ਨਿੱਕੇ ਘੁੰਮਣ, 22 ਨਵੰਬਰ (ਸਤਬੀਰ ਸਿੰਘ ਘੁੰਮਣ)- ਸੰਤ ਬਾਬਾ ਮੱਲਾ ਸਿੰਘ ਨਿੱਕੇ ਘੁੰਮਣ ਵਾਲਿਆਂ ਦੀ ਸਾਲਾਨਾ ਪਵਿੱਤਰ ਯਾਦ ਵਿਚ ਮਹਾਨ ਗੁਰਮਤਿ ਸਮਾਗਮ ਦੇਸ਼-ਵਿਦੇਸ਼ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਾਂਝੇ ਸਹਿਯੋਗ ਨਾਲ ਉਨ੍ਹਾਂ ਦੇ ਤਪ ਅਸਥਾਨ ਨਿੱਕੇ ਘੁੰਮਣ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਬਾਬਾ ਨਾਮਦੇਵ ਬੋਹੜੀ ਸਾਹਿਬ ਵਾਲੇ ਅਤੇ ਪੰਥਕ ਪ੍ਰਚਾਰਕ ਭਾਈ ਤਰਨਜੀਤ ਸਿੰਘ ਖ਼ਾਲਸਾ ਨਿੱਕੇ ਘੁੰਮਣ ਵਾਲਿਆਂ ਨੇ ਸੰਗਤਾਂ ਨਾਲ ਗੁਰਮਤਿ ਸਮਾਗਮ ਵਿਚ ਹਾਜ਼ਰੀ ਭਰੀ | ਅਖੰਡ ਪਾਠ ਦੇ ਭੋਗ ਪੈਣ ਉਪਰੰਤ ਖੁੱਲੇ ਪੰਡਾਲ ਅੰਦਰ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪੰਥ ਦੇ ਪ੍ਰਸਿੱਧ ਕੀਰਤਨੀ ਭਾਈ ਕਮਲਪ੍ਰੀਤ ਸਿੰਘ ਘੁੰਮਣ ਤੇ ਕਥਾਵਾਚਕ ਭਾਈ ਸੁਖਮਨ ਸਿੰਘ ਛੀਨਾ ਨੇ ਇਲਾਹੀ ਸ਼ਬਦ ਕੀਰਤਨ ਦੁਆਰਾ ਤੇ ਗੁਰਮਤਿ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਸੱਚ ਦੇ ਮਾਰਗ 'ਤੇ ਚੱਲ ਕੇ ਆਪਣਾ ਜਨਮ ਸਫ਼ਲਾ ਕਰਨ ਦਾ ਸੰਦੇਸ਼ ਦਿੱਤਾ | ਪ੍ਰਬੰਧਕਾਂ ਵਲੋਂ ਬਾਬਾ ਨਾਮਦੇਵ, ਬਾਬਾ ਤਰਨਜੀਤ ਸਿੰਘ ਖ਼ਾਲਸਾ, ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਭਾਈ ਜਸਬੀਰ ਸਿੰਘ ਘੁੰਮਣ, ਭਾਈ ਰਜਿੰਦਰ ਸਿੰਘ ਘੁੰਮਣ ਸਮੇਤ ਹੋਰ ਸ਼ਖ਼ਸੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ | ਇਸ ਮੌਕੇ ਡਾ. ਪਰਮਬੀਰ ਸਿੰਘ ਕਾਹਲੋਂ, ਰਣਧੀਰ ਸਿੰਘ ਘੁੰਮਣ, ਅਮਰੀਕ ਸਿੰਘ, ਪ੍ਰੇਮ ਸਿੰਘ ਛੀਨਾ, ਪ੍ਰਧਾਨ ਗੁਰਪ੍ਰੀਤ ਸਿੰਘ ਛੀਨਾ, ਪ੍ਰਧਾਨ ਜਸਵਿੰਦਰ ਸਿੰਘ ਬਾਠ, ਹਰਪਾਲ ਸਿੰਘ ਕੈਲੇ, ਨੰਬਰਦਾਰ ਕੁਲਜੀਤ ਸਿੰਘ ਘੁੰਮਣ, ਗੁਰਬਚਨ ਸਿੰਘ ਘੁੰਮਣ, ਸਰਪੰਚ ਦਲੇਰ ਸਿੰਘ ਘੁੰਮਣ, ਸੈਕਟਰੀ ਨਰਿੰਦਰ ਸਿੰਘ ਘੁੰਮਣ, ਡਾ. ਸੁਖਵਿੰਦਰ ਸਿੰਘ ਘੁੰਮਣ, ਨਰਿੰਦਰ ਸਿੰਘ ਡੇਅਰੀਵਾਲੇ, ਗੁਰਵਿੰਦਰ ਸਿੰਘ, ਸਤਨਾਮ ਸਿੰਘ ਸਪੇਨ, ਸਰਦੂਲ ਸਿੰਘ ਕਾਲੋਨੀ, ਮੈਨੇਜਰ ਨਰਿੰਦਰ ਸਿੰਘ, ਸੈਕਟਰੀ ਦਲਜੀਤ ਸਿੰਘ ਲਾਡਾ, ਸਾ. ਚੇਅਰਮੈਨ ਦਿਲਬਾਗ ਸਿੰਘ ਘੁੰਮਣ, ਕੈਪਟਨ ਬਲਦੇਵ ਸਿੰਘ ਘੁੰਮਣ, ਕੁਲਵੰਤ ਸਿੰਘ ਫ਼ੌਜੀ, ਮੈਂਬਰ ਗੁਰਮੀਤ ਸਿੰਘ ਸ਼ਾਹ, ਮੈਂਬਰ ਦਲਬੀਰ ਸਿੰਘ, ਗੁਰਮੇਜ਼ ਸਿੰਘ, ਪਲਵਿੰਦਰ ਸਿੰਘ ਫ਼ੌਜੀ, ਬਲਕਾਰ ਸਿੰਘ ਘੁੰਮਣ, ਕੁਲਵਿੰਦਰ ਸਿੰਘ ਡਰਾਈਵਰ, ਕੇਵਲ ਸਿੰਘ ਵਪਾਰੀ, ਥਾਣੇਦਾਰ ਆਤਮਾ ਸਿੰਘ ਜੌਹਲ, ਇੰਸਪੈਕਟਰ ਹਰਗੁਰਦੇਵ ਸਿੰਘ ਭੋਮਾ, ਥਾਣੇਦਾਰ ਲਖਵਿੰਦਰ ਸਿੰਘ ਚੌਧਰਪੁਰ, ਸੁਰਜੀਤ ਸਿੰਘ ਚੌਧਰਪੁਰ, ਅਰਸ਼ਪ੍ਰੀਤ ਸਿੰਘ ਘੁੰਮਣ, ਪਲਵਿੰਦਰ ਸਿੰਘ ਘੁੰਮਣ, ਅਭੀਜੋਤ ਸਿੰਘ, ਹਰਤੇਜ ਸਿੰਘ ਘੁੰਮਣ ਆਦਿ ਹਾਜ਼ਰ ਸਨ |