27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਰਾਤ ਨੂੰ ਜਿੰਮਨੇਜੀਅਮ ਹਾਲ ਦੀ ਗਰਾਊਾਡ 'ਚ ਦਬਾਇਆ ਜਾ ਰਿਹਾ ਸੀ ਕੂੜਾ, ਮੌਕੇ 'ਤੇ ਪਹੁੰਚੇ ਟਰੇਡ ਵਿੰਗ ਦੇ ਪ੍ਰਧਾਨ ਨੇ ਨਗਰ ਕੌਂਸਲ 'ਤੇ ਲਗਾਏ ਗੰਭੀਰ ਦੋਸ਼

Ad Position 21
No active advertisement
ਅਜੀਤ ਡੈਸਕ 24-11-2025
ਗੁਰਦਾਸਪੁਰ, 23 ਨਵੰਬਰ (ਗੁਰਪ੍ਰਤਾਪ ਸਿੰਘ)- ਗੁਰਦਾਸਪੁਰ ਸ਼ਹਿਰ ਅੰਦਰ ਕੂੜੇ ਦਾ ਮੁੱਦਾ ਬੀਤੇ ਇਕ ਸਾਲ ਤੋਂ ਵੱਧ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਕੂੜੇ ਦੀ ਸਾਂਭ ਸੰਭਾਲ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਆਮ ਆਦਮੀ ਪਾਰਟੀ ਅਤੇ ਕਾਂਗਰਸੀ ਆਗੂ ਲਗਾਤਾਰ ਇਕ ਦੂਸਰੇ 'ਤੇ ਤੰਜ ਕੱਸਦੇ ਹੋਏ ਨਜ਼ਰ ਆਉਂਦੇ ਹਨ ਪਰ ਗੱਲ ਧਰਾਤਲ ਦੀ ਕਰੀਏ ਤਾਂ ਇਸ ਦਾ ਸਿੱਧਾ ਅਸਰ ਆਮ ਸ਼ਹਿਰ ਵਾਸੀਆਂ 'ਤੇ ਦੇਖਣ ਨੂੰ ਮਿਲ ਰਿਹਾ ਹੈ | ਬੀਤੀ ਰਾਤ ਵੀ ਟਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਿਮਰਨਜੀਤ ਸਿੰਘ ਸਾਬ ਜਦੋਂ ਗੁਰਦਾਸਪੁਰ ਦੇ ਜਿੰਮਨੇਜੀਅਮ ਹਾਲ ਦੀ ਗਰਾਊਾਡ ਵਿਚ ਪਹੁੰਚੇ ਤਾਂ ਉਨ੍ਹਾਂ ਨੇ ਲਾਈਵ ਹੋ ਕੇ ਦਿਖਾਇਆ ਕਿ ਨਗਰ ਕੌਂਸਲ ਵਲੋਂ ਜਿਮਨੇਜੀਅਮ ਹਾਲ ਦੀ ਗਰਾਊਾਡ ਵਿਚ ਸ਼ਹਿਰ ਦਾ ਕੂੜਾ ਦਬਾਇਆ ਜਾ ਰਿਹਾ ਹੈ | ਇਸ ਸੰਬੰਧੀ ਉਨ੍ਹਾਂ ਵਲੋਂ ਨਗਰ ਕੌਂਸਲ 'ਤੇ ਗੰਭੀਰ ਦੋਸ਼ ਲਗਾਏ ਗਏ | ਉਨ੍ਹਾਂ ਕਿਹਾ ਕਿ ਇੱਥੇ ਪੂਰੇ ਜ਼ਿਲੇ੍ਹ ਦੇ ਬੱਚੇ ਵੱਖ-ਵੱਖ ਗੇਮਾਂ 'ਚ ਹੀ ਹਿੱਸਾ ਲੈਣ ਲਈ ਪਹੁੰਚਦੇ ਹਨ ਪਰ ਨਗਰ ਕੌਂਸਲ ਵਲੋਂ ਦਬਾਏ ਜਾ ਰਹੇ ਗੰਦੇ ਕੂੜੇ ਕਾਰਨ ਇਹ ਬੱਚੀ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ | ਇਸ ਸੰਬੰਧੀ ਜਦੋਂ ਏ.ਡੀ.ਸੀ. ਹਰਜਿੰਦਰ ਸਿੰਘ ਬੇਦੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵੀਡੀਉ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਤੇ ਇਸ ਸੰਬੰਧੀ ਉਹ 24 ਨਵੰਬਰ ਨੂੰ ਨਗਰ ਕੌਂਸਲ ਨੂੰ ਨੋਟਿਸ ਜਾਰੀ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਗੁੱਡਵਿਲ ਸਕੂਲ 'ਚ ਇੰਗਲਿਸ਼ ਉਲੰਪੀਆਡ ਦੀ ਪ੍ਰੀਖਿਆ ਕਰਵਾਈ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਲੱਸਟਰ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ
Ad Position 24