20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਕੰਮ ਤੋਂ ਆ ਰਹੇ ਵਿਅਕਤੀ ਕੋਲੋਂ 25 ਹਜ਼ਾਰ ਦੀ ਲੁੱਟ

Ad Position 21
No active advertisement
ਅਜੀਤ ਡੈਸਕ 04-11-2025
ਪਠਾਨਕੋਟ, 3 ਨਵੰਬਰ (ਵਿਨੋਦ)-ਕੰਮ ਤੋਂ ਆ ਰਹੇ ਵਿਅਕਤੀ ਕੋਲੋਂ ਕੁਝ ਲੋਕਾਂ ਵਲੋਂ 25 ਹਜ਼ਾਰ ਦੀ ਲੁੱਟ ਕੀਤੀ ਗਈ ਜਦਕਿ ਵਿਅਕਤੀ ਵਲੋਂ ਦੌੜ ਕੇ ਆਪਣੀ ਜਾਨ ਬਚਾਈ ਗਈ | ਸਿਵਲ ਹਸਪਤਾਲ ਪਠਾਨਕੋਟ ਵਿਚ ਦਾਖਲ ਅਮਨ ਸ਼ਰਮਾ ਨੇ ਦੱਸਿਆ ਕਿ ਬੀਤੀ ਰਾਤ ਉਹ 9 ਵਜੇ ਦੇ ਕਰੀਬ ਪਿੰਡ ਛੱਣ ਕੋਠੇ ਤੋਂ ਆਪਣੇ ਘਰ ਫ਼ਿਰੋਜ਼ਪੁਰ ਕਲਾਂ ਆ ਰਿਹਾ ਸੀ ਕਿ ਪਿੰਡ ਬਹੇੜੀਆਂ ਬਜ਼ੁਰਗ ਨੇੜੇ ਉਸ ਨੂੰ ਕੁਝ ਬੰਦੇ ਪੈ ਗਏ ਤੇ ਉਸ ਕੋਲੋਂ 25 ਹਜ਼ਾਰ ਰੁਪਏ, ਜੋ ਉਸ ਨੰੂ ਤਨਖ਼ਾਹ ਮਿਲੀ ਸੀ, ਉਹ ਖੋਹ ਕੇ ਲੈ ਗਏ | ਉਸ ਨੇ ਦੱਸਿਆ ਕਿ ਉਸ ਨੇ ਬੰਦੇ ਪਹਿਚਾਣ ਲਏ ਹਨ ਜਿਸ ਦੇ ਚੱਲਦੇ ਖੋਹ ਕਰਨ ਵਾਲੇ ਬੰਦਿਆਂ ਨੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਤੇ ਕਈ ਵਾਰ ਕੀਤੇ | ਉਹ ਮਸਾਂ ਦੌੜ ਕੇ ਪਿੰਡ ਵਿਚ ਪਹੁੰਚਿਆ ਜਿੱਥੇ ਲੋਕਾਂ ਨੇ ਇਕੱਠੇ ਹੋ ਕੇ ਉਸ ਨੂੰ ਬਚਾਇਆ | ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਥਾਣਾ ਸ਼ਾਹਪੁਰ ਕੰਢੀ ਪੁਲਿਸ ਵਲੋਂ 20 ਬੋਤਲਾਂ ਨਾਜਾਇਜ਼ ਸ਼ਰਾਬ ਜ਼ਬਤ ਅਗਲੀ ਖ਼ਬਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵਲੋਂ ਤਰਨ ਤਾਰਨ ਵਿਖੇ ਰੋਸ ਮਾਰਚ 7 ਨੂੰ
Ad Position 24