14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਵੁੱਡਸਟਾਕ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਸ਼ਤਰੰਜ ਮੁਕਾਬਲੇ ’ਚ ਜਿੱਤਿਆ ਸੋਨ ਤਗਮਾ

ਬਟਾਲਾ, 14 ਅਗਸਤ (ਸਤਿੰਦਰ ਸਿੰਘ)-ਵੁੱਡਸਟਾਕ ਪਬਲਿਕ ਸਕੂਲ ਬਟਾਲਾ ਸਕੂਲ ਦੀ ਅੰਡਰ-14 ਲੜਕੀਆਂ ਦੀ ਸ਼ਤਰੰਜ ਟੀਮ ਨੇ ਸੇਂਟ ਫਰਾਂਸਿਸ ਸਕੂਲ, ਬਟਾਲਾ ਵਿਖੇ ਕਰਵਾਈ ਗਈ ਜ਼ਿਲ੍ਹਾ ਸ਼ਤਰੰਜ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਜਿੱਤਿਆ। ਪ੍ਰਿੰਸੀਪਲ ਡਾ.

Ad Position 21
No active advertisement
ਅਜੀਤ ਡੈਸਕ 15-08-2026
ਬਟਾਲਾ, 14 ਅਗਸਤ (ਸਤਿੰਦਰ ਸਿੰਘ)-ਵੁੱਡਸਟਾਕ ਪਬਲਿਕ ਸਕੂਲ ਬਟਾਲਾ ਸਕੂਲ ਦੀ ਅੰਡਰ-14 ਲੜਕੀਆਂ ਦੀ ਸ਼ਤਰੰਜ ਟੀਮ ਨੇ ਸੇਂਟ ਫਰਾਂਸਿਸ ਸਕੂਲ, ਬਟਾਲਾ ਵਿਖੇ ਕਰਵਾਈ ਗਈ ਜ਼ਿਲ੍ਹਾ ਸ਼ਤਰੰਜ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਜਿੱਤਿਆ। ਪ੍ਰਿੰਸੀਪਲ ਡਾ. ਐਂਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਤੂ ਟੀਮ ਵਿਚ ਇਸ਼ਮੀਤ ਕੌਰ ਟੁੰਗ ਤੇ ਰੁਹਾਨੀ ਵਰਮਾ ਜਮਾਤ 8ਵੀਂ ਅਤੇ ਅਮਾਇਰਾ ਵਰਮਾ ਜਮਾਤ 6ਵੀਂ ਸ਼ਾਮਲ ਸਨ। ਵਿਦਿਆਰਥਣਾਂ ਨੇ ਆਪਣੀ ਬੇਮਿਸਾਲ ਇਕਾਗਰਤਾ, ਰਣਨੀਤਿਕ ਸੋਚ, ਆਤਮਵਿਸ਼ਵਾਸ ਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸ਼ਾਨਦਾਰ ਉਪਲਬਧੀ ’ਤੇ ਚੇਅਰਪਰਸਨ ਡਾ. ਸਤਿੰਦਰਜੀਤ ਕੌਰ ਨਿੱਝਰ, ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਪ੍ਰਿੰਸੀਪਲ ਡਾ. ਐਂਸੀ ਤੇ ਡਾਇਰੈਕਟਰ ਅਕੈਡਮਿਕਸ ਸ੍ਰੀਮਤੀ ਵਸੁਧਾ ਸ਼ਰਮਾ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਇਸ ਜਿੱਤ ਨੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ ਤੇ ਹੋਰ ਵਿਦਿਆਰਥੀਆਂ ਨੂੰ ਵੀ ਖੇਡਾਂ ਵਿੱਚ ਉੱਤਮ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਪੱਤੀ ਰੂੜ ਚੰਦ ਨੰਗਲ ਵਿਖੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਦਰਸ਼ਨ ਅਭਿਲਾਖੀ ਸੰਸਥਾ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਲਾਂਘੇ ਲਈ ਕੀਤੀ ਅਰਦਾਸ
Ad Position 24