19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਕੂਲ ਦੇ ਬੱਚਿਆਂ ਨੂੰ ਮਿਲਿਆ ਜ਼ਿਲ੍ਹਾ ਪੱਧਰੀ ਐਵਾਰਡ <br/>

Ad Position 21
No active advertisement
ਅਜੀਤ ਡੈਸਕ 06-12-2025
ਕਲਾਨੌਰ, 5 ਦਸੰਬਰ (ਪੁਰੇਵਾਲ)- ਸਥਾਨਕ ਕਸਬੇ 'ਚ ਸਥਿਤ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੇਅਰਮੈਨ ਸ: ਅਜੀਤ ਸਿੰਘ ਮੱਲ੍ਹੀ, ਸੁਖਜੀਤ ਕੌਰ ਮੱਲ੍ਹੀ, ਡਾਇਰੈਕਟਰ ਅਮਰਿੰਦਰ ਸਿੰਘ ਮੱਲ੍ਹੀ, ਸੁਪਰੀਤ ਕੌਰ ਮੱਲ੍ਹੀ ਦੀਆਂ ਹਦਾਇਤਾਂ ਅਤੇ ਪਿ੍ੰ. ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਸਿੱਖਿਆ ਦੇ ਖੇਤਰ 'ਚ ਮਾਅਰਕੇ ਮਾਰਦਾ ਆ ਰਿਹਾ ਹੈ | ਹੁਣ ਸਕੂਲ ਦੇ ਬੱਚਿਆਂ ਵਲੋਂ ਸਿੱਖਿਆ ਦੇ ਖੇਤਰ 'ਚ ਇਕ ਹੋਰ ਪਹਿਲ ਕਦਮੀਂ ਕੀਤੀ ਹੈ ਤੇ ਬੱਚਿਆਂ ਦਾ ਜ਼ਿਲ੍ਹਾ ਪੱਧਰ 'ਤੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ | ਪਿ੍ੰ. ਡਾ. ਸ਼ਰਨਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਗੁਰਦਾਸਪੁਰ ਸਹੋਦਿਆ ਗਰੁੱਪ ਜ਼ਿਲ੍ਹਾ ਗੁਰਦਾਸਪੁਰ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਸੀ.ਬੀ.ਐੱਸ.ਈ. ਸਕੂਲਾਂ ਤੋਂ ਵਿਦਿਆਰਥੀਆਂ ਲਈ ਐਵਾਰਡ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ, ਜਿਸ 'ਚ ਸਕੂਲ ਵਲੋਂ ਅਪਲਾਈ ਕਰਦਿਆਂ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਡੋਲਸੀ ਅਤੇ 12ਵੀਂ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਦਾ ਨਾਂਅ ਭੇਜਿਆ ਗਿਆ ਸੀ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਵਿਦਿਆਰਥਣ ਡੋਲਸੀ ਤੇ ਹਰਮਨਪ੍ਰੀਤ ਕੌਰ ਵਲੋਂ ਵਿੱਦਿਆ ਦੇ ਖੇਤਰ 'ਚ ਵਧੀਆ ਉਪਲੱਬਧੀਆਂ ਸਦਕਾ ਇਨ੍ਹਾਂ ਨੂੰ ਜ਼ਿਲ੍ਹਾ ਪੱਧਰੀ ਸਿੱਖਿਆ ਐਵਾਰਡ ਮਿਲਿਆ ਤੇ ਇਨ੍ਹਾਂ ਵਿਦਿਆਰਥੀਆਂ ਨੂੰ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਚੇਅ. ਅਜੀਤ ਸਿੰਘ ਮੱਲ੍ਹੀ ਨੇ ਵਿਦਿਆਰਥਣ ਡੋਲਸੀ ਤੇ ਹਰਮਨਪ੍ਰੀਤ ਕੌਰ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਗੁਰਦਾਸਪੁਰ ਸਹੋਦਿਆ ਗਰੁੱਪ ਦਾ ਧੰਨਵਾਦ ਕੀਤਾ | ਚੇਅਰਮੈਨ ਸ: ਅਜੀਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਸਕੂਲ ਹਮੇਸ਼ਾ ਹੀ ਵਿਦਿਆਰਥੀਆਂ ਦੇ ਵਿਕਾਸ ਅਤੇ ਵਾਧੇ ਲਈ ਇਸ ਤਰ੍ਹਾਂ ਦੇ ਉਪਰਾਲੇ ਕਰਦਾ ਆਇਆ ਹੈ ਅਤੇ ਭਵਿੱਖ 'ਚ ਵੀ ਬੱਚਿਆਂ ਦੀ ਭਲਾਈ ਲਈ ਇਸ ਤਰ੍ਹਾਂ ਦੇ ਕਾਰਜ ਕਰਦਾ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਪ੍ਰਾਇ. ਸਕੂਲ ਘੁੰਗਰਾਲੀ ਰਾਜਪੂਤਾਂ ਦੀ ਉੱਤਮ ਸਕੂਲ ਵਜੋਂ ਚੋਣ, ਮਿਲਿਆ 250000 ਦਾ ਇਨਾਮ ਅਗਲੀ ਖ਼ਬਰ ਮਾਸਟਰਜ਼ ਐਥਲੈਟਿਕ ਐਸੋਸੀਏਸ਼ਨ 'ਚ ਗੁਰਦਿਆਲ ਸਿੰਘ ਨੇ ਜਿੱਤੇ ਦੋ ਸੋਨ ਤਗਮੇਂ
Ad Position 24