ਪਠਾਨਕੋਟ, 21 ਨਵੰਬਰ (ਸੰਧੂ)- ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀਨਗਰ ਦੇ ਗੁਰਦੁਆਰਾ ਸ੍ਰੀ ਛਠੀ ਪਾਤਸ਼ਾਹੀ ਤੋਂ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਮਹਾਨ ਨਗਰ ਕੀਰਤਨ ਦਾ ਬੀਤੀ ਦੇਰ ਰਾਤ ਪਠਾਨਕੋਟ ਸ਼ਹਿਰ ਪੁੱਜਣ 'ਤੇ ਸੰਗਤਾਂ ਵਲੋਂ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ | ਸ਼ਹਿਰ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਤੇ ਰਾਜਨੀਤਿਕ ਵਲੋਂ ਨਗਰ ਕੀਰਤਨ ਦਾ ਸਵਾਗਤ ਫੁੱਲਾਂ ਦੀ ਵਰਖਾ ਕਰ ਕੇ ਤੇ ਵੱਖ-ਵੱਖ ਚੀਜ਼ਾਂ ਦੇ ਸਟਾਲ ਲਗਾ ਕੇ ਕੀਤਾ ਗਿਆ | ਨਗਰ ਕੀਰਤਨ ਟੈਂਕ ਚੌਕ, ਰੇਲਵੇ ਰੋਡ, ਵਾਲਮੀਕਿ ਚੌਕ, ਲਾਈਟਾਂ ਵਾਲਾ ਚੌਕ, ਡਲਹੌਜ਼ੀ ਰੋਡ, ਮਿਸ਼ਨ ਰੋਡ ਤੋਂ ਹੁੰਦੇ ਹੋਏ ਗੁਰਦੁਆਰਾ ਸੰਤ ਆਸ਼ਰਮ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਦੇ ਖੁੱਲੇ੍ਹ ਮੈਦਾਨ 'ਚ ਗਿਆ ਤੇ ਰਾਤ ਵਿਸ਼ਰਾਮ ਕਰਨ ਮਗਰੋਂ ਅਗਲੇ ਪੜਾਅ ਗੁਰਦੁਆਰਾ ਰਾਮਪੁਰ ਖੇੜਾ ਗੜ੍ਹਦੀਵਾਲਾ ਲਈ ਅੱਜ ਸਵੇਰੇ ਰਵਾਨਾ ਹੋਇਆ | ਨਗਰ ਕੀਰਤਨ ਦਾ ਸਵਾਗਤ ਕਰਨ ਵਾਲਿਆਂ 'ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਸੈਂਟਰਲ, ਸੈਨਿਕ ਗੁਰਦੁਆਰਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਬਰੋਲ ਨਗਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰਾਈਾ ਮੁਹੱਲਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਿੰਘਪੁਰਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਘਰਥੋਲੀ, ਹਿੰਦੂ ਸਿੱਖ ਏਕਤਾ ਕਲੱਬ, ਪਠਾਨਕੋਟ ਵਪਾਰ ਮੰਡਲ, ਜ਼ਿਲ੍ਹਾ ਵਪਾਰ ਮੰਡਲ, ਵਪਾਰ ਮੰਡਲ ਪਠਾਨਕੋਟ, ਮੰਦਿਰ ਮਾਤਾ ਆਸ਼ਾ ਪੂਰਨੀ ਸੇਵਾ ਕਮੇਟੀ, ਖੱਤਰੀ ਸਭਾ, ਲਾਈਨਜ਼ ਕਲੱਬ ਮੇਨ ਪਠਾਨਕੋਟ ਸਮੇਤ ਅਨੇਕਾਂ ਸੰਸਥਾਵਾਂ ਵਲੋਂ ਲੰਗਰ ਤੇ ਸਟਾਲ ਲਗਾ ਕੇ ਤੇ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਪਠਾਨਕੋਟ ਡਾ: ਪੱਲਵੀ, ਐੱਸ.ਐੱਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ, ਗੁਰਦੁਆਰਾ ਮਨਪ੍ਰੀਤ ਸਿੰਘ ਸਾਹਨੀ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ, ਹਲਕਾ ਇੰਚਾਰਜ ਚੇਅਰਮੈਨ ਵਿਭੂਤੀ ਸ਼ਰਮਾ, ਹਰਦੀਪ ਸਿੰਘ ਲਮੀਨੀ, ਸੰਦੀਪ ਸਿੰਘ ਸ਼ਿੰਗਾਰੀ, ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਜੁਆਇੰਟ ਸਕੱਤਰ ਚੇਅਰਮੈਨ ਆਈ.ਟੀ.ਆਈ. ਸੌਰਭ ਬਹਿਲ, ਜਥੇਦਾਰ ਗੁਰਜੀਤ ਸਿੰਘ, ਜਥੇਦਾਰ ਕੁਲਵੰਤ ਸਿੰਘ, ਹਰਸਿਮਰਨਜੀਤ ਸਿੰਘ, ਚੇਅਰਮੈਨ ਜਥੇਦਾਰ ਕੇਸਰ ਸਿੰਘ ਯਾਦਗਾਰੀ ਸਭਾ, 'ਆਪ' ਦੇ ਐੱਸ.ਸੀ. ਵਿੰਗ ਦੇ ਮਾਝਾ ਜ਼ੋਨ ਇੰਚਾਰਜ ਠੇਕੇਦਾਰ ਅਮਰਜੀਤ ਸਿੰਘ, ਭਾਜਪਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ, ਨਰਿੰਦਰ ਮਹਾਜਨ, ਵਿਜੇ ਪਾਸੀ, ਤਰੁਣ ਪਾਲ ਸਿੰਘ ਸ਼ੰਟੀ, ਰੋਮੀ ਵਡੈਰਾ, ਨਿਰਮਲ ਸਿੰਘ ਪੱਪੂ, ਅਸ਼ਵਨੀ ਕੁਮਾਰ, ਰਵਨੀਤ ਸਿੰਘ ਗਢ, ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਦੀਪੇਂਦਰ ਅਰੋੜਾ, ਪਠਾਨਕੋਟ ਵਪਾਰ ਮੰਡਲ ਦੇ ਪ੍ਰਧਾਨ ਮਨਿੰਦਰ ਸਿੰਘ ਲੱਕੀ, ਸੀ.ਐਸ. ਲਾਇਅਲਪੁਰੀ, ਮੁੰਨਾ ਨਈਅਰ, ਆਰ.ਕੇ. ਖੰਨਾ, ਅਤੱੁਲ ਨਾਇਰ, ਰਣਵੀਰ ਸਿੰਘ ਵਾਲੀਆ, ਹਰਭਜਨ ਸਿੰਘ, ਨਰੇਸ਼ ਅਰੋੜਾ, ਨਰਿੰਦਰ ਸਿੰਘ ਚੱਢਾ, ਸਰਬਧਿਆਨ ਸਿੰਘ ਬੇਦੀ, ਐਡਵੋਕੇਟ ਕੁਲਦੀਪ ਸਿੰਘ ਗੁੰਨਾ, ਜਨਮਜੀਤ ਸਿੰਘ, ਸੁਰਿੰਦਰ ਸਿੰਘ ਤੇ ਹੋਰ ਹਾਜ਼ਰ ਸਨ |