28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਕਸਬਾ ਤਾਰਾਗੜ੍ਹ ਬੇਗੋਵਾਲ ਵਿਖੇ 'ਰੈੱਡ ਐਪਲ' ਗਾਰਮੈਂਟ ਸਟੋਰ ਨੂੰ ਲੱਗੀ ਅੱਗ

Ad Position 21
No active advertisement
ਅਜੀਤ ਡੈਸਕ 18-12-2025
ਤਾਰਾਗੜ੍ਹ, 17 ਦਸੰਬਰ (ਸੋਹਨ ਲਾਲ)- ਵਿਧਾਨ ਸਭਾ ਹਲਕਾ ਭੋਆ 'ਚ ਪੈਂਦੇ 'ਤਾਰਾਗੜ੍ਹ ਬੇਗੋਵਾਲ' ਮੇਨ ਅੱਡੇ 'ਤੇ ਇਕ ਗਾਰਮੈਂਟ ਸਟੋਰ 'ਰੈਡ ਐਪਲ' ਨੂੰ ਬਿਜਲੀ ਦਾ ਸ਼ਾਰਟ ਸਰਕਟ ਹੋਣ ਨਾਲ ਅਚਾਨਕ ਬੀਤੀ ਰਾਤ 7 ਵਜੇ ਅੱਗ ਲੱਗ ਗਈ | 'ਰੈਡ ਐਪਲ' ਗਾਰਮੈਂਟ ਸਟੋਰ ਦੇ ਨਜ਼ਦੀਕ ਫਾਸਟ ਫੂਡ ਦਾ ਕੰਮ ਕਰ ਰਹੇ ਦੁਕਾਨਦਾਰ ਬੱਬਲੂ ਨੇ ਦੱਸਿਆ ਕਿ ਰਾਤ ਤਕਰੀਬਨ 7 ਵਜੇ ਮੈਂ ਆਪਣੀ ਦੁਕਾਨ 'ਤੇ ਕੰਮ ਕਰ ਰਿਹਾ ਸੀ ਤਾਂ ਅਚਾਨਕ ਦੇਖਿਆ ਕਿ ਨਜ਼ਦੀਕ ਦੁਕਾਨ 'ਰੈਡ ਐਪਲ' ਸਟੋਰ ਦੇ ਉੱਪਰ ਤੀਸਰੀ ਮੰਜ਼ਿਲ 'ਤੇ ਭਿਆਨਕ ਅੱਗ ਲੱਗੀ ਹੋਈ ਹੈ | ਉਸ ਨੇ ਦੱਸਿਆ ਕਿ ਮੈਂ ਜਲਦੀ ਨਾਲ ਉਨ੍ਹਾਂ ਦੀ ਦੁਕਾਨ 'ਤੇ ਜਾ ਕੇ ਉਨ੍ਹਾਂ ਨੂੰ ਦੱਸਿਆ ਕਿ ਤੁਹਾਡੀ ਦੁਕਾਨ ਦੀ ਛੱਤ 'ਤੇ ਤੀਸਰੀ ਮੰਜ਼ਿਲ 'ਤੇ ਅੱਗ ਲੱਗੀ ਹੋਈ ਹੈ ਅਤੇ ਜਲਦੀ ਨਾਲ ਉਨ੍ਹਾਂ ਦੀ ਦੁਕਾਨ 'ਤੇ ਸਮਾਨ ਲੈ ਰਹੇ ਗ੍ਰਾਹਕਾਂ ਨੂੰ ਬਾਹਰ ਕੱਢਿਆ ਤੇ ਨਜ਼ਦੀਕੀ ਦੁਕਾਨਦਾਰਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਦੀ ਮਦਦ ਨਾਲ ਲਗਪਗ ਇਕ ਘੰਟੇ ਵਿਚ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ | ਉਨ੍ਹਾਂ ਦੱਸਿਆ ਕਿ ਫਾਇਰ ਬਿ੍ਗੇਡ ਦੀ ਗੱਡੀ ਫੋਨ ਕਰਨ ਤੋਂ ਕਰੀਬ ਇਕ ਘੰਟੇ ਬਾਅਦ ਪਹੁੰਚੀ | ਉਸ ਸਮੇਂ ਤੱਕ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ | 'ਰੈਡ ਐਪਲ' ਸਟੋਰ ਦੇ ਮਾਲਕ ਰਿਕੀ, ਗੋਪੀ ਮਹਾਜਨ ਨੇ ਦੱਸਿਆ ਕਿ ਦੁਕਾਨ ਅੰਦਰ ਕਾਫ਼ੀ ਮਹਿੰਗਾ ਸਾਮਾਨ ਪਿਆ ਹੋਇਆ ਸੀ ਪਰ ਨਜ਼ਦੀਕੀ ਦੁਕਾਨਦਾਰਾਂ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਜਿਸ ਨਾਲ ਕਾਫ਼ੀ ਹੱਦ ਤੱਕ ਨੁਕਸਾਨ ਹੋਣ ਤੋਂ ਬਚਾਇਆ ਹੋ ਗਿਆ | ਰੈਡ ਐਪਲ ਸਟੋਰ ਦੇ ਮਾਲਕ ਰਿੱਕੀ ਤੇ ਗੋਪੀ ਮਹਾਜਨ ਨੇ ਅੱਗ 'ਤੇ ਕਾਬੂ ਪਾਉਣ 'ਤੇ ਦਿੱਤੇ ਗਏ ਸਹਿਯੋਗ 'ਤੇ ਸਥਾਨਕ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਹਲਕਾ ਚੱਬੇਵਾਲ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਹੋਈ ਹੂੰਝਾ ਫੇਰ ਜਿੱਤ ਅਗਲੀ ਖ਼ਬਰ ਪ੍ਰਤਾਪ ਵਰਲਡ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਵਰਕਸ਼ਾਪ ਲਗਾਈ
Ad Position 24