25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਬਿਹਾਰ - ਮੁੱਖ ਮੰਤਰੀ ਵਿਰੁੱਧ ਐਫਆਈਆਰ ਦਰਜ ਕਰਵਾਉਣ ਲਈ ਸਕੱਤਰੇਤ ਪੁਲਿਸ ਥਾਣੇ ਪਹੁੰਚੀ ਮੀਸਾ ਭਾਰਤੀ

ਪਟਨਾ, 25 ਸਤੰਬਰ - ਆਰਜੇਡੀ ਸੰਸਦ ਮੈਂਬਰ ਮੀਸਾ ਭਾਰਤੀ ਬਿਹਾਰ ਦੇ ਮੁੱਖ ਮੰਤਰੀ ਵਿਰੁੱਧ ਐਫਆਈਆਰ ਦਰਜ ਕਰਵਾਉਣ ਲਈ ਸਕੱਤਰੇਤ ਪੁਲਿਸ ਥਾਣੇ ਪਹੁੰਚੀ। ਇਸ ਮੌਕੇ ਮੀਸਾ ਭਾਰਤੀ...

Ad Position 21
No active advertisement
ਅਜੀਤ ਡੈਸਕ 25-09-2026

ਪਟਨਾ, 25 ਸਤੰਬਰ - ਆਰਜੇਡੀ ਸੰਸਦ ਮੈਂਬਰ ਮੀਸਾ ਭਾਰਤੀ ਬਿਹਾਰ ਦੇ ਮੁੱਖ ਮੰਤਰੀ ਵਿਰੁੱਧ ਐਫਆਈਆਰ ਦਰਜ ਕਰਵਾਉਣ ਲਈ ਸਕੱਤਰੇਤ ਪੁਲਿਸ ਥਾਣੇ ਪਹੁੰਚੀ। ਇਸ ਮੌਕੇ ਮੀਸਾ ਭਾਰਤੀ ਨੇ ਕਿਹਾ, "...ਤੁਸੀਂ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਪਿਛਲੇ ਇਕ ਹਫ਼ਤੇ ਦੌਰਾਨ ਲੜਕੀਆਂ ਅਤੇ ਔਰਤਾਂ ਨਾਲ ਵਾਪਰੀਆਂ ਘਟਨਾਵਾਂ ਤੋਂ ਜਾਣੂ ਹੋ—ਜਿਨ੍ਹਾਂ ਦੀ ਸ਼ੁਰੂਆਤ ਜਮੁਈ ਤੋਂ ਹੋਈ... ਅਸੀਂ ਜਾਤ-ਪਾਤ ਨੂੰ ਲੈ ਕੇ 'ਸੱਪ-ਸੀੜ੍ਹੀ' ਦੀ ਖੇਡ ਖੇਡਣ ਲਈ ਸਕੱਤਰੇਤ (ਸਚਿਵਾਲਿਆ) ਥਾਣੇ ਨਹੀਂ ਆਏ ਹਾਂ। ਅਸੀਂ ਸਾਰੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਾਂ। ਜੇਕਰ ਇੱਥੇ ਮੇਰੀ ਐਫ.ਆਈ.ਆਰ. ਦਰਜ ਨਹੀਂ ਕੀਤੀ ਜਾ ਰਹੀ, ਤਾਂ ਤੁਸੀਂ ਬਿਹਾਰ ਵਿਚ ਗਰੀਬਾਂ ਦੀ ਹਾਲਤ ਦਾ ਅੰਦਾਜ਼ਾ ਲਗਾ ਸਕਦੇ ਹੋ। ਸਮਰਾਟ ਚੌਧਰੀ ਨਾ ਸਿਰਫ਼ ਮੁੱਖ ਮੰਤਰੀ ਹਨ, ਸਗੋਂ ਗ੍ਰਹਿ ਮੰਤਰੀ ਵੀ ਹਨ। ਜਮੁਈ ਮਾਮਲੇ ਵਿਚ 250 ਤੋਂ ਵੱਧ ਲੋਕਾਂ ਦੇ ਨਾਮ 'ਤੇ ਐਫ.ਆਈ.ਆਰ. ਦਰਜ ਕੀਤੀ ਗਈ ਸੀ, ਫਿਰ ਵੀ ਮੁੱਖ ਮੰਤਰੀ ਉਸ ਲੜਕੀ ਨੂੰ ਪੀ.ਆਰ. ਫੋਟੋ ਸੈਸ਼ਨ ਲਈ ਬੁਲਾਉਣ ਵਿਚ ਰੁੱਝੇ ਹੋਏ ਸਨ?... ਮੁੱਖ ਮੰਤਰੀ ਨੇ ਪੋਕਸੋ ਐਕਟ ਦੀ ਉਲੰਘਣਾ ਕੀਤੀ ਹੈ... ਬਿਹਾਰ ਸਰਕਾਰ ਅਤੇ ਇਸ ਦੇ ਪੂਰੇ ਪ੍ਰਸ਼ਾਸਨ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ 'ਤੇ ਧਿਆਨ ਦੇਣਾ ਚਾਹੀਦਾ ਸੀ, ਪਰ ਇਹ ਰੁਝਾਨ ਰੁਕਣ ਦਾ ਕੋਈ ਸੰਕੇਤ ਨਹੀਂ ਦਿਖਾ ਰਿਹਾ..."।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਸੀ.ਈ.ਓ. ਦਫ਼ਤਰ ਵਲੋਂ ਐੱਸ.ਆਈ.ਆਰ ਦੇ ਹਿੱਸੇ ਵਜੋਂ ਕਾਲਜਾਂ, ਯੂਨੀਵਰਸਿਟੀਆਂ ਚ ਵਿਸ਼ੇਸ਼ ਵੋਟਰ-ਰਜਿਸਟ੍ਰੇਸ਼ਨ ਕੈਂ... ਅਗਲੀ ਖ਼ਬਰ ਇਕ ਸੰਸਦੀ ਕਮੇਟੀ ਹੋਣੀ ਚਾਹੀਦੀ ਹੈ, ਚੋਣ ਕਮਿਸ਼ਨ ਦੇ ਕੰਮਕਾਜ, ਐਸ.ਆਈ.ਆਰ. ਅਤੇ ਇਨ੍ਹਾਂ ਸਾਰੇ ਮਤਭੇਦਾਂ ਦੀ ਸਮੀਖਿਆ ਲਈ...
Ad Position 24