18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਵਿਆਹ ਪੁਰਬ ਮੌਕੇ ਅੱਜ ਜ਼ਿਲ੍ਹੇ ਗੁਰਦਾਸਪੁਰ ’ਚ ਛੁੱਟੀ ਰਹੇਗੀ-ਡੀ.ਸੀ.

ਗੁਰਦਾਸਪੁਰ, 17 ਸਤੰਬਰ (ਚੱਕਰਾਜਾ)-ਪਿਛਲੇ ਦਿਨੀਂ ਨਿੱਜੀ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਵਲੋਂ ਸਕੂਲ ਵਿਚ ਅਲਕੋਹਲ ਲਿਆਉਣ ਦੇ ਮਾਮਲੇ ਨੂੰ ਹਿਊਮਨ ਰਾਈਟਸ ਕਮਿਸ਼ਨ ਪੰਜਾਬ ਵਲੋਂ ਦੇਖਿਆ ਜਾਵੇਗਾ । ਅੱਜ ਕਮਿਸ਼ਨ ਵਲੋਂ ਸਕੂਲ ਦੀ ਅਚਨਚੇਤ ਚੈਕਿੰਗ ਕੀਤੀ ਗਈ ।

Ad Position 21
No active advertisement
ਅਜੀਤ ਡੈਸਕ 18-09-2026
ਗੁਰਦਾਸਪੁਰ, 17 ਸਤੰਬਰ (ਚੱਕਰਾਜਾ)-ਪਿਛਲੇ ਦਿਨੀਂ ਨਿੱਜੀ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀ ਵਲੋਂ ਸਕੂਲ ਵਿਚ ਅਲਕੋਹਲ ਲਿਆਉਣ ਦੇ ਮਾਮਲੇ ਨੂੰ ਹਿਊਮਨ ਰਾਈਟਸ ਕਮਿਸ਼ਨ ਪੰਜਾਬ ਵਲੋਂ ਦੇਖਿਆ ਜਾਵੇਗਾ । ਅੱਜ ਕਮਿਸ਼ਨ ਵਲੋਂ ਸਕੂਲ ਦੀ ਅਚਨਚੇਤ ਚੈਕਿੰਗ ਕੀਤੀ ਗਈ । ਹਾਲਾਂਕਿ ਕਮਿਸ਼ਨ ਦਾ ਕਹਿਣਾ ਹੈ ਕਿ ਸਕੂਲ ਵਿਚ ਬਾਕੀ ਸਭ ਕੁਝ ਠੀਕ ਨਜ਼ਰ ਆਇਆ, ਪਰ ਇਕ ਬਾਥਰੂਮ ਵਿਚ ਕੈਮਰਾ ਵੀ ਨਜ਼ਰ ਆਇਆ, ਜਿਸ ਨੂੰ ਸਕੂਲ ਪ੍ਰਬੰਧਨ ਨੂੰ ਤੁਰੰਤ ਉਤਾਰਨ ਦੀ ਹਦਾਇਤ ਕੀਤੀ ਗਈ ਹੈ । ਕਮਿਸ਼ਨ ਦੇ ਕੋਰ ਮੈਂਬਰਾਂ ਦਾ ਕਹਿਣਾ ਹੈ ਕਿ ਬੱਚੇ ਦੇ ਮਾਮਲੇ ’ਚ ਸਕੂਲ ਪ੍ਰਬੰਧਨ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਗਈ ਹੈ, ਪਰ ਇਹ ਇਕ ਪੱਖ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨ ਵਲੋਂ ਬੱਚੇ ਦੇ ਪਰਿਵਾਰ ਤੇ ਬੱਚੇ ਨਾਲ ਗੱਲਬਾਤ ਕਰਕੇ ਪੂਰੀ ਰਿਪੋਰਟ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਨੂੰ ਭੇਜੀ ਜਾਵੇਗੀ ਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਬੱਚੇ ਦੇ ਭਵਿੱਖ ’ਤੇ ਕੋਈ ਅਸਰ ਨਾ ਹੋਵੇ ਤੇ ਉਸ ਦਾ ਸਾਲ ਵੀ ਖਰਾਬ ਨਾ ਹੋਵੇ ।
Ad Position 22
No active advertisement
ਪਿਛਲੀ ਖ਼ਬਰ ਵਿਆਹ ਪੁਰਬ ਮੌਕੇ ਅੱਜ ਜ਼ਿਲ੍ਹੇ ਗੁਰਦਾਸਪੁਰ ’ਚ ਛੁੱਟੀ ਰਹੇਗੀ-ਡੀ.ਸੀ. ਅਗਲੀ ਖ਼ਬਰ ਉਪ ਮੰਡਲ ਬਟਾਲਾ ਵਿਖੇ ਡਰਾਈ ਡੇਅ ਦਾ ਐਲਾਨ
Ad Position 24