25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਦਿੱਲੀ ਸੀ.ਈ.ਓ. ਦਫ਼ਤਰ ਵਲੋਂ ਐੱਸ.ਆਈ.ਆਰ ਦੇ ਹਿੱਸੇ ਵਜੋਂ ਕਾਲਜਾਂ, ਯੂਨੀਵਰਸਿਟੀਆਂ ਚ ਵਿਸ਼ੇਸ਼ ਵੋਟਰ-ਰਜਿਸਟ੍ਰੇਸ਼ਨ ਕੈਂਪ ਲਗਾਉਣ ਦੇ ਨਿਰਦੇਸ਼

ਨਵੀਂ ਦਿੱਲੀ, 25 ਸਤੰਬਰ - ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਦੇ ਦਫ਼ਤਰ ਨੇ 'ਵਿਸ਼ੇਸ਼ ਸਘਨ ਸੋਧ 2026' (ਐੱਸ.ਆਈ.ਆਰ.2026) ਦੇ ਹਿੱਸੇ ਵਜੋਂ, ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ...

Ad Position 21
No active advertisement
ਅਜੀਤ ਡੈਸਕ 25-09-2026

ਨਵੀਂ ਦਿੱਲੀ, 25 ਸਤੰਬਰ - ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਦੇ ਦਫ਼ਤਰ ਨੇ ਵਿਸ਼ੇਸ਼ ਤੀਬਰ ਸੋਧ 2026' (ਐੱਸ.ਆਈ.ਆਰ.2026) ਦੇ ਹਿੱਸੇ ਵਜੋਂ, ਸਾਰੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ 29 ਅਤੇ 30 ਸਤੰਬਰ ਨੂੰ ਦਿੱਲੀ ਭਰ ਦੇ ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਵਿਦਿਅਕ ਸੰਸਥਾਵਾਂ ਵਿਚ ਵਿਸ਼ੇਸ਼ ਵੋਟਰ-ਰਜਿਸਟ੍ਰੇਸ਼ਨ ਕੈਂਪ ਲਗਾਉਣ ਦੇ ਨਿਰਦੇਸ਼ ਦਿੱਤੇ ਹਨ।
18-25 ਸਾਲ ਦੀ ਉਮਰ ਦੇ ਨੌਜਵਾਨ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਨ ਦੇ ਮਕਸਦ ਨਾਲ ਲਗਾਏ ਜਾਣ ਵਾਲੇ ਇਹ ਕੈਂਪ ਦੋਵਾਂ ਦਿਨਾਂ ਦੌਰਾਨ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲਣਗੇ। ਰਜਿਸਟ੍ਰੇਸ਼ਨ ਲਈ ਯੋਗ ਵਿਦਿਆਰਥੀਆਂ ਨੂੰ ਵੋਟਰ ਸੂਚੀਆਂ ਵਿਚ ਨਾਮ ਸ਼ਾਮਿਲ ਕਰਵਾਉਣ ਲਈ 'ਫਾਰਮ-6' ਭਰਨ ਵਾਸਤੇ ਉਤਸ਼ਾਹਿਤ ਕੀਤਾ ਜਾਵੇਗਾ। ਮੁੱਖ ਚੋਣ ਅਧਿਕਾਰੀ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ ਲੋੜੀਂਦੇ ਫਾਰਮਾਂ ਅਤੇ ਸਮੱਗਰੀ ਦੀ ਉਪਲਬਧਤਾ ਯਕੀਨੀ ਬਣਾਉਣ, ਅਰਜ਼ੀਆਂ ਦਾ ਰਿਕਾਰਡ ਰੱਖਣ, ਹੋਰ ਜ਼ਿਲ੍ਹਿਆਂ ਜਾਂ ਵਿਧਾਨ ਸਭਾ ਹਲਕਿਆਂ ਨਾਲ ਸੰਬੰਧਿਤ ਫਾਰਮ ਸੰਬੰਧਿਤ ਅਧਿਕਾਰੀਆਂ ਨੂੰ ਭੇਜਣ ਅਤੇ ਇਨ੍ਹਾਂ ਕੈਂਪਾਂ ਬਾਰੇ ਵੱਡੇ ਪੱਧਰ 'ਤੇ ਪ੍ਰਚਾਰ ਕਰਨ।

Ad Position 22
No active advertisement
ਪਿਛਲੀ ਖ਼ਬਰ ਲਾਵਾਰਸ ਕੁੱਤੇ ਨੇ 6 ਬੱਚਿਆਂ ਸਮੇਤ 15 ਵਿਅਕਤੀਆਂ ਨੂੰ ਕੀਤਾ ਜ਼ਖ਼ਮੀ ਅਗਲੀ ਖ਼ਬਰ ਬਿਹਾਰ - ਮੁੱਖ ਮੰਤਰੀ ਵਿਰੁੱਧ ਐਫਆਈਆਰ ਦਰਜ ਕਰਵਾਉਣ ਲਈ ਸਕੱਤਰੇਤ ਪੁਲਿਸ ਥਾਣੇ ਪਹੁੰਚੀ ਮੀਸਾ ਭਾਰਤੀ
Ad Position 24