18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਵਿਆਹ ਪੁਰਬ ਦੀ ਖੁਸ਼ੀ ’ਚ ਮਹਾਨ ਨਗਰ ਕੀਰਤਨ ਅੱਜ ਸਜਾਇਆ ਜਾਵੇਗਾ- ਜਥੇ: ਗੌਰਾ

ਬਟਾਲਾ, 17 ਸਤੰਬਰ (ਸਤਿੰਦਰ ਸਿੰਘ)-ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵਿਆਹ ਪੁਰਬ ਵਾਲੇ ਦਿਨ 18 ਸਤੰਬਰ ਨੂੰ ਸਵੇਰੇ 6 ਵਜੇ ਪੈਣਗੇ। ਜਥੇਦਾਰ ਗੋਰਾ ਨੇ ਦੱਸਿਆ ਕਿ ਭੋਗ ਉਪਰੰਤ ਗੁਰੂ ਸਾਹਿਬ ਜੀ ਦੇ ਸਹੁਰਾ ਘਰ ਇਤਿਹਾਸਕ ਗੁਰਦੁਆਰਾ ਡੇਹਰਾ ਸਾਹਿਬ ਤੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪੰਜਾਂ ਪਿਆਰਿਆਂ ਦੀ ਅਗਵਾਈ ’ਚ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਖਜੂਰੀ ਗੇਟ, ਜਥੇਦਾਰ ਜੱਸਾ ਸਿੰਘ ਰਾਮਗੜ੍ਹੀਆ ਹਾਰ, ਸਮਾਧ ਰੋੜ, ਹੰਸਲੀ ਪੁਲ, ਸ਼ਹੀਦ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਚੌਕ, ਸ਼ਾਸਤਰੀ ਨਗਰ, ਪੁਲਿਸ ਲਾਈਨ ਰੋਡ, ਜੀ ਟੀ ਰੋਡ, ਕਾਦੀਆਂ ਫਾਟਕ, ਗੁਰੂ ਨਾਨਕ ਨਗਰ, ਸਿੰਬਲ ਚੌਕ, ਇੰਮਪਰੂਵਮੈਟ ਟਰੱਸਟ ਦਫ਼ਤਰ, ਬੱਸ ਸਟੈਂਡ, ਐਸ.

Ad Position 21
No active advertisement
ਅਜੀਤ ਡੈਸਕ 18-09-2026
ਬਟਾਲਾ, 17 ਸਤੰਬਰ (ਸਤਿੰਦਰ ਸਿੰਘ)-ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵਿਆਹ ਪੁਰਬ ਵਾਲੇ ਦਿਨ 18 ਸਤੰਬਰ ਨੂੰ ਸਵੇਰੇ 6 ਵਜੇ ਪੈਣਗੇ। ਜਥੇਦਾਰ ਗੋਰਾ ਨੇ ਦੱਸਿਆ ਕਿ ਭੋਗ ਉਪਰੰਤ ਗੁਰੂ ਸਾਹਿਬ ਜੀ ਦੇ ਸਹੁਰਾ ਘਰ ਇਤਿਹਾਸਕ ਗੁਰਦੁਆਰਾ ਡੇਹਰਾ ਸਾਹਿਬ ਤੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪੰਜਾਂ ਪਿਆਰਿਆਂ ਦੀ ਅਗਵਾਈ ’ਚ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਖਜੂਰੀ ਗੇਟ, ਜਥੇਦਾਰ ਜੱਸਾ ਸਿੰਘ ਰਾਮਗੜ੍ਹੀਆ ਹਾਰ, ਸਮਾਧ ਰੋੜ, ਹੰਸਲੀ ਪੁਲ, ਸ਼ਹੀਦ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਚੌਕ, ਸ਼ਾਸਤਰੀ ਨਗਰ, ਪੁਲਿਸ ਲਾਈਨ ਰੋਡ, ਜੀ ਟੀ ਰੋਡ, ਕਾਦੀਆਂ ਫਾਟਕ, ਗੁਰੂ ਨਾਨਕ ਨਗਰ, ਸਿੰਬਲ ਚੌਕ, ਇੰਮਪਰੂਵਮੈਟ ਟਰੱਸਟ ਦਫ਼ਤਰ, ਬੱਸ ਸਟੈਂਡ, ਐਸ. ਐਸ. ਪੀ ਦਫ਼ਤਰ, ਗਾਂਧੀ ਚੌਕ, ਸਿਟੀ ਰੋਡ, ਸਿਨੇਮਾ ਰੋਡ, ਗੁਰਦੁਆਰਾ ਸਤਿਕਰਤਾਰੀਆਂ ਸਾਹਿਬ, ਠਠਿਆਰੀ ਗੇਟ, ਗੁਰਦੁਆਰਾ ਸ੍ਰੀ ਕੰਧ ਸਾਹਿਬ ਤੋਂ ਹੁੰਦਾ ਹੋਇਆ ਰਾਤ ਨੂੰ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਵਿਖੇ ਪਹੁੰਚ ਕੇ ਨਗਰ ਕੀਰਤਨ ਦੀ ਸੰਪੂਰਨਤਾ ਹੋਵੇਗੀ। ਇਸ ਮੌਕੇ ’ਤੇ ਗੁਰਤਿੰਦਰ ਪਾਲ ਸਿੰਘ ਭਾਟੀਆ ਐਡੀਸ਼ਨਲ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਜਗਦੀਪ ਸਿੰਘ ਧਾਰੋਵਾਲੀ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ, ਦਵਿੰਦਰ ਸਿੰਘ ਲਾਲੀ ਬਾਜਵਾ ਮੈਨੇਜਰ ਗੁਰਦੁਆਰਾ ਓਠੀਆਂ ਸਾਹਿਬ, ਐਡਵੋਕੇਟ ਰਜਿੰਦਰ ਸਿੰਘ ਪਦਮ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸ੍ਰ ਚੇਤਨ ਸਿੰਘ ਜੰਡੂ ਸੁਪਰਵਾਈਜ਼ਰ ਸ਼੍ਰੋਮਣੀ ਕਮੇਟੀ, ਸਮਾਜ ਸੇਵੀ ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਸਿਮਰਤਪਾਲ ਸਿੰਘ ਭਾਟੀਆ, ਅਰਸ਼ਪ੍ਰੀਤ ਸਿੰਘ ਭਾਟੀਆ, ਗੁਰਜੋਤ ਸਿੰਘ ਪਦਮ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਵਿਆਹ ਪੁਰਬ ਮੌਕੇ ਨੌਜਵਾਨ ਨਸ਼ੇ ਛੱਡਣ ਦਾ ਲੈਣ ਪ੍ਰਣ :- ਪਰਮਜੀਤ ਸਿੰਘ ਗਿੱਲ ਗਿੱਲ ਨੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਦਿ... ਅਗਲੀ ਖ਼ਬਰ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਪਹੁੰਚੇ ਨਗਰ ਕੀਰਤਨ ਦਾ ਮਨਦੀਪ ਸਿੰਘ ਰੰਗੜ ਨੰਗਲ ਤੇ ਸਾਥੀਆਂ ਵਲੋਂ ਭਰਵਾਂ ਸਵਾਗ...
Ad Position 24