ਫਤਹਿਗੜ੍ਹ ਚੂੜੀਆਂ, 4 ਨਵੰਬਰ (ਅਵਤਾਰ ਸਿੰਘ ਰੰਧਾਵਾ)-ਇਲਾਕੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਸੰਤ ਜੋਸਫ ਕਾਨਵੈਂਟ ਸਕੂਲ ਨਿਕੋਸਰਾ ਦਾ ਸਾਲਾਨਾ ਸਮਾਰੋਹ ਸਮਾਗਮ ਸਕੂਲ ਦੇ ਵਿਹੜੇ ਵਿਚ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਜਲੰਧਰ ਡਾਈਸਿਸ ਦੇ ਵਿਕਰ ਜਨਰਲ ਮਾਨਯੋਗ ਫਾਦਰ ਮਾਈਕਲ ਐਨੀ ਅਤੇ ਉਨ੍ਹਾਂ ਦੇ ਨਾਲ ਮਾਨਯੋਗ ਫਾਦਰ ਐਂਥਨੀ ਬਿਨੂ ਡਾਇਰੈਕਟਰ ਨਵਜੀਵਨ ਚੈਰੀਟੇਬਲ ਸੁਸਾਇਟੀ ਜਲੰਧਰ ਡਾਈਸਿਸ ਅਤੇ ਲਛਮਣ ਸਿੰਘ ਰੰਧਾਵਾ ਐਗਜੀਕਿਊਟਿਵ ਮਜਿਸਟਰੇਟ (ਤਹਿਸੀਲਦਾਰ) ਡੇਰਾ ਬਾਬਾ ਨਾਨਕ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਨਾਂ ਦਾ ਸਕੂਲ ਦੇ ਪ੍ਰਬੰਧਕੀ ਸਟਾਫ਼ ਤੇ ਵਿਦਿਆਰਥੀਆਂ ਵਲੋਂ ਹਾਰਦਿਕ ਸਵਾਗਤ ਕੀਤਾ ਗਿਆ | ਇਸ ਸਮੇਂ ਸਕੂਲ ਦੇ ਬੱਚਿਆਂ ਨੇ ਸਟੇਜ 'ਤੇ ਵੱਖ-ਵੱਖ ਮਨਮੋਹਕ ਪੇਸ਼ਕਾਰੀ ਦੌਰਾਨ ਦਰਸ਼ਕਾਂ ਨੂੰ ਮੋਹਿਆ | ਵਿਦਿਆਰਥੀਆਂ ਨੇ ਸਫਲ ਨਾਟਕਾਂ ਦਾ ਮੰਚਨ ਕਰਦਿਆਂ ਨਾਚ, ਗਾਣਿਆ, ਕੋਰੀਓਗ੍ਰਾਫੀ ਰਾਹੀਂ ਵਿੱਦਿਆ ਦੇ ਵਿਸ਼ੇਸ਼ ਮਹੱਤਵ ਦੀ ਤਰਜਮਾਨੀ ਕਰਦਾ ਪ੍ਰੋਗਰਾਮ ਕੀਤਾ, ਜਿਸ ਨੂੰ ਪਹੁੰਚੀਆਂ ਸ਼ਖ਼ਸੀਅਤਾਂ ਨੇ ਤਾੜੀਆਂ ਨਾਲ ਸਲਾਹਿਆ | ਇਸ ਸਮੇਂ ਮਾਨਯੋਗ ਫਾਦਰ ਮਾਈਕਲ ਅਨੀ ਫਾਦਰ ਐਥਨੀ ਬਿਨੂ ਅਤੇ ਤਹਿਸੀਲਦਾਰ ਲਛਮਣ ਸਿੰਘ ਨੇ ਬੱਚਿਆਂ ਨੂੰ ਸਾਰਥਿਕ ਜ਼ਿੰਦਗੀ ਬਣਾਉਣ ਲਈ ਚੰਗੀ ਸਿੱਖਿਆ ਲੈਣ ਲਈ ਪ੍ਰੇਰਿਤ ਕੀਤਾ, ਜਿਸ ਨਾਲ ਦੇਸ਼ ਤੇ ਸਾਡਾ ਸਮਾਜ ਹੋਰ ਪ੍ਰਫੁੱਲਤ ਹੋ ਸਕੇ | ਸਕੂਲ ਦੇ ਚੇਅਰਮੈਨ ਰੋਸ਼ਨ ਜੋਸਫ, ਬਲਵਿੰਦਰ ਸਿੰਘ ਲਾਡੀ, ਸ੍ਰੀ ਰਜੇਸ਼ ਭਾਟੀਆ, ਪਿ੍ੰਸੀਪਲ ਨਿਸੀ ਵਾਧਵਾ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਆਏ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਖਵਾਹਿਸ਼ ਹੈ ਕਿ ਸਮੁੱਚੇ ਇਲਾਕੇ ਅੰਦਰਲੇ ਬੱਚਿਆਂ ਦੀ ਸ਼ਖ਼ਸੀਅਤ ਨਿਖਾਰਨ ਲਈ ਉੱਤਮ ਵਿਦਿਆ ਹਾਸਿਲ ਕਰਵਾਈ ਜਾਵੇ ਤਾਂ ਕਿ ਉਹ ਭਵਿੱਖ ਵਿਚ ਸਫਲ ਹੋ ਸਕਣ | ਇਸ ਸਮੇਂ ਡਾ. ਰਕੇਸ਼ ਵਿਲੀਅਮ, ਰਜਿਸਟਰਾਰ ਡਾ. ਨਰਿੰਦਰ ਬੁੱਧਵਾਰ, ਵਿਦਵਾਨ ਪਿ੍ੰਸੀਪਲ ਸ੍ਰੀ ਰਾਮ ਸੀਨੀਅਰ ਸੈਕੰਡਰੀ ਸਕੂਲ, ਨਿਰਮਲ ਸਿੰਘ ਬੰਦੇਸ਼ਾ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ, ਸ੍ਰੀ ਸੁਭਾਸ਼ਮਾਨ ਸਾਬਕਾ ਮੈਨੇਜਰ, ਰਾਕੇਸ਼ ਕੁਮਾਰ ਫਤਹਿਗੜ੍ਹ ਆਰ.ਕੇ. ਗਾਰਮੈਂਟ, ਮੈਡਮ ਦੀਪਾ ਕੁਮਾਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |