11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਡੇਰਾ ਬਾਬਾ ਨਾਨਕ ਦੇ ਕਿਸਾਨਾਂ ਦੀ 150 ਏਕੜ ਕਣਕ ਦੀ ਬਿਜਾਈ ਸ਼ੁਰੂ ਕੀਤੀ

Ad Position 21
No active advertisement
ਅਜੀਤ ਡੈਸਕ 02-11-2025
ਡੇਰਾ ਬਾਬਾ ਨਾਨਕ, 1 ਨਵੰਬਰ (ਹੀਰਾ ਸਿੰਘ ਮਾਂਗਟ)- ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਡੇਰਾ ਬਾਬਾ ਨਾਨਕ ਦੇ ਕਿਸਾਨਾਂ ਦੀ 150 ਏਕੜ ਕਣਕ ਦੀ ਬਿਜਾਈ ਦਾ ਕੰਮ ਸ਼ੁਰੂ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਤੇ ਉਸ ਦੇ ਸਾਥੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਵਲੋਂ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ 150 ਏਕੜ ਕਣਕ ਦੀ ਬਿਜਾਈ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਸਾਡੀ ਜਥੇਬੰਦੀ ਵਲੋਂ ਇਨ੍ਹਾਂ ਕਿਸਾਨਾਂ ਦੀ ਕਣਕ ਦੀ ਫ਼ਸਲ ਦੀ ਬਿਜਾਈ ਕਰਨ ਲਈ ਜਿੱਥੇ ਆਪਣੇ ਟਰੈਕਟਰ ਲੈ ਕੇ ਪੁੱਜੀ ਹੈ ਉੱਥੇ ਹੀ ਕਣਕ ਦੀ ਬਿਜਾਈ ਲਈ ਡੀਜ਼ਲ ਬੀਜ ਤੇ ਡੀ.ਏ.ਪੀ. ਖਾਦ ਦਾ ਪ੍ਰਬੰਧ ਵੀ ਆਪਣੇ ਕੋਲੋਂ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਅਸੀਂ ਡੇਰਾ ਬਾਬਾ ਨਾਨਕ ਦੇ ਇਨ੍ਹਾਂ ਹਰ ਪ੍ਰਭਾਵਿਤ ਕਿਸਾਨਾਂ ਦੀ 150 ਏਕੜ ਕਣਕ ਦੀ ਬਿਜਾਈ ਲਈ ਆਪਣੇ ਕੋਲੋਂ ਡੀਜ਼ਲ ਬੀਜ ਤੇ ਖਾਦ ਲੈ ਕੇ ਪੁੱਜੇ ਹਾਂ | ਇਸ ਮੌਕੇ ਕਿਸਾਨ ਆਗੂ ਦਰਸ਼ਨ ਸਿੰਘ ਪੱਖੋਕੇ ਟਾਹਲੀ ਸਾਹਿਬ, ਸੂਬਾ ਕਮੇਟੀ ਮੈਂਬਰ ਸਤਪਾਲ ਸਿੰਘ ਡਡਿਆਣਾ, ਸਲਾਹਕਾਰ ਸਰਨਾਗਰ ਸਿੰਘ, ਜਨਰਲ ਸਕੱਤਰ ਹੈਪੀ ਧਾਰੀਵਾਲ, ਸਕੱਤਰ ਹਰਦੀਪ ਸਿੰਘ, ਬਲਵਿੰਦਰ ਸਿੰਘ ਬਿੱਟੂ, ਹਨੀ, ਮੱਖਣ, ਪਿ੍ਤਪਾਲ ਸਿੰਘ, ਬਖਸਿੰਦਰ ਸਿੰਘ ਭੰਡੋਰੀ, ਜਸਵੰਤ ਸਿੰਘ, ਜੋਗਿੰਦਰ ਸਿੰਘ ਖਡਿਆਲਾ ਸੈਣੀਆਂ, ਪਿ੍ਥੀਪਾਲ ਸਿੰਘ ਸ਼ੇਰਪੁਰ, ਮਦਨ ਸੈਣੀ ਹਰਿਆਣਾ, ਸੁਰਜੀਤ ਸਿੰਘ ਪੰਡੋਰੀ, ਕੌਂਸਲਰ ਹਰਵਿੰਦਰ ਸਿੰਘ, ਰਮਨਦੀਪ ਸਿੰਘ, ਹੀਰਾ ਸਿੰਘ, ਫ਼ਕੀਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 'ਵਰਸਿਟੀ ਕਾਲਜ ਦੇ ਬੱਚੇ ਬਾਬਾ ਬਕਾਲਾ ਸਾਹਿਬ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ 'ਖੇਡਾਂ ਰਿਆੜਕੀ ਦੀਆਂ' ਦੇ ਦੂਜੇ ਦਿਨ ਹਾਕੀ ਤੇ ਵਾਲੀਬਾਲ ਦੇ ਹੋਏ ਗਹਿਗੱਚ ਮੁਕਾਬਲੇ
Ad Position 24