18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਇਨਕਮ ਟੈਕਸ ਵਿਭਾਗ ਦੇ ਆਈ.ਟੀ.ਓ. ਵਲੋਂ ਘੁਮਾਣ ਵਿਖੇ ਦੁਕਾਨਦਾਰਾਂ ਤੇ ਵਪਾਰੀਆਂ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 08-12-2025
ਘੁਮਾਣ 7 ਦਸੰਬਰ (ਬੰਮਰਾਹ)-ਆਮਦਨ ਕਰ ਅਫ਼ਸਰ ਵਾਰਡ-1 ਬਟਾਲਾ ਕਮਲ ਚੌਧਰੀ ਵਲੋਂ ਘੁਮਾਣ ਵਿਖੇ ਵਪਾਰੀਆਂ ਤੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ | ਇਸ ਮੌਕੇ ਕਮਲ ਚੌਧਰੀ ਆਮਦਨ ਕਰ ਅਫਸਰ ਨੇ ਸਵੈ-ਮੁਲਾਂਕਣ ਟੈਕਸ ਦਾ ਭੁਗਤਾਨ ਕਰਨ ਲਈ ਵਿੱਤੀ ਸਾਲ ਦੇ ਅੰਤ ਤੱਕ ਉਡੀਕ ਕਰਨ ਦੀ ਬਜਾਏ ਸਮੇਂ ਸਿਰ ਕਿਸ਼ਤਾਂ ਵਿਚ ਐਡਵਾਂਸ ਟੈਕਸ ਦੇ ਭੁਗਤਾਨ ਬਾਰੇ ਜਾਗਰੂਕ ਕੀਤਾ ਗਿਆ | ਉਨ੍ਹਾਂ ਕਿਹਾ ਕਿ ਟੈਕਸ ਦੀ ਅਦਾਇਗੀ ਤਿੰਨ ਕਿਸ਼ਤਾਂ ਵਿਚ ਵੀ ਕੀਤੀ ਜਾ ਸਕਦੀ ਹੈ, ਜਿਸ ਨਾਲ ਦੁਕਾਨਦਾਰ, ਵਪਾਰੀ ਨੂੰ ਟੈਕਸ ਜਮਾ ਕਰਵਾਉਣ ਲਈ ਕੋਈ ਬੋਝ ਨਹੀਂ ਪਵੇਗਾ | ਉਨ੍ਹਾਂ ਕਿਹਾ ਕਿ ਦੁਕਾਨਦਾਰ-ਵਪਾਰੀ ਨੂੰ ਕਿਸੇ ਵੀ ਤਰ੍ਹਾਂ ਦੇ ਟੈਕਸ ਸਬੰਧੀ ਕੋਈ ਜਾਣਕਾਰੀ ਲੈਣੀ ਚਾਹੁਣ ਤਾਂ ਉਹ ਕਿਸੇ ਵੇਲੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹਨ | ਇਸ ਮੌਕੇ ਰਮਨ ਸੈਣੀ, ਸੁਖਬੀਰ ਸਿੰਘ ਟਿੰਮੀ, ਪਿ੍ਥੀਪਾਲ ਸਿੰਘ ਮਿੱਠੂ, ਵਿਨੋਦ ਕੁਮਾਰ ਬਾਵਾ, ਰਾਜੂ ਸ਼ਾਹ, ਡਾ. ਰਾਜੇਸ਼ ਬਾਵਾ, ਡਾ. ਹਰਪ੍ਰੀਤ ਸਿੰਘ ਬੇਦੀ, ਹਰਪ੍ਰੀਤ ਸਿੰਘ ਟੋਨੀ ਜੰਬਾ, ਗੁਰਦਿਆਲ ਸਿੰਘ ਘੁਮਾਣ ਜੰਬਾ, ਹਰਮਨ ਸਿੰਘ, ਅਮਨਪ੍ਰੀਤ ਸਿੰਘ ਬਾਵਾ, ਡਾ. ਸਤਨਾਮ ਸਿੰਘ ਕਲਸੀ, ਸਰਬਜੀਤ ਸਿੰਘ ਬਾਵਾ, ਸਰਵਣ ਸਿੰਘ ਘੁਮਾਣ, ਸ਼ਸ਼ੀ ਘੁਮਾਣ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਉਸਾਰੀ ਵਰਕਰਾਂ ਨੇ ਇਫਟੂ ਦੀ ਅਗਵਾਈ ਹੇਠ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ ਅਗਲੀ ਖ਼ਬਰ ਐੱਸ.ਐੱਸ.ਐੱਮ. ਕਾਲਜ ਦੀ ਸੰਗੀਤ ਵਿਭਾਗ ਦੀ ਟੀਮ ਨੂੰ ਕੀਤਾ ਸਨਮਾਨਿਤ
Ad Position 24