ਹੋਵੇ। ਇਹੀ ਸਿੱਖਿਆ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਸੈਂਕੜੇ ਨੌਜਵਾਨ ਨਿਸ਼ਾਨੇਬਾਜ਼ ਅੱਜ ਬਾਬਾ ਆਇਆ ਸਿੰਘ ਰਿਆੜਕੀ ਪਬਲਿਕ ਸਕੂਲ ਤੁਗਲਵਾਲ ਵਿਖੇ ਇਕੱਠੇ ਹੋਏ। ਮੌਕਾ ਸੀ ਜ਼ਿਲ੍ਹਾ ਪੱਧਰੀ ਸਕੂਲ ਸ਼ੂਟਿੰਗ ਖੇਡਾਂ (ਲੜਕੇ ਵਰਗ) ਦੇ ਇਕ ਰੋਜ਼ਾ ਮੁਕਾਬਲਿਆਂ ਦਾ, ਜਿਨ੍ਹਾਂ ਦੀ ਸ਼ੁਰੂਆਤ ਬੜੀ ਸ਼ਾਨ ਤੇ ਉਤਸ਼ਾਹ ਨਾਲ ਹੋਈ। ਸੰਸਥਾ ਵਿਚ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀਆਂ ਗਈਆਂ ਆਧੁਨਿਕ ਸ਼ੂਟਿੰਗ ਰੇਂਜਾਂ ਵਿਚ 10 ਮੀਟਰ ਏਅਰ ਰਾਈਫਲ ਤੇ 10 ਮੀਟਰ ਏਅਰ ਪਿਸਤੌਲ ਵਰਗਾਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ’ਚ ਖਿਡਾਰੀਆਂ ਨੇ ਆਪਣੀ ਨਿਸ਼ਾਨੇਬਾਜ਼ੀ ਦੀ ਕਾਬਲੀਅਤ ਦਾ ਭਰਪੂਰ ਪ੍ਰਦਰਸ਼ਨ ਕੀਤਾ। ਜ਼ਿਲ੍ਹੇ ਦੇ ਸਰਕਾਰੀ ਤੇ ਨਿੱਜੀ ਸਕੂਲ, ਰਿਆੜਕੀ ਪਬਲਿਕ ਸਕੂਲ ਤੁਗਲਵਾਲ, ਐਚ.ਐਸ.ਡੀ. ਗੀਤਾ ਭਵਨ ਸਕੂਲ, ਲਿਟਲ ਫਲਾਵਰ ਕਾਨਵੈਂਟ ਸਕੂਲ ਪੁਰਾਣਾ ਸ਼ਾਲਾ, ਦੂਨ ਇੰਟਰਨੈਸ਼ਨਲ ਸਕੂਲ ਗੁਰਦਾਸਪੁਰ, ਆਰਮੀ ਪਬਲਿਕ ਸਕੂਲ ਤਿਬੜੀ ਕੈਂਟ, ਦਿੱਲੀ ਪਬਲਿਕ ਸਕੂਲ, ਜੀਆ ਲਾਲ ਮਿੱਤਲ ਡੀ.ਏ.ਵੀ. ਸਕੂਲ ਗੁਰਦਾਸਪੁਰ, ਸਕੂਲ ਆਫ਼ ਐਮੀਨੈਂਸ ਸ੍ਰੀ ਹਰਗੋਬਿੰਦਪੁਰ ਸਾਹਿਬ, ਸੇਂਟ ਫਰਾਂਸਿਸ ਸਕੂਲ, ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਕੋਹਾ, ਗੁਰੂ ਨਾਨਕ ਦੇਵ ਅਕੈਡਮੀ ਸੀ. ਸੈਕੰਡਰੀ ਸਕੂਲ ਬਟਾਲਾ, ਪੀ.ਐਮ. ਸ੍ਰੀ ਐਸ.ਐਸ.ਐਸ. ਸਕੂਲ ਬਹਾਦਰਪੁਰ ਰਜੋਆ, ਜੀ.ਐਸ.ਐਸ.ਐਸ. ਮਾੜੀ ਬੁੱਚਿਆਂ, ਜੀ.ਐਸ.ਐਸ.ਐਸ. ਕਾਲਾ ਨੰਗਲ, ਸਟੀਵਰਟ ਇੰਟਰਨੈਸ਼ਨਲ ਸਕੂਲ ਬਟਾਲਾ, ਜੀ.ਐਸ.ਐਸ.ਐਸ. ਦਕੋਹਾ, ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ, ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਡਾਲਾ ਗ੍ਰੰਥੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਡਾਲਾ ਗ੍ਰੰਥੀਆਂ, ਵੁੱਡਸਟਾਕ ਪਬਲਿਕ ਸਕੂਲ ਬਟਾਲਾ ਅਤੇ ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਸਮੇਤ ਕਰੀਬ 200 ਤੋਂ ਵੱਧ ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲਿਆ। ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਅੰਦਰ ਸ਼ੂਟਿੰਗ ਖੇਡ ਨੂੰ ਸਭ ਤੋਂ ਪਹਿਲਾਂ ਪ੍ਰਫੁੱਲਿਤ ਕਰਨ ਅਤੇ ਇਸ ਦੀ ਜਾਗ ਲਾਉਣ ਦਾ ਮਾਣ ਰਿਆੜਕੀ ਪਬਲਿਕ ਸਕੂਲ ਨੂੰ ਹੀ ਜਾਂਦਾ ਹੈ। ਸੰਸਥਾ ਵਲੋਂ ਆਧੁਨਿਕ ਸ਼ੂਟਿੰਗ ਰੇਂਜਾਂ ਸਥਾਪਤ ਕਰਕੇ ਇਸ ਖੇਡ ਲਈ ਕੀਤਾ ਗਿਆ ਇਹ ਵੱਡਾ ਕਾਰਜ ਪੂਰੇ ਜ਼ਿਲ੍ਹੇ ਲਈ ਇਕ ਮਿਸਾਲ ਬਣ ਗਿਆ ਹੈ, ਜਿਸ ਨੇ ਹੋਰਨਾਂ ਸਕੂਲਾਂ ਦੇ ਵਿਦਿਆਰਥੀਆਂ ਲਈ ਵੀ ਨਿਸ਼ਾਨੇਬਾਜ਼ੀ ਦੇ ਖੇਤਰ ਵਿਚ ਅੱਗੇ ਵਧਣ ਦਾ ਰਾਹ ਖੋਲ੍ਹਿਆ ਹੈ। ਸੰਸਥਾ ਦੇ ਪ੍ਰਿੰਸੀਪਲ-ਡਾਇਰੈਕਟਰ ਮਨਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਅਤੇ ਖਿਡਾਰੀਆਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਵਿਦਿਆਰਥੀਆਂ ’ਚ ਅਨੁਸ਼ਾਸਨ, ਇਕਾਗਰਤਾ, ਆਤਮ-ਵਿਸ਼ਵਾਸ ਅਤੇ ਖੇਡ ਭਾਵਨਾ ਨੂੰ ਮਜ਼ਬੂਤ ਕਰਦੇ ਹਨ ਤੇ ਨੌਜਵਾਨਾਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪਛਾਣ ਬਣਾਉਣ ਲਈ ਪ੍ਰੇਰਿਤ ਕਰਦੇ ਹਨ। ਸਕੂਲ ਪ੍ਰਬੰਧਕ ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਸਰਗਰਮ ਰਹਿਣਾ ਚਾਹੀਦਾ ਹੈ । ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਨ੍ਹਾਂ ਮੁਕਾਬਲਿਆਂ ਰਾਹੀਂ ਉੱਭਰਦੇ ਨਿਸ਼ਾਨੇਬਾਜ਼ ਭਵਿੱਖ ਵਿਚ ਰਾਜ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨਗੇ। ਇਸ ਮੌਕੇ ਸ਼ੂਟਿੰਗ ਲੈਕਚਰਾਰ ਗੁਰਵਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਕੋਹਾ, ਗੁਰਵਿੰਦਰ ਸਿੰਘ ਪੁਰਾਣਾ ਸ਼ਾਲਾ, ਅਮਰਿੰਦਰ ਸਿੰਘ ਲੈਕਚਰਾਰ, ਕੋਚ ਮਨਦੀਪ ਸਿੰਘ, ਡੀ.ਪੀ.ਈ. ਜਤਿੰਦਰ ਕੁਮਾਰ, ਮੈਡਮ ਰਾਜਵਿੰਦਰ ਕੌਰ, ਵੱਖ-ਵੱਖ ਸਕੂਲਾਂ ਤੋਂ ਆਏ ਵਿਦਿਆਰਥੀ, ਉਨ੍ਹਾਂ ਦੇ ਮਾਪੇ ਤੇ ਅਧਿਆਪਕਾਂ ਸਮੇਤ ਰਿਆੜਕੀ ਸੰਸਥਾ ਦਾ ਸਮੂਹ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ 2027 ਦੀਆਂ ਚੋਣਾਂ ਨੂੰ ਲੈ ਕੇ ਵਿਧਾਇਕ ਅਮਰਪਾਲ ਸਿੰਘ ਵਲੋਂ ਮੀਟਿੰਗ ਕਿਹਾ, ਹਲਕਾ ਸ੍ਰੀ ਹਰਿਗੋਬਿੰਦਪੁਰ ਸਾਹਿਬ ਤੋਂ ਲੜਾ... ਅਗਲੀ ਖ਼ਬਰ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਐਸ.ਡੀ.ਐਮ. ਦਫਤਰ ਵਿਖੇ ਲਗਾਇਆ ਧਰਨਾ
Ad Position 24