27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਲੱਸਟਰ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 24-11-2025
ਦੀਨਾਨਗਰ, 23 ਨਵੰਬਰ (ਸੋਢੀ/ਸ਼ਰਮਾ)- ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪੰਕਜ ਅਰੋੜਾ ਦੇ ਨਿਰਦੇਸ਼ ਅਤੇ ਸੈਂਟਰ ਹੈੱਡ ਟੀਚਰ ਮੈਡਮ ਰਤਨੀ ਦੇਵੀ ਦੀ ਯੋਗ ਅਗਵਾਈ ਹੇਠ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਡੀਡਾ ਸੈਣੀਆਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਲੱਸਟਰ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ ਜਿਸ ਵਿਚ ਕਲੱਸਟਰ ਡੀਡਾ ਅਧੀਨ ਆਉਂਦੇ 8 ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਸੱਮੂਚੱਕ ਦੀ ਪੰਜਵੀਂ ਜਮਾਤ ਦੀ ਵਿਦਿਆਰਥਣਾਂ ਹਰਮਨਪ੍ਰੀਤ ਨੇ ਪਹਿਲਾ, ਰਾਧਿਕਾ ਨੇ ਦੂਸਰਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਤੁਗਿਆਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਸੈਂਟਰ ਹੈੱਡ ਟੀਚਰ ਮੈਡਮ ਰਤਨੀ ਦੇਵੀ ਵਲੋਂ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੇ ਬੱਚਿਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਖ਼ਾਤਰ ਆਪਣੇ ਆਪ ਨੂੰ ਦੇਸ਼ ਲਈ ਕੁਰਬਾਨ ਕਰ ਦਿੱਤਾ ਤੇ ਸ਼ਹੀਦੀ ਪ੍ਰਾਪਤ ਕੀਤੀ | ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਮਹਾਂਪੁਰਸ਼ਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ | ਇਸ ਮੌਕੇ ਸਕੂਲ ਸਟਾਫ਼ ਰਵਿੰਦਰ ਪਾਲ ਰੋਮੀ, ਵਿਕਾਸ ਸ਼ਰਮਾ, ਵਿਨੇ ਕੁਮਾਰ, ਸੰਜੀਵ ਸ਼ਰਮਾ, ਪਵਨ ਕੁਮਾਰ, ਰਾਕੇਸ਼ ਮਲਹੋਤਰਾ, ਰਾਕੇਸ਼ ਕੁਮਾਰ, ਸਾਹਿਲ ਸ਼ਰਮਾ, ਮੈਡਮ ਰਜਨੀ ਬਾਲਾ, ਹਰਜੀਤ ਕੌਰ ਅਤੇ ਡੋਲਿਕਾ ਸ਼ਰਮਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਤ ਨੂੰ ਜਿੰਮਨੇਜੀਅਮ ਹਾਲ ਦੀ ਗਰਾਊਾਡ 'ਚ ਦਬਾਇਆ ਜਾ ਰਿਹਾ ਸੀ ਕੂੜਾ, ਮੌਕੇ 'ਤੇ ਪਹੁੰਚੇ ਟਰੇਡ ਵਿੰਗ ਦੇ ਪ੍ਰਧਾਨ ਨੇ... ਅਗਲੀ ਖ਼ਬਰ ਸ਼ਤਾਬਦੀ ਸਮਾਗਮਾਂ 'ਚ ਸੰਯੁਕਤ ਕਿਸਾਨ ਮੋਰਚਾ ਗ਼ੈਰ-ਰਾਜਨੀਤਿਕ ਦੇ ਆਗੂ ਹੋਣਗੇ ਨਤਮਸਤਕ- ਭੋਜਰਾਜ
Ad Position 24