29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਬਲਾਕ ਸੰਮਤੀ ਚੋਣਾਂ 'ਚ ਡੇਰਾ ਬਾਬਾ ਨਾਨਕ ਤੋਂ 'ਆਪ' 17, ਕਾਂਗਰਸ 1 ਤੇ 1 ਆਜ਼ਾਦ ਉਮੀਦਵਾਰ ਜੇਤੂ

Ad Position 21
No active advertisement
ਅਜੀਤ ਡੈਸਕ 18-12-2025
ਡੇਰਾ ਬਾਬਾ ਨਾਨਕ, 17 ਦਸੰਬਰ (ਹੀਰਾ ਸਿੰਘ ਮਾਂਗਟ)- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਬਲਾਕ ਡੇਰਾ ਬਾਬਾ ਨਾਨਕ ਅੰਦਰ ਹੋਈਆਂ ਬਲਾਕ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ 2 ਉਮੀਦਵਾਰ ਮੁਕਾਬਲੇ ਤੇ 15 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਜਦਕਿ ਇਕ ਕਾਂਗਰਸ ਤੇ ਇਕ ਆਜ਼ਾਦ ਉਮੀਦਵਾਰ ਜਿੱਤੇ | ਚੋਣਾਂ ਦੌਰਾਨ ਜਿੱਤ ਹਾਸਿਲ ਕਰਨ ਵਾਲੇ ਉਮੀਦਵਾਰਾਂ 'ਚ ਗੁਰਪ੍ਰੀਤ ਸਿੰਘ ਜ਼ੋਨ ਸ਼ਾਮਪੁਰਾ ਆਪਣੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਬੁੱਧ ਸਿੰਘ ਨੂੰ 10 ਵੋਟਾਂ ਨਾਲ ਹਰਾ ਕੇ ਚੋਣ ਜਿੱਤੇ ਤੇ ਆਮ ਆਦਮੀ ਪਾਰਟੀ ਦੇ ਸਰਬਨ ਸਿੰਘ ਜ਼ੋਨ ਧਰਮਕੋਟ ਰੰਧਾਵਾ ਵੀ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਅਰਸ਼ਦੀਪ ਸਿੰਘ ਨੂੰ 260 ਵੋਟਾਂ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਲਜੀਤ ਕੌਰ ਜ਼ੋਨ ਠੇਠਰਕੇ, ਕੁਲਦੀਪ ਸਿੰਘ ਜ਼ੋਨ ਜੌੜੀਆਂ ਕਲਾਂ, ਬਲਵਿੰਦਰ ਸਿੰਘ ਗੁਰਾਇਆ ਜ਼ੋਨ ਕਾਹਲਾਂਵਾਲੀ, ਸਿਮਰਨਜੀਤ ਕੌਰ ਜ਼ੋਨ ਹਰੂਵਾਲ, ਤਰਲੋਚਨ ਸਿੰਘ ਜ਼ੋਨ ਸ਼ਾਹਪੁਰ ਗੁਰਾਇਆ, ਤਰਨਜੀਤ ਸਿੰਘ ਜ਼ੋਨ ਦੇਹੜ, ਰਿਪੀ ਜ਼ੋਨ ਕੋਟਲੀ ਸੂਰਤ ਮੱਲ੍ਹੀ, ਅਮਨਦੀਪ ਜ਼ੋਨ ਧਿਆਨਪੁਰ, ਮਨਪ੍ਰੀਤ ਕੌਰ ਜ਼ੋਨ ਸ਼ਿਕਾਰ ਮਾਸੀਆਂ, ਰਜਵੰਤ ਕੌਰ ਜ਼ੋਨ ਧਾਰੋਵਾਲੀ, ਰਮਨਦੀਪ ਕੌਰ ਜ਼ੋਨ ਉਦੋਵਾਲੀ ਕਲਾਂ, ਰੇਸ਼ਮ ਸਿੰਘ ਜ਼ੋਨ ਸ਼ਾਹਪੁਰ ਜਾਜਨ, ਰਾਜਬੀਰ ਕੌਰ ਜ਼ੋਨ ਤਲਵੰਡੀ ਰਾਮਾ, ਕੁਲਜੀਤ ਕੌਰ ਜ਼ੋਨ ਪੱਬਾਂਰਾਲੀ ਕਲਾਂ, ਦਲੇਰ ਸਿੰਘ ਜ਼ੋਨ ਹਰਦੋਵਾਲ ਕਲਾਂ ਤੇ ਆਜ਼ਾਦ ਉਮੀਦਵਾਰ ਰਾਜਵਿੰਦਰ ਕੌਰ ਜ਼ੋਨ ਦਰਗਾਬਾਦ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਸਨ ਜਦਕਿ ਕਾਂਗਰਸ ਦੇ ਉਮੀਦਵਾਰ ਸਿਮਰਜੀਤ ਕੌਰ ਜ਼ੋਨ ਰਾਏਚੱਕ ਨੇ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਦੀਪ ਕੌਰ ਨੂੰ 134 ਵੋਟਾਂ ਨਾਲ ਹਰਾ ਕੇ ਚੋਣ ਜਿੱਤੀ |
Ad Position 22
No active advertisement
ਪਿਛਲੀ ਖ਼ਬਰ ਬਟਾਲਾ ਦੇ ਗਿਣਤੀ ਕੇਂਦਰ 'ਚ ਹੰਗਾਮਾ, ਵਿਧਾਇਕ ਕਲਸੀ ਦੀ ਪੁਲਿਸ ਨਾਲ ਤਿੱਖੀ ਬਹਿਸ ਅਗਲੀ ਖ਼ਬਰ ਬਾਬੇ ਕੇ ਗਰੁੱਪ ਆਫ਼ ਇੰਸਟੀਚਿਊਟਸ ਨੂੰ ''ਉੱਭਰਦਾ ਹੋਇਆ ਉੱਚ ਸਿੱਖਿਆ ਸੰਸਥਾਨ 2025'' ਦਾ ਸਨਮਾਨ
Ad Position 24