17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਮੁਕੇਰੀਆਂ ਸੜਕ 'ਤੇ ਸੇਮ ਨਾਲੇ ਦੀ ਰੇਲਿੰਗ ਟੁੱਟਣ ਕਾਰਨ ਹਾਦਸਿਆਂ ਦਾ ਡਰ

Ad Position 21
No active advertisement
ਅਜੀਤ ਡੈਸਕ 05-11-2025
ਗੁਰਦਾਸਪੁਰ, 4 ਨਵੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਸੜਕ ਵਿਚਕਾਰ ਕਸਬਾ ਪੁਰਾਣਾ ਸ਼ਾਲਾ ਤੋਂ ਥੋੜ੍ਹੀ ਅੱਗੇ ਸੜਕ ਵਿਚਕਾਰੋਂ ਲੰਘਦੇ ਗੱਦੀ ਨਾਲੇ ਦੀ ਰੇਲਿੰਗ ਟੁੱਟਣ ਕਾਰਨ ਹਰ ਵੇਲੇ ਹਾਦਸੇ ਹੋਣ ਦਾ ਡਰ ਬਣਿਆ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਹ ਗੱਦੀ ਨਾਲਾ ਕਾਫੀ ਡੂੰਘਾ ਅਤੇ ਚੌੜਾ ਹੈ ਅਤੇ ਇਸ ਵਿਚ ਲੰਬੀ ਘਾਹ ਬੂਟੀ ਉੱਗੀ ਹੋਈ ਹੈ, ਜਿਸ ਵੱਲ ਵਿਭਾਗ ਕੋਈ ਧਿਆਨ ਦਿਤਾ ਜਾ ਰਿਹਾ | ਰੇਲਿੰਗ ਟੁੱਟਣ ਕਾਰਨ ਕਈ ਵਾਰ ਬੱਸਾਂ, ਟਰੱਕ ਆਦਿ ਇਸ ਰੇਲਿੰਗ ਕਾਰਨ ਹਾਦਸਾ ਗ੍ਰਸਤ ਹੋ ਚੁੱਕੇ ਹਨ ਅਤੇ ਕਈ ਵਾਰ ਨਾਲੇ ਵਿਚ ਡਿੱਗ ਕੇ ਮਾਲੀ ਨੁਕਸਾਨ ਵੀ ਕਰਵਾ ਚੁੱਕੇ ਹਨ | ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲੇ ਦੀ ਰੇਲਿੰਗ ਆਏ ਦਿਨ ਟੁੱਟ ਭੱਜ ਜਾਂਦੀ ਹੈ, ਕਿਉਂਕਿ ਸੇਮ ਨਾਲੇ 'ਤੇ ਬਣੇ ਪੁੱਲ ਦੀ ਚੌੜਾਈ ਘੱਟ ਹੋਣ ਕਾਰਨ ਆਹਮੋਂ-ਸਾਹਮਣੇ ਤੋਂ ਵੱਡੇ ਵਾਹਨਾਂ ਨੂੰ ਲੰਘਣ ਵੇਲੇ ਕਾਫੀ ਮੁਸ਼ਕਿਲ ਪੇਸ਼ ਆਉਂਦੀ ਹੈ ਅਤੇ ਕਈ ਵਾਰ ਤੇਜ਼ ਰਫ਼ਤਾਰ ਅਤੇ ਰਾਤ ਤੇ ਹਨੇਰੇ ਵਿਚ ਵਾਹਨ ਰੇਲਿੰਗ ਨਾਲ ਟਕਰਾ ਕੇ ਨੁਕਸਾਨ ਵੀ ਕਰਵਾ ਲੈਂਦੇ ਹਨ | ਲੋਕਾਂ ਦੀ ਪੰਜਾਬ ਸਰਕਾਰ ਅਤੇ ਲੋਕ ਨਿਰਮਾਣ ਵਿਭਾਗ ਗੁਰਦਾਸਪੁਰ ਮੰਗ ਹੈ ਕਿ ਇਸ ਨਾਲੇ 'ਤੇ ਬਣੀ ਰੇਲਿੰਗ ਦੀ ਜਲਦ ਮੁਰੰਮਤ ਕਰਵਾਈ ਜਾਵੇ ਤਾਂ ਜੋ ਕੋਈ ਹਾਦਸਾ ਨਾ ਵਾਪਰ ਸਕੇ |
Ad Position 22
No active advertisement
ਪਿਛਲੀ ਖ਼ਬਰ 69ਵੀਂ ਪੰਜਾਬ ਸਕੂਲ ਇੰਟਰ ਜ਼ਿਲ੍ਹਾ ਐਥਲੇਟਿਕਸ ਚੈਂਪੀਅਨਸ਼ਿਪ 'ਚ ਲਾਰੈਂਸ ਇੰਟਰਨੈਸ਼ਨਲ ਸਕੂਲ ਡੱਲਾ ਦਾ ਬਾ-ਕਮਾਲ ਪ੍ਰਦਰ... ਅਗਲੀ ਖ਼ਬਰ ਕਾਨੂੰਨ ਵਿਵਸਥਾ ਢਿੱਲੀ ਹੋਣ ਕਾਰਨ ਸਮਾਜ ਵਿਰੋਧੀ ਅਨਸਰ ਸਰਗਰਮ- ਅਕਾਲੀ ਆਗੂ ਬਘੇਲ ਸਿੰਘ
Ad Position 24