06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਅਜੀਤ, ਜਲੰਧਰ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਵਿਖੇ ਵਿਗਿਆਨ ਤੇ ਗਣਿਤ ਮੇਲਾ ਕਰਵਾਇਆ

ਫ਼ਤਹਿਗੜ੍ਹ ਚੂੜੀਆਂ, 6 ਅਗਸਤ (ਐੱਮ. ਐੱਸ.

Ad Position 21
No active advertisement
ਵਿਗਿਆਨ ਅਤੇ ਗਣਿਤ ਮੁਕਾਬਲਿਆਂ ’ਚ ਅੱਵਲ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਪ੍ਰਬੰਧਕ ਅਤੇ ਅਧਿਆਪਕ। ਤਸਵੀਰ : ਐੱਮ.ਐੱਸ. ਫੁੱਲ 07-08-2026
ਫ਼ਤਹਿਗੜ੍ਹ ਚੂੜੀਆਂ, 6 ਅਗਸਤ (ਐੱਮ.ਐੱਸ. ਫੁੱਲ)-ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਫ਼ਤਹਿਗੜ੍ਹ ਚੂੜੀਆਂ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਕੂਲ ’ਚ ਵਿਗਿਆਨ ਤੇ ਗਣਿਤ ਮੇਲਾ ਕਰਵਾਇਆ ਗਿਆ। ਇਸ ਮੌਕੇ ਚੌਥੀ ਤੋਂ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵਿਗਿਆਨ ਤੇ ਗਣਿਤ ਦੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਮਾਡਲ ਪ੍ਰਦਰਸ਼ਿਤ ਕੀਤੇ। ਵਿਦਿਆਰਥੀਆਂ ਵਲੋਂ ਤਿਆਰ ਕੀਤੇ ਮਾਡਲਾਂ ਦਾ ਨਿਰਪੱਖ ਮੁਲਾਂਕਣ ਕਰਨ ਲਈ ਸਕੂਲ ਵਿਚ ਵਿਸ਼ੇਸ਼ ਨਿਰੀਖਕ ਮੰਡਲ ਨੂੰ ਸੱਦਾ ਦਿੱਤਾ ਗਿਆ। ਮੰਡਲ ਵਿਚ ਦੀਦੀ ਦਿਵਿਆ ਐੱਮ.ਐੱਸ.ਸੀ., ਬੀ.ਐੱਡ-ਕੈਮਿਸਟਰੀ, ਦੀਪਾਲੀ ਐੱਮ.ਐੱਸ.ਸੀ., ਬੀ.ਐੱਡ ਗਣਿਤ, ਸੁਮਿਤ ਨੇਬ ਐੱਮ.ਐੱਸ.ਸੀ., ਬੀ.ਐੱਡ–ਕੈਮਿਸਟਰੀ, ਸ਼ਿਵਾਨੀ ਸ਼ਰਮਾ ਐੱਮ.ਐੱਸ.ਸੀ., ਬੀ.ਐੱਡ–ਕੈਮਿਸਟਰੀ ਤੇ ਅਮਨਦੀਪ ਕੌਰ ਐੱਮ.ਐੱਸ.ਸੀ. ਫ਼ਜ਼ਿਕਸ ਸ਼ਾਮਲ ਸਨ। ਇਸ ਮੌਕੇ ਸ਼ਿਸ਼ੂ, ਬਾਲ ਅਤੇ ਕਿਸ਼ੋਰ ਵਰਗ ਦੇ ਵਿਦਿਆਰਥੀਆਂ ਲਈ ਵਿਗਿਆਨ ਪ੍ਰਸ਼ਨ ਮੰਚ, ਪੱਤਰ ਵਾਚਨ ਮੁਕਾਬਲੇ ਕਰਵਾਏ ਗਏ। ਅੰਤ ’ਚ ਸਥਾਨਕ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਪਵਨ ਚੌਹਾਨ , ਸਰਪ੍ਰਸਤ ਅਵਿਨਾਸ਼ ਚੰਦਰ ਪਾਂਧੀ, ਪ੍ਰਬੰਧਕ ਮਮਤਾ ਸ਼ਰਮਾ ਅਤੇ ਕਮੇਟੀ ਮੈਂਬਰ ਮਨਪ੍ਰੀਤ ਕੌਰ ਨੇ ਵੱਖ-ਵੱਖ ਮੁਕਾਬਲਿਆਂ ਤੇ ਵਿਗਿਆਨ-ਗਣਿਤ ਮੇਲੇ ਵਿਚ ਅੱਵਲ ਆਏ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨਿਰੀਖਕ ਮੰਡਲ ਦੇ ਮੈਂਬਰਾਂ ਨੂੰ ਵੀ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟਾਫ਼ ਮੈਂਬਰ ਸ਼੍ਰੀਮਤੀ ਦੀਪਿਕਾ ਸਿਆਲ, ਏਕਤਾ ਸ਼ਰਮਾ, ਹੈਪੀ ਧਨੋਤਰਾ, ਪਵਨਦੀਪ ਕੌਰ, ਸਿਮਰਨ, ਮਨਦੀਪ ਕੌਰ, ਰਾਜਵਿੰਦਰ ਕੌਰ, ਸੌਰਵ ਬਧਵਾਰ, ਆਰਤੀ ਦੁੱਗਲ, ਤਾਨੀਆ ਮਹਿਰਾ, ਹਰਪ੍ਰੀਤ ਕੌਰ, ਪ੍ਰੀਆ, ਰੀਤੂ ਸ਼ਰਮਾ, ਦਿਸ਼ਾ ਬਧਵਾਰ, ਰੋਹਿਤ ਮਹਿਰਾ, ਅਜੈ ਕੁਮਾਰ, ਊਸ਼ਾ, ਸ਼੍ਰੀਮਤੀ ਸੋਨੀਆ, ਸ਼ਮਾ ਸ਼ਰਮਾ, ਮਨੀਸ਼ਾ ਸ਼ਰਮਾ ਅਤ ਕਸ਼ਮੀਰ ਸਿੰਘ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਦੀ ਜਮਾਤ ਬੀ.ਏ. ਸਮੈਸਟਰ 6ਵਾਂ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਲਾਈਨਮੈਨ ਬਲਵਿੰਦਰ ਸਿੰਘ ਦਾ ਦਿਹਾਂਤ ਛੋਟੇਪੁਰ ਸਮੇਤ ਵੱਖ-ਵੱਖ ਆਗੂਆਂ ਵਲੋਂ ਮਹਿੰਦਰ ਸਿੰਘ ਨਾਲ ਦੁੱਖ ਪ੍ਰਗਟ
Ad Position 24
No active advertisement