08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਜੰਮੂ-ਕਸ਼ਮੀਰ ਤੋਂ ਪੰਜਾਬ 'ਚ ਆਟੋ ਰੁਕਵਾਉਣ ਲਈ ਰਾਵਾਧਸ ਆਟੋ ਯੂਨੀਅਨ ਦਾ ਵਫ਼ਦ ਨਾਕਾ ਇੰਚਾਰਜ ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 07-12-2025
ਪਠਾਨਕੋਟ/ਮਾਧੋਪੁਰ 6 ਦਸੰਬਰ (ਵਿਨੋਦ/ਮਹਿਰਾ)- ਜੰਮੂ-ਕਸ਼ਮੀਰ ਤੋਂ ਪੰਜਾਬ ਵਿਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਆਟੋਆਂ ਨੂੰ ਰੋਕਣ ਲਈ ਰਾਵਾਧਸ ਯੂਨੀਅਨ ਦਾ ਇਕ ਵਫ਼ਦ ਯੂਨੀਅਨ ਪ੍ਰਧਾਨ ਸੁਨੀਲ ਕੁਮਾਰ ਤੇ ਪੰਜਾਬ ਪ੍ਰਧਾਨ ਅਮਿਤ ਰਾਵਾਧਸ ਦੀ ਅਗਵਾਈ ਵਿਚ ਨਾਕਾ ਇੰਚਾਰਜ ਪਵਨ ਕੁਮਾਰ ਨੂੰ ਮਿਲਿਆ ਤੇ ਏ.ਡੀ.ਸੀ. ਕਮ ਆਰ.ਟੀ.ਓ. ਵਲੋਂ ਜਾਰੀ ਕੀਤੇ ਗਏ ਹੁਕਮਾਂ ਸਬੰਧੀ ਨਾਕਾ ਇੰਚਾਰਜ ਨੂੰ ਦੱਸਿਆ | ਯੂਨੀਅਨ ਪ੍ਰਧਾਨ ਸੁਨੀਲ ਕੁਮਾਰ ਤੇ ਪੰਜਾਬ ਪ੍ਰਧਾਨ ਅਮਿਤ ਰੰਧਾਵਾ ਨੇ ਦੱਸਿਆ ਕਿ ਜੰਮੂ-ਕਸ਼ਮੀਰ 'ਚੋਂ ਗੈਰ-ਕਾਨੂੰਨੀ ਢੰਗ ਨਾਲ ਆਟੋ ਸਵਾਰੀਆਂ ਲੱਦ ਕੇ ਪੰਜਾਬ ਵਿਚ ਦਾਖਲ ਹੁੰਦੇ ਹਨ | ਇਸ ਸੰਬੰਧੀ ਉਨ੍ਹਾਂ ਵਲੋਂ ਏ.ਡੀ.ਸੀ. ਨੂੰ ਇਕ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਏ.ਡੀ.ਸੀ. ਕਮ ਆਰ.ਟੀ.ਓ. ਵਲੋਂ ਇਸ ਸਬੰਧੀ ਡੀ.ਐੱਸ.ਪੀ. ਟਰੈਫ਼ਿਕ ਇੰਚਾਰਜ ਤੇ ਨਾਕਾ ਇੰਚਾਰਜ ਮਾਧੋਪੁਰ ਨੂੰ ਜੰਮੂ-ਕਸ਼ਮੀਰ ਦੇ ਆਟੋ ਨਾ ਗੁਜ਼ਰਨ ਸੰਬੰਧੀ ਹਦਾਇਤ ਜਾਰੀ ਕੀਤੀ ਗਈ ਸੀ, ਪਰ ਉਸ ਦੇ ਬਾਵਜੂਦ ਵੀ ਜੰਮੂ-ਕਸ਼ਮੀਰ ਤੋਂ ਆਟੋ ਪਠਾਨਕੋਟ ਜ਼ਿਲ੍ਹੇ ਵਿਚ ਗੁਜ਼ਰ ਰਹੇ ਹਨ ਜਿਸ ਸੰਬੰਧੀ ਉਨ੍ਹਾਂ ਵਲੋਂ ਨਾਕਾ ਇੰਚਾਰਜ ਪਵਨ ਕੁਮਾਰ ਨੂੰ ਆਰ.ਟੀ.ਓ. ਦੇ ਹੁਕਮਾਂ ਨਾਲ ਜਾਣੂ ਕਰਵਾਇਆ ਤੇ ਅਪੀਲ ਕੀਤੀ ਕਿ ਜੰਮੂ-ਕਸ਼ਮੀਰ ਤੋਂ ਆਉਣ ਵਾਲੇ ਆਟੋਆਂ ਨੂੰ ਰੋਕਿਆ ਜਾਵੇ |
ਜਦੋਂ ਇਸ ਸੰਬੰਧੀ ਨਾਕਾ ਇੰਚਾਰਜ ਪਵਨ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਐੱਸ.ਐੱਸ.ਪੀ. ਪਠਾਨਕੋਟ ਦੇ ਨਿਰਦੇਸ਼ਾਂ ਅਨੁਸਾਰ ਜੰਮੂ-ਕਸ਼ਮੀਰ ਤੋਂ ਆਉਣ ਵਾਲੀਆਂ ਹਰ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ | ਜਿਹੜੀ ਗੱਡੀ ਜਾਂ ਆਟੋ ਕੋਈ ਵੀ ਕਾਗ਼ਜ਼ ਪੱਤਰ ਨਹੀਂ ਹੁੰਦੇ ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ | ਜਦੋਂ ਉਨ੍ਹਾਂ ਨੂੰ ਆਟੋ ਬੰਦ ਕਰਨ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਆਟੋਆਂ ਨੂੰ ਬੰਦ ਕਰਵਾਉਣ ਸੰਬੰਧੀ ਆਰ.ਟੀ.ਓ. ਹੀ ਕਰ ਸਕਦੇ ਹਨ, ਉਹ ਸਿਰਫ਼ ਚਲਾਨ ਹੀ ਕੱਟ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸੰਬੰਧੀ ਮੀਟਿੰਗ ਅਗਲੀ ਖ਼ਬਰ ਫ਼ੌਜ ਵਲੋਂ ਕੈਪਟਨ ਗੁਰਬਚਨ ਸਲਾਰੀਆ ਨੂੰ ਸ਼ਰਧਾਂਜਲੀ ਭੇਟ
Ad Position 24