15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਪਿੰਡ ਸ਼ਿਕਾਰ ਮਾਛੀਆਂ ਦੀਆਂ ਜ਼ਮੀਨਾਂ 'ਚ ਕਣਕ ਦੀ ਬਿਜਾਈ ਕਰ ਕੇ ਦੇਣ ਦਾ ਕੀਤਾ ਐਲਾਨ

Ad Position 21
No active advertisement
ਅਜੀਤ ਡੈਸਕ 05-11-2025
ਕੋਟਲੀ ਸੂਰਤ ਮੱਲ੍ਹੀ, 4 ਨਵੰਬਰ (ਕੁਲਦੀਪ ਸਿੰਘ ਨਾਗਰਾ)-ਹੜ੍ਹ ਦੇ ਪਾਣੀ ਦੀ ਮਾਰ ਹੇਠ ਆਏ ਕਿਰਨ ਸੱਕੀ ਨਾਲੇ ਨੇੜਲੇ ਪਿੰਡ ਸ਼ਿਕਾਰ ਮਾਛੀਆਂ ਦੇ ਪ੍ਰਭਾਵਿਤ ਕਿਸਾਨਾਂ ਦੀਆਂ ਜ਼ਮੀਨਾਂ 'ਚ ਕਣਕ ਦੀ ਬਿਜਾਈ ਕਰਕੇ ਦੇਣ ਲਈ ਪੰਥ ਰਤਨ ਸੱਚਖੰਡ ਵਾਸੀ ਬਾਬਾ ਹਰਬੰਸ ਸਿੰਘ ਦਿੱਲੀ ਵਾਲੇ ਤੇ ਸੱਚਖੰਡ ਵਾਸੀ ਬਾਬਾ ਫੌਜਾ ਸਿੰਘ ਨਾਨਕਪੁਰੀ ਟਾਂਡਾ ਉਤਰਾਖੰਡ ਤੋਂ ਵਰਸਾਏ ਬਾਬਾ ਬਚਨ ਸਿੰਘ ਦਿੱਲੀ ਵਾਲੇ, ਬਾਬਾ ਸਵਿੰਦਰ ਸਿੰਘ ਦਿੱਲੀ ਵਾਲੇ, ਬਾਬਾ ਮਹਿੰਦਰ ਸਿੰਘ ਦਿੱਲੀ ਵਾਲੇ ਤੇ ਗੁਰਦੁਆਰਾ ਨਾਨਕਪੁਰੀ ਟਾਂਡਾ ਉਤਰਾਖੰਡ ਦੇ ਜਥੇਦਾਰ ਬਾਬਾ ਚੰਦਨ ਸਿੰਘ, ਬਾਬਾ ਗੁਰਜੰਟ ਸਿੰਘ, ਬਾਬਾ ਲਖਬੀਰ ਸਿੰਘ, ਕਰਨਾਲ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਸੁੱਖਾ ਸਿੰਘ, ਬਾਬਾ ਗੁਰਸੇਵਕ ਸਿੰਘ ਸਮੇਤ ਵੱਖ-ਵੱਖ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਹੇ ਮਹਾਂਪੁਰਸ਼ਾਂ ਵਲੋਂ 400 ਏਕੜ ਰਕਬੇ 'ਚ ਕਿਸਾਨਾਂ ਨੂੰ ਕਣਕ ਦੀ ਬਿਜਾਈ ਕਰਕੇ ਦੇਣ ਦੇ ਵਿਸ਼ਵਾਸ ਨੇ ਪ੍ਰਭਾਵਿਤ ਕਿਸਾਨਾਂ ਨੂੰ ਚਿੰਤਾਮੁਕਤ ਕਰ ਕੇ ਰੱਖ ਦਿੱਤਾ ਹੈ | ਇਸ ਮੌਕੇ ਇੰਟਰਨੈਸ਼ਨਲ ਗੋਲਡ ਮੈਡਲਿਸਟ ਕਵੀਸ਼ਰ ਭਾਈ ਸੁੱਚਾ ਸਿੰਘ ਡੇਰਾ ਪਠਾਣਾ ਨੇ ਦੱ ਸਿਆ ਕਿ ਹੜ੍ਹ ਪ੍ਰਭਾਵਿਤ ਕੁਝ ਪਿੰਡਾਂ ਦੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਕਰਕੇ ਦੇਣ ਲਈ ਮਹਾਂਪੁਰਸ਼ਾਂ ਵਲੋਂ ਟੀਚਾ ਮਿਥਿਆ ਗਿਆ ਸੀ, ਜਿਸ 'ਚ ਕਿਸਾਨਾਂ ਨੂੰ ਨਿਰੰਤਰ ਕਣਕ ਦੀ ਬਿਜਾਈ ਲਈ ਬੀਜ, ਖਾਦ ਤੇ ਲੋੜੀਂਦਾ ਡੀਜ਼ਲ ਮੁਹੱਈਆ ਕਰਵਾਇਆ ਜਾ ਰਿਹਾ ਹੈ, ਪਰ ਅੱਜ ਪਿੰਡ ਸ਼ਿਕਾਰ ਮਾਛੀਆਂ ਦੇ ਕਿਰਨ ਸੱਕੀ ਨਾਲੇ ਨੇੜਲੇ ਤਬਾਹ ਹੋਏ ਰਕਬੇ ਦਾ ਜਦੋਂ ਮਹਾਂਪੁਰਸ਼ਾਂ ਨੇ ਦੌਰਾ ਕੀਤਾ ਤਾਂ ਉਨ੍ਹਾਂ ਪ੍ਰਭਾਵਿਤ 400 ਏਕੜ ਰਕਬੇ 'ਚ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਲੋੜੀਂਦੀ ਖਾਦ, ਬੀਜ ਸਮੇਤ ਕਣਕ ਦੀ ਬਿਜਾਈ ਕਰਕੇ ਦੇਣ ਦਾ ਕਿਸਾਨਾਂ ਨਾਲ ਬਚਨ ਕੀਤਾ ਹੈ, ਜਿਸ ਕਰਕੇ ਚਿੰਤਤ ਕਿਸਾਨ ਬਹੁਤ ਪ੍ਰਸੰਨ ਹੋਏ ਹਨ | ਇਸ ਮੌਕੇ ਪਿੰਡ ਸ਼ਿਕਾਰ ਮਾਛੀਆਂ ਦੇ ਨੰਬਰਦਾਰ ਗੁਰਦੀਪ ਸਿੰਘ ਸ਼ਿਕਾਰ, ਲਖਵਿੰਦਰ ਸਿੰਘ, ਸਵਿੰਦਰ ਸਿੰਘ ਸ਼ਿਕਾਰ, ਜਗਦੀਪ ਸਿੰਘ ਜੱਗਾ ਭਲਵਾਨ, ਕੁਲਦੀਪ ਸਿੰਘ, ਅਰਜਨ ਸਿੰਘ, ਨਿਰਮਲ ਸਿੰਘ, ਬਲਜੀਤ ਸਿੰਘ, ਪਰਮਜੀਤ ਸਿੰਘ, ਸਤਨਾਮ ਸਿੰਘ, ਨਿਸ਼ਾਨ ਸਿੰਘ, ਨਿਰਮਲ ਸਿੰਘ ਸ਼ਿਕਾਰ ਸਮੇਤ ਕਿਸਾਨਾਂ ਨੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ | ਇਸ ਮੌਕੇ ਭਾਈ ਸੁੱਚਾ ਸਿੰਘ ਡੇਰਾ ਪਠਾਣਾ, ਸੁਖਵਿੰਦਰ ਸਿੰਘ ਮੱਲ੍ਹੀ, ਬੂਟਾ ਸਿੰਘ, ਡਾ. ਮਲਕੀਤ ਸਿੰਘ, ਜਸਪਾਲ ਸਿੰਘ ਮੱਲ੍ਹੀ, ਸਵਿੰਦਰ ਸਿੰਘ, ਲਖਵਿੰਦਰ ਸਿੰਘ, ਸਵਿੰਦਰ ਸਿੰਘ, ਹਰਬੰਸ ਸਿੰਘ, ਸੰਦੀਪ ਸਿੰਘ, ਜਸਪਾਲ ਸਿੰਘ ਆਦਿ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਣਾ ਹਾਕੀ ਕਲੱਬ ਹੁਸ਼ਿਆਰਪੁਰ ਵਲੋਂ ਕਰਵਾਏ ਟੂਰਨਾਮੈਂਟ ਵਿਚ ਰੈਂਕਰਜ਼ ਸਕੂਲ ਦੇ ਖਿਡਾਰੀਆਂ ਨੇ ਮਾਰੀ ਬਾਜ਼ੀ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਸੰਬੰਧੀ ਰੈਲੀ
Ad Position 24