24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਰਾਣਾ ਹਾਕੀ ਕਲੱਬ ਹੁਸ਼ਿਆਰਪੁਰ ਵਲੋਂ ਕਰਵਾਏ ਟੂਰਨਾਮੈਂਟ 'ਚ ਰੈਂਕਰਜ਼ ਸਕੂਲ ਦੇ ਖਿਡਾਰੀਆਂ ਨੇ ਮਾਰੀ ਬਾਜ਼ੀ

Ad Position 21
No active advertisement
ਅਜੀਤ ਡੈਸਕ 04-11-2025
ਬਟਾਲਾ, 3 ਨਵੰਬਰ (ਸਤਿੰਦਰ ਸਿੰਘ)-ਰਾਣਾ ਹਾਕੀ ਕਲੱਬ ਹੁਸ਼ਿਆਰਪੁਰ ਵਲੋਂ ਹਾਕੀ ਖੇਡ ਦੇ ਭਾਰਤ ਵਿਚ ਆਗਮਨ ਦੇ 100 ਸਾਲ ਪੂਰੇ ਹੋਣ 'ਤੇ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਵਿਚ ਬਹੁਤ ਸਾਰੀਆਂ ਨਾਮਵਰ ਅਕੈਡਮੀਆਂ ਤੇ ਹੋਰ ਹਾਕੀ ਟੀਮਾਂ ਵਲੋਂ ਭਾਗ ਲਿਆ ਗਿਆ | ਟੂਰਨਾਮੈਂਟ ਵਿਚ ਰੈਂਕਰਜ਼ ਹਾਕੀ ਅਕੈਡਮੀ ਕੋਟ ਧੰਦਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਫਾਈਨਲ ਵਿਚ ਆਪਣੀ ਜਗ੍ਹਾ ਬਣਾਈ | ਵੱਖ-ਵੱਖ ਮੁਕਾਬਲੇ ਜਿੱਤਦੇ ਹੋਏ ਆਖ਼ਰ ਜ਼ਿਲ੍ਹਾ ਹੁਸ਼ਿਆਰਪੁਰ ਦੀ ਟੀਮ ਅਤੇ ਰੈਂਕਰਜ਼ ਅਕੈਡਮੀ ਨੇ ਫ਼ਾਈਨਲ ਵਿਚ ਆਪਣੀ ਜਗ੍ਹਾ ਬਣਾਈ | ਫਾਈਨਲ ਮੁਕਾਬਲੇ ਵਿਚ ਹੁਸ਼ਿਆਰਪੁਰ ਦੀ ਟੀਮ ਜੇਤੂ ਤੇ ਰੈਂਕਰਜ਼ ਟੀਮ ਰਨਰਅੱਪ ਰਹੀ | ਰੈਂਕਰਜ਼ ਟੀਮ ਦਾ ਖਿਡਾਰੀ ਕੰਵਰ ਸ਼ਹਿਬਾਜ ਸਿੰਘ ਫਾਈਨਲ ਮੈਚ ਦਾ ਵਧੀਆ ਖਿਡਾਰੀ ਐਲਾਨਿਆ ਗਿਆ | ਇਸ ਦੇ ਨਾਲ ਹੀ ਦੱਸਣਯੋਗ ਹੈ ਕਿ ਰੈਂਕਰਜ਼ ਅਕੈਡਮੀ ਤੇ ਊਨਾ (ਹਿਮਾਚਲ ਪ੍ਰਦੇਸ਼) ਦੀ ਟੀਮ ਵਿਚਕਾਰ ਹੋਏ ਮੈਚ ਵਿਚ ਰੈਂਕਰਜ਼ ਟੀਮ ਦਾ ਖਿਡਾਰੀ ਜਪਨੂਰ ਸਿੰਘ ਵਧੀਆ ਖਿਡਾਰੀ ਚੁਣਿਆ ਗਿਆ | ਇਨ੍ਹਾਂ ਖਿਡਾਰੀਆਂ ਦੇ ਇਸ ਵਧੀਆ ਪ੍ਰਦਰਸ਼ਨ ਬਾਕੀ ਸਭ ਬੱਚਿਆਂ ਲਈ ਵੀ ਪ੍ਰੇਰਨਾਸ੍ਰੋਤ ਹੈ | ਸਕੂਲ ਵਾਪਸ ਆਉਣ ਸਮੂਹ ਸਟਾਫ ਤੇ ਬੱਚਿਆਂ ਵਲੋਂ ਇਨ੍ਹਾਂ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵਲੋਂ ਤਰਨਤਾਰਨ ਵਿਖੇ ਰੈਲੀ 8 ਨੂੰ ਅਗਲੀ ਖ਼ਬਰ ਦ ਮਿਲੇਨੀਅਮ ਸਕੂਲ ਬਟਾਲਾ ਵਲੋਂ ਗੁਰਦੁਆਰਾ ਸਾਹਿਬ ਬਹਾਦੁਰ ਹੁਸੈਨ ਕਲਾਂ 'ਚ ਓਪਨ ਮਾਈਕ ਸੈਸ਼ਨ
Ad Position 24